Home / ਦੁਨੀਆ ਭਰ / ਕੈਨੇਡਾ ਤੋਂ ਵੱਡੀ ਖਬਰ ਉਡਾਣਾਂ ਬਾਰੇ

ਕੈਨੇਡਾ ਤੋਂ ਵੱਡੀ ਖਬਰ ਉਡਾਣਾਂ ਬਾਰੇ

ਕੈਨੇਡਾ ’ਚ ਹੁਣ ‘ਡਬਲ ਮਿਊਟੈਂਟ’ ਕੋਵਡ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਤੇ ਇਸ ਦੇਸ਼ ਵਿੱਚ ਅਜਿਹਾ ਸਭ ਤੋਂ ਵੱਧ ਯੋਗਦਾਨ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਪਾ ਰਹੀਆਂ ਹਨ। ਇਸ ਸਬੰਧੀ ‘ਟੋਰਾਂਟੋ ਸਨ’ ਵੱਲੋਂ ਬ੍ਰਾਇਨ ਪੈਸੀਫ਼ਿਊਮ ਦੀ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿੱਚ ਬਾਕਾਇਦਾ ਸਾਰੇ ਅੰਕੜੇ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਕੈਨੇਡਾ ਸਰਕਾਰ ਹੁਣ ਅਜਿਹੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਰੋਕ ਵੀ ਲਾ ਸਕਦੀ ਹੈ ਪਰ ਹਾਲੇ ਤੱਕ ਕਿਸੇ ਸਰਕਾਰੀ ਅਧਿਕਾਰੀ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ।ਬੀਤੀ 21 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ 121 ਫ਼ਲਾਈਟਾਂ ਅਜਿਹੀਆਂ ਟੋਰਾਂਟੋ ਪੁੱਜੀਆਂ ਹਨ, ਜਿਨ੍ਹਾਂ ਵਿੱਚ ਕੋਵਡ ਦੇ ਵਿਅਕਤੀ ਸਨ। ਉਨ੍ਹਾਂ ਵਿੱਚੋਂ 42 ਉਡਾਣਾਂ ਇਕੱਲੇ ਦਿੱਲੀ ਤੋਂ ਆਈਆਂ ਸਨ। ਕੈਨੇਡੀਅਨ ਸਿਹਤ ਮਾਹਿਰਾਂ ਅਨੁਸਾਰ ਕੋਵਡ ਦੀ B.1.617 ਕਿਸਮ ਭਾਰਤ ’ਚ ਵੱਡੇ ਪੱਧਰ ਉੱਤੇ ਫੈਲ ਰਹੇ ਹਨ। ਉੱਧਰ ਸਟੈਨਫ਼ੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਮਰੀਕਾ ਦੇ ਸਾਨ ਫ਼੍ਰਾਂਸਿਸਕੋ ਬੇਅ ਇਲਾਕੇ ਵਿੱਚ ਵੀ B.1.617 ਦੇ ਪੰਜ ਮਾਮਲਿਆਂ ਦਾ ਪਤਾ ਲਾਇਆ ਹੈ। ਉੱਤਰੀ ਅਮਰੀਕਾ ਵਿੱਚ ਅਜਿਹੇ ਪਹਿਲੇ ਮਾਮਲੇ ਸਨ।ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਮੰਕ ਸਕੂਲ ਆਫ਼ ਗਲੋਬਲ ਅਫ਼ੇਅਰਜ਼ ਐਂਡ ਪਬਲਿਕ ਪਾਲਿਸੀ ਦੇ ਐਸੋਸੀਏਟ ਪ੍ਰੋਫ਼ੈਸਰ ਰਾਜੀ ਜਯਾਰਮਨ ਨੇ ਕਿਹਾ ਕਿ ਭਾਰਤ ਨੇ ਦਰਅਸਲ, ਬਿਨਾ ਕਿਸੇ ਠੋਸ ਯੋਜਨਾ ਦੇ ਆਪਣੀ ਅਰਥਵਿਵਸਥਾ ਨੂੰ ਮੁੜ ਖੋਲ੍ਹ ਦਿੱਤਾ ਹੈ; ਜਿਸ ਕਾਰਣ ਕਰੋਨਾ ਦੇ ਮਾਮਲੇ ਵਧਣ ਲੱਗ ਪਏ ਹਨ। ਕੈਨੇਡਾ ਵਿੱਚ ਕੋਵਡ ਦੇ ਮਾਮਲੇ ਜਦੋਂ ਵਧਣ ਲੱਗੇ, ਉਨ੍ਹਾਂ ਹੀ ਦਿਨਾਂ ਵਿੱਚ ਭਾਰਤ ਤੋਂ ਉਡਾਣਾਂ ਦੀ ਗਿਣਤੀ ਵੀ ਵਧਣ ਲੱਗ ਪਈ ਸੀ। ਇਸੇ ਲਈ ਹੁਣ ਕੈਨੇਡਾ ਵਿੱਚ ਇਸ ਦੇ ਫੈਲਣ ਦਾ ਕਾਰਣ ਵੀ ਉਨ੍ਹਾਂ ਫ਼ਲਾਈਟਾਂ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ 4 ਫ਼ਰਵਰੀ ਤੋਂ ਲੈ ਕੇ 14 ਫ਼ਰਵਰੀ ਤੱਕ ਟੋਰੰਟੋ ’ਚ 13 ਉਡਾਣਾਂ ਦਿੱਲੀ ਤੋਂ ਲੈਂਡ ਕੀਤੀਆਂ ਸਨ ਪਰ 4 ਮਾਰਚ ਤੋਂ ਲੈ ਕੇ 20 ਮਾਰਚ ਤੱਕ 21 ਉਡਾਣਾਂ ਇੱਥੇ ਉੱਤਰੀਆਂ; ਜਦ ਕਿ 21 ਮਾਰਚ ਤੋਂ ਲੈ ਕੇ 1 ਅਪ੍ਰੈਲ ਤੱਕ 23 ਉਡਾਣਾਂ ਟੋਰਾਂਟੋ ਪੁੱਜੀਆਂ। ਭਾਰਤ ਸਰਕਾਰ ਨੇ ਭਾਵੇਂ ਪਿਛਲੇ ਮਹੀਨੇ ਕੌਮਾਂਤਰੀ ਉਡਾਣਾਂ ਉੱਤੇ ਪਾਬੰ ਦੀ ਲਾਈ ਸੀ ਪਰ ਕੈਨੇਡਾ ਉਨ੍ਹਾਂ 13 ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਨੂੰ ‘ਏਅਰ ਬ੍ਰਿਜ’ ਵਿਵਸਥਾ ਅਧੀਨ ਛੋਟ ਹੈ ਅਤੇ ਇਸੇ ਲਈ ਏਅਰ ਕੈਨੇਡਾ ਤੇ ਏਅਰ ਇੰਡੀਆ ਦੀਆਂ ਉਡਾਣਾਂ ਚੱਲ ਰਹੀਆਂ ਹਨ।ਰਿਪੋਰਟ ਅਨੁਸਾਰ ਦਿੱਲੀ ਤੋਂ ਕੈਨੇਡਾ ਆਉਣ ਵਾਲੀਆਂ ਸਾਰੀਆਂ ਉਡਾਣਾਂ ਯਾਤਰੀਆਂ ਨਾਲ ਪੂਰੀ ਤਰ੍ਹਾਂ ਭਰੀਆਂ ਹੁੰਦੀਆਂ ਹਨ। ਵੀਰਵਾਰ ਦੀ ਸਵੇਰ ਨੂੰ ਦਿੱਲੀ ਤੋਂ ਬੋਇੰਗ 777 ਦੀ AC 43 ਉਡਾਣ 364 ਯਾਤਰੀਆਂ ਨੂੰ ਲੈ ਕੇ ਟੋਰਾਂਟੋ ਉੱਤਰੀ ਸੀ। ਇਹ ਵੀ ਦੱਸ ਦੇਈਏ ਕਿ ਦਸੰਬਰ 2020 ’ਚ ਕੈਨੇਡਾ ਨੇ ਇੰਗਲੈਂਡ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ਉੱਤੇ ਪਾ ਬੰਦੀ ਲਾ ਦਿੱਤੀ ਸੀ। ਦਰਅਸਲ, ਤਦ ਕੋਵਡ ਦਾ B.1.1.7 ਵੇਰੀਐਂਟ ਇੰਗਲੈਂਡ ’ਚ ਵਧਣ ਲੱਗ ਪਿਆ ਸੀ।

error: Content is protected !!