Home / ਪੰਜਾਬੀ ਖਬਰਾਂ / ਫੀਸਾਂ ਬਾਰੇ ਸੁਪਰੀਮ ਕੋਰਟ ਤੋਂ ਵੱਡੀ ਖਬਰ

ਫੀਸਾਂ ਬਾਰੇ ਸੁਪਰੀਮ ਕੋਰਟ ਤੋਂ ਵੱਡੀ ਖਬਰ

ਸਕੂਲਾਂ ਦੀਆਂ ਫੀਸਾਂ ਬਾਰੇ ਸਪਰੀਮ ਕੋਰਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਮਾਪਿਆਂ ਵਿਚ ਖੁਸ਼ੀ ਹੈ । ਪਿਛਲੇ ਸਾਲ ਤੋਂ ਹੀ ਜਿਥੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ ਉੱਥੇ ਬਹੁਤ ਸਾਰੇ ਮਾਪਿਆਂ ਵੱਲੋਂ ਬੱਚਿਆਂ ਦੀਆਂ ਫੀਸਾਂ ਨੂੰ ਲੈ ਕੇ ਨਿੱਜੀ ਸਕੂਲਾਂ ਰੋਸ ਕੀਤੇ ਜਾ ਰਹੇ ਸਨ। ਅਦਾਲਤ ਵੱਲੋਂ ਜਿੱਥੇ ਦੀ ਟਿਊਸ਼ਨ ਫੀਸ ਦਿੱਤੇ ਜਾਣ ਦੇ ਆਦੇਸ਼ ਦਿੱਤੇ ਗਏ ਸਨ ਉਥੇ ਹੀ ਨਿੱਜੀ ਸਕੂਲਾਂ ਵੱਲੋਂ ਕਈ ਫੀਸਾਂ ਵਸੂਲੀਆਂ ਜਾ ਰਹੀਆਂ ਸਨ। ਹੁਣ ਸਾਹਮਣੇ ਆਈ ਖਬਰ ਮੁਤਾਬਕ ਜਿੱਥੇ ਤਾਲਾਬੰਦੀ ਕੀਤੀ ਗਈ ਹੈ ਉਥੇ ਹੀ ਸਕੂਲਾਂ ਨੂੰ ਬੱਚਿਆਂ ਦੀ ਪੜ੍ਹਾਈ ਆਨਲਾਇਨ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।। ਹੁਣ ਸੁਪਰੀਮ ਕੋਰਟ ਵੱਲੋਂ ਬੱਚਿਆਂ ਦੀਆਂ ਫੀਸਾਂ ਬਾਰੇ ਵੀ ਮਾਪਿਆਂ ਲਈ ਰਾਹਤ ਦਿੰਦਾ ਹੋਇਆ ਫੈਸਲਾ ਸੁਣਾਇਆ ਗਿਆ ਹੈ। ਜਿੱਥੇ ਜਸਟਿਸ ਏ ਐਮ ਖਾਨ ਵਿਲਕਰ ਅਤੇ ਜਸਟਿਸ ਐਸ ਮਹੇਸ਼ਵਰੀ ਦੇ ਬੈਂਚ ਵੱਲੋਂ ਕੋਰਟ ਦੇ ਫੈਸਲੇ ਵਿੱਚ ਆਦੇਸ਼ ਦਿੱਤਾ ਗਿਆ ਹੈ ਕਿ ਸਾਰੇ ਨਿੱਜੀ ਸਕੂਲ ਸਲਾਨਾ ਫੀਸ ਹੀ ਵਸੂਲ ਕਰ ਸਕਦੇ ਹਨ। ਓਥੇ ਹੀ 2020- 21 ਦੇ ਸੈਸ਼ਨ ਵਿੱਚ ਵੀ ਸਾਲਾਨਾ ਫੀਸ ਵਿਚ 15 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ।।।ਜਾਣਕਾਰੀ ਅਨੁਸਾਰ ਉੱਥੇ ਹੀ ਕੋਰਟ ਵੱਲੋਂ ਸ ਖ਼ ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਅਗਰ ਕਈ ਮਾਪੇ ਫੀਸ ਦੇਣ ਤੋਂ ਅਸਮਰਥ ਹਨ,ਤਾਂ ਬੱਚਿਆਂ ਨੂੰ ਕਲਾਸਾਂ ਵਿੱਚ ਸ਼ਾਮਲ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਸੁਪਰੀਮ ਕੋਰਟ ਦਾ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਤੈਅ ਹੋ ਸਕੇਗਾ ਕੇ ਨਿੱਜੀ ਸਕੂਲ ਕਿੰਨੀ ਫੀਸ ਵਸੂਲ ਕਰ ਸਕਦੇ ਹਨ। ਉੱਥੇ ਹੀ ਨਿੱਜੀ ਸਕੂਲਾਂ ਵੱਲੋਂ ਵਧੇਰੇ ਫੀਸਾਂ ਵਸੂਲਣ ਦੇ ਮਾਮਲੇ ਨੂੰ ਲੈ ਕੇ ਪਿਛਲੇ ਸਾਲ ਤੋਂ ਹੁਣ ਤੱਕ ਬਹੁਤ ਸਾਰੇ ਸਕੂਲਾਂ ਦੇ ਤੇ ਮਾਪਿਆਂ ਵੱਲੋਂ ਰੋਸ ਚਲਦੇ ਆ ਰਹੇ ਹਨ।।।

error: Content is protected !!