Home / ਸਿੱਖੀ ਖਬਰਾਂ / ਬੀਬੀਆਂ ਲਈ ਖਾਸ ਵੀਡੀਓ ਜਰੂਰ ਸੁਣੋ

ਬੀਬੀਆਂ ਲਈ ਖਾਸ ਵੀਡੀਓ ਜਰੂਰ ਸੁਣੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.. ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸਪੈਸ਼ਲ ਮੇਰੀਆਂ ਭੈਣਾਂ ਲਈ ਹੈ ਜੋ ਅਕਸਰ ਹੀ ਸਵਾਲ ਕਰਦੀਆਂ ਨੇ ਕਿ ਸਾਨੂੰ ਇਨ੍ਹਾਂ ਦਿਨਾਂ ਦੇ ਵਿਚ ਪਾਠ ਕਰਨਾ ਜਾਂ ਨਹੀਂ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਏਥੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਵਾਂਗੀ ਆਪਣੇ ਔਰਤਾਂ ਦੇ ਵਿੱਚ ਜੋ ਵੀ ਮਹੀਨੇ ਦੀ ਪ੍ਰਕਿਰਿਆ ਹੈ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਕਿ ਸ੍ਰਿਸ਼ਟੀ ਰਚਨ ਵਾਲੇ ਪਰਮਪਿਤਾ ਪਰਮਾਤਮਾ ਵੱਲੋਂ ਰਚੀ ਗਈ ਹੈ ਤਾਂ ਇਸ ਵਿਚ ਸ਼ਰ ਮਿੰਦੇ ਹੋਣ ਵਾਲੀ ਜਾਂ ਡਰਨ ਵਾਲੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਇਸ ਲਈ ਸਵਾਲ ਕਰਨ ਲੱਗਿਆ ਏਨਾ ਝਿਜਕਿਆ ਨਾ ਕਰੋ ਕਿਉਂਕਿ ਇਹ ਕੋਈ ਗਲਤੀ ਨਹੀਂ ਹੈ ਜੋ ਅਸੀਂ ਸ਼ਰਮਿੰਦੇ ਹੋਈਏ ਬੇਝਿਜਕ ਹੋ ਕੇ ਇਸ ਬਾਰੇ ਗੱਲ ਕਰਿਆ ਕਰੋ। ਤੇ ਦੂਜੀ ਗੱਲ ਕਿ ਸਾਨੂੰ ਕਿਸੇ ਵੀ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਕਿਤੇ ਵੀ ਨਹੀਂ ਵਰਜਿਆ ਕੀ ਇਨ੍ਹਾਂ ਦਿਨਾਂ ਵਿਚ ਆਪਾਂ ਪਾਠ ਨਹੀਂ ਕਰ ਸਕਦੇ ਤੁਸੀਂ ਇਸ਼ਨਾਨ ਕਰਕੇ ਸਾਫ਼-ਸੁਥਰੇ ਕੱਪੜੇ ਪਾ ਕੇ ਪਾਠ ਕਰ ਸਕਦੇ ਹੋ ਕਿਉਂਕਿ ਸ਼ਰੀਰਕ ਸਾਫ਼-ਸਫ਼ਾਈ ਰੱਖਣੀ ਜ਼ਰੂਰੀ ਹੈ ਜਿਸ ਤਰ੍ਹਾਂ ਆਪਾਂ ਅੰਮ੍ਰਿਤ ਵੇਲੇ ਤਾਂ ਰੋਜ਼ਾਨਾ ਹੀ ਇਸ਼ਨਾਨ ਕਰਕੇ ਨਿਤਨੇਮ ਕਰਦੇ ਹਾਂ ਇਹਨਾਂ ਦਿਨਾਂ ਵਿਚ ਤੁਸੀਂ ਸ਼ਾਮ ਦੀ ਬਾਣੀ ਪੜ੍ਹਨ ਤੋਂ ਪਹਿਲਾਂ ਇਸ਼ਨਾਨ ਕਰ ਲਉ ਕਿਉਂਕਿ ਜਿੰਨੀ ਦੇਰ ਤਕ ਆਪਣੀ ਸਾਫ ਸਫਾਈ ਨਹੀਂ ਹੋਵੇਗੀ ਓਨੀ ਦੇਰ ਤੱਕ ਮਨ ਵੀ ਨਹੀਂ ਟਿਕਦਾ ਇਹ ਗੱਲ ਸਿਰਫ ਸਾਫ਼-ਸਫ਼ਾਈ ਦੀ ਤੇ ਆਪਣਾ ਮਨ ਟਿਕਾਉਣ ਦੀ ਹੈ। ਬਾਕੀ ਗੁਰੂ ਸਾਹਿਬਾਨ ਨੇ ਇਹਨਾਂ ਦਿਨਾਂ ਵਿਚ ਕਿਤੇ ਵੀ ਬਾਣੀ ਵਿੱਚ ਪਾਠ ਕਰਨ ਤੋਂ ਨਹੀਂ ਵਰਜਿਆ। ਇਸ ਵਿੱਚ ਪਵਿੱਤਰ ਜਾਂ ਅਪਵਿੱਤਰ ਵਾਲੀ ਕੋਈ ਗੱਲ ਨਹੀਂ ਹੈ ਤੁਸੀਂ ਸੋਚੋ ਜਿਸ ਗੁਰੂ ਨਾਨਕ ਪਾਤਸ਼ਾਹ ਜੀ ਨੇ ਔਰਤ ਨੂੰ ਪੈਰ ਦੀ ਜੁੱਤੀ ਤੋਂ ਸਿਰ ਦੇ ਤਾਜ ਦਾ ਮਾਨ ਦੀਵਾਇਆ ਹੈ ਕੀ ਉਹ ਆਪਾਂ ਨੂੰ ਇਸ ਕੰਮ ਤੋਂ ਵਰਜ ਸਕਦੇ ਨੇ ਆਪਾਂ ਬੜੇ ਹੀ ਵੱਡੇ ਭਾਗਾਂ ਵਾਲੀਆ ਹਾਂ ਜਿਨ੍ਹਾਂ ਨੂੰ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਰ ਦੇ ਉੱਤੇ ਮੇਹਰ ਭਰਿਆ ਹੱਥ ਰੱਖ ਕੇ ਸਾਡੇ ਹੱਕਾਂ ਲਈ ਅਵਾਜ਼ ਉਠਾਈ ਹੈ ਇਸ ਲਈ ਬੇਝਿਜਕ ਹੋ ਕੇ ਇਹਨਾਂ ਦਿਨਾਂ ਵਿਚ ਨਿੱਤਨੇਮ ਕਰਨਾ ਹੈ ਸ਼ਾਮ ਨੂੰ ਰਹਿਰਾਸ ਸਾਹਿਬ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੁਹੇਲਾ ਜੀ ਦਾ ਜਾਪ ਕਿਉਂਕਿ ਸਾਨੂੰ ਸਾਡੇ ਕਿਸੇ ਵੀ ਗੁਰੂ ਸਾਹਿਬਾਨ ਨੇ ਇਹਨਾਂ ਦਿਨਾਂ ਵਿੱਚ ਪਾਠ ਕਰਨ ਤੋਂ ਨਹੀਂ ਵਰਜਿਆ ਹੈ।।।

error: Content is protected !!