Home / ਸਿੱਖੀ ਖਬਰਾਂ / ਗੁਰਸਿੱਖ ਪਰਿਵਾਰ ਨੇ ਕੀਤੀ ਸੋਨੇ ਦੀ ਸ਼੍ਰੀ ਸਾਹਿਬ ਭੇਟ

ਗੁਰਸਿੱਖ ਪਰਿਵਾਰ ਨੇ ਕੀਤੀ ਸੋਨੇ ਦੀ ਸ਼੍ਰੀ ਸਾਹਿਬ ਭੇਟ

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ ਗੁਰੂ ਗਰੰਥ ਸਾਹਿਬ ਅੰਗ 644””ਸਿੱਖ ਪਰਿਵਾਰ ਵੱਲੋਂ ਅਕਾਲ ਤਖਤ ਸਾਹਿਬ ਦਮਦਮਾ ਸਾਹਿਬ ਕਰਵਾਈ ਵੱਡੀ ਸੇਵਾ””ਸੇਵਾ ਤੇ ਸਿਮਰਨ ਨਾਲ ਸਿੱਖਾਂ ਦਾ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ। ਸਿੱਖ ਦੁਨੀਆਂ ਚ ਕਿਤੇ ਵੀ ਵਸਦਾ ਹੋਵੇ ਉਹ ਸੇਵਾ ਤੇ ਸਿਮਰਨ ਕਰਨਾ ਨਹੀ ਭੁੱਲਦਾ।। ਅਜਿਹੀ ਮਿਸਾਲ ਕਾਇਮ ਕੀਤੀ ਹੈ ਇੱਕ ਗੁਰਸਿੱਖ ਪਰਿਵਾਰ ਨੇ ਜਾਣਕਾਰੀ ਅਨੁਸਾਰ ਮੁੰਬਈ ਦੇ ਗੁਰਸਿੱਖ ਪਰਿਵਾਰ ਦਰਸ਼ਨਾਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਦਮਦਮਾ ਸਾਹਿਬ ਦਰਸ਼ਨ ਕਰਨ ਆਏ ਸਨ ਜਿਨ੍ਹਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਸੋਨੇ ਦੀ ਸ਼੍ਰੀ ਸਾਹਿਬ ਭੇਟ ਕੀਤੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇਸ ਗੁਰਸਿੱਖ ਪਰਿਵਾਰ ਦੁਬਾਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੀ ਭੇਟ ਕੀਤੀ ਜਾਵੇਗੀ।। ਸੇਵਾ ਤੇ ਸਿਮਰਨ ਦਾ ਸਿੱਖ ਧਰਮ ਚ ਬਹੁਤ ਜਿਆਦਾ ਖਾਸ ਮਹੱਤਵ ਹੈ। ਆਉ ਆਪ ਜੀ ਵੀ ਦਰਸ਼ਨ ਕਰੋ ਜੀ ਇਸ ਸੁੰਦਰ ਤੇ ਪਵਿੱਤਰ ਸ਼੍ਰੀ ਸਾਹਿਬ ਦੇ।।ਸੇਵਾ ਤੋਂ ਭਾਵ ਹੈ ਖਿਦਮਤ। ਅਧਿਆਤਮਿਕ ਮਾਰਗ ‘ਤੇ ਚੱਲਣ ਲਈ ਗੁਰੂ ਘਰ ਵਿੱਚ ਨਿਰ-ਇੱਛਤ ਅਤੇ ਸ਼ਰਧਾ ਵਿੱਚ ਕੀਤੀ ਗਈ ਸੇਵਾ ਦੀ ਬੜੀ ਮਹਾਨਤਾ ਹੈ ਅਤੇ ਗੁਰੂ ਦੇ ਦਰ ‘ਤੇ ਪਰਵਾਨ ਹੁੰਦੀ ਹੈ। ਗੁਰੂ ਦੀ ਸੇਵਾ ਸਾਰੇ ਤਪਾਂ ਤੋਂ ਉੱਤਮ ਸੇਵਾ ਹੈ ਸੇਵਾ ਕਰਨ ਨਾਲ ਮਨ ਵਿੱਚ ਹਲੀਮੀ ਆਉਂਦੀ ਹੈ।ਸੇਵਾ ਦੀਆਂ ਕਈ ਕਿਸਮਾ ਹਨ। ਧਨ ਦੀ ਸੇਵਾ: ਕਿਰਤ ਕਰਕੇ ਵੰਡ ਛਕਣਾ, ਦਸਾਂ ਨੋਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਗੁਰੂ ਵਾਲੇ ਪਾਸੇ ਲਾਉਣਾ।ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 1345
ਤਨ ਦੀ ਸੇਵਾ: ਹੱਥਾਂ ਪੈਰਾਂ ਨਾਲ ਸਰਬੱਤ ਦੇ ਭਲੇ ਲਈ ਸੇਵਾ ਕਰਨੀ ਜਿਵੇਂ ਗੁਰੂ ਘਰ ‘ਚ ਜੋੜੇ ਝਾੜਨੇ, ਭਾਂਡੇ ਮਾਂਜਣ, ਲੰਗਰ ਪਕਾਉਣਾ ਤੇ ਵਰਤਾਉਣਾ। ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਣਾ॥ ਗੁਰੂ ਗਰੰਥ ਸਾਹਿਬ ਅੰਗ 748 ਮਨ ਦੀ ਸੇਵਾ: ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਤੋਂ ਬਣਾਉਣਾ। ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ ਗੁਰੂ ਗਰੰਥ ਸਾਹਿਬ ਅੰਗ 918

error: Content is protected !!