Home / ਸਿੱਖੀ ਖਬਰਾਂ / ਸ਼੍ਰੀ ਗੁਰੂ ਗੋਬਿੰਦ ਜੀ ਜੀ ਦੇ ਨੀਲੇ ਘੋੜੇ ਦਾ ਇਤਿਹਾਸ

ਸ਼੍ਰੀ ਗੁਰੂ ਗੋਬਿੰਦ ਜੀ ਜੀ ਦੇ ਨੀਲੇ ਘੋੜੇ ਦਾ ਇਤਿਹਾਸ

ਗੁਰੂ ਸਾਹਿਬ ਦੇ ਨੀਲੇ ਘੋੜੇ ਦਾ ਇਤਿਹਾਸ ”ਆਓ ਜਾਣੀਏ ਇਹ ਨੀਲਾ ਘੋੜਾ ਕੌਣ ਸੀ? ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਿਆ ਹੋਇਆ ਹੈ ਕਿ ਮਹਾਰਾਜ ਜੀ ਦੀ ਸਵਾਰੀ ਲਈ ਕਪੂਰੇ ਚੌਧਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਬਹੁਤ ਸੁੰਦਰ ਘੋੜਾ ਭੇਟ ਕੀਤਾ, ਜਿਸ ਨੂੰ ਉਸ ਨੇ 1100 ਰੁਪਏ ਵਿਚ ਖਰੀਦਿਆ ਸੀ। ਸ੍ਰੀ ਦਸਮੇਸ਼ ਜੀ ਨੇ ਇਸ ਨੂੰ ਪ੍ਰਵਾਨ ਕਰਕੇ ਆਪਣੀ ਸਵਾਰੀ ਲਈ ਨਿਵਾਜਿਆ ਅਤੇ ਇਸ ਦਾ ਨਾਂਅ ਦਲਸ਼ਿੰਗਾਰ ਰੱਖਿਆ। ਇਹ ਘੋੜਾ ਏਨਾ ਸਿਆਣਾ ਅਤੇ ਸੰਵੇਦਨਸ਼ੀਲ ਸੀ ਕਿ ਪਿਆਸਾ ਹੋਣ ਦੇ ਬਾਵਜੂਦ ਉਨ੍ਹਾਂ ਤਲਾਵਾਂ ਵਿਚੋਂ ਪਾਣੀ ਨਹੀਂ ਪੀਂਦਾ ਸੀ,ਜਿਥੇ ਨਿਗੁਰੇ ਪੁਰਸ਼ ਵਸਦੇ ਹੋਣ, ਉਨ੍ਹਾਂ ਥਾਵਾਂ ਤੋਂ ਨਹੀਂ ਲੰਘਦਾ ਸੀ, ਜਿਥੇ ਤੰਬਾਕੂ ਬੀਜਿਆ ਹੋਇਆ ਹੋਵੇ। ਇਕ ਵਾਰ ਪਹਾੜੀਆਂ ਨੇ ਮਹਾਰਾਜ ਜੀ ‘ਤੇ ਹੱਲਾ ਬੋਲਿਆ ਅਤੇ ਉਨ੍ਹਾਂ ਪਹਾੜੀਆਂ ਨੂੰ ਖਦੇੜ ਦਿੱਤਾ ਗਿਆ। ਮਹਾਰਾਜ ਜੀ ਦਾ ਹੁਕਮ ਸੀ ਕਿ ਭੱਜੇ ਜਾਂਦੇ ਦੁਸ਼ ਮਣ ਦਾ ਪਿੱਛਾ ਨਹੀਂ ਕਰਨਾ ਪਰ ਸਿੰਘਾਂ ਨੂੰ ਏਨਾ ਜੋਸ਼ ਆਇਆ ”ਕਿ ਉਹ ਪਿੱਠ ਵਿਖਾ ਕੇ ਭੱਜੇ ਪਹਾੜੀਆਂ ਦਾ ਪਿੱਛਾ ਕਰਨ ਲੱਗੇ। ਹੁਕਮ ਅਦੂਲੀ ਦੇਖ ਕੇ ਮਹਾਰਾਜ ਜੀ ਨੇ ਸਿੰਘਾਂ ਵੱਲ ਪਿੱਠ ਕਰਕੇ ਨੀਲੇ ਨੂੰ ਵਾਪਸ ਮੋੜ ਲਿਆ। ਉਸੇ ਸਮੇਂ ਸਿੰਘਾਂ ਨੂੰ ਹਾਰ ਹੋਣੀ ਸ਼ੁਰੂ ਹੋ ਗਈ। ਭੁੱਲ ਦਾ ਪਛਤਾਵਾ ਕਰਨ ਲਈ ਦੋ ਸਿੰਘ ਮਹਾਰਾਜ ਜੀ ਦੇ ਪਿੱਛੇ ਦੌੜ ਕੇ ਪੁਕਾਰ ਕਰਨ ਲੱਗੇ ਪਰ ਆਪ ਰੁਕੇ ਨਹੀਂ। ਇਕ ਸਿੰਘ ਨੇ ਆਪਣਾ ਘੋੜਾ ਸਰਪਟ ਦੌੜਾ ਕੇ ਗੁਰੂ ਸਾਹਿਬ ਤੋਂ ਅੱਗੇ ਲੰਘ ਕੇ ਫੁਰਤੀ ਨਾਲ ਨੀਲੇ ਅੱਗੇ ਲੀਕ ਵਾਹ ਦਿੱਤੀ ਅਤੇ ਹੱਥ ਬੰਨ੍ਹ ਕੇ ਕਿਹਾ ਕਿ ਤੈਨੂੰ ਗੁਰੂ ਦੀ ਆਣ ਹੈ, ਜੇ ਤੂੰ ਇਕ ਕਦਮ ਵੀ ਅੱਗੇ ਪੁੱਟਿਆ। ਇਹ ਸੁਣਦਿਆਂ ਹੀ ਅਤਿ ਫੁਰਤੀਲਾ ਕੱਦਾਵਰ ਨੀਲਾ ਬੁੱਤ ਬਣ ਕੇ ਖੜ੍ਹ ਗਿਆ। ਮਹਾਰਾਜ ਜੀ ਨੇ ਬਹੁਤ ਅੱਡੀਆਂ ਮਾਰੀਆਂ ਅਤੇ ਇਸ ਨੂੰ ਚੱਲਣ ਲਈ ਕਿਹਾ ਪਰ ਨੀਲੇ ਨੇ ਲੀਕ ਨਾ ਟੱਪੀ। ਸਤਿਗੁਰੂ ਜੀ ਹੱਸ ਕੇ ਘੋੜੇ ਤੋਂ ਉੱਤਰ ਪਏ ਅਤੇ ਲਾਡ ਨਾਲ ਬੋਲੇ ਕਿ ਤੂੰ ਤਾਂ ਕੋਈ ਮਸੰਦ ਹੈਂ ਜੋ ਇਨ੍ਹਾਂ ਦਾ ਲਿਹਾਜ਼ ਕਰਦਾ ਹੈਂ।ਸਿੰਘਾਂ ਨੇ ਖਿਮਾ ਮੰਗੀ ਅਤੇ ਨੀਲੇ ਦਾ ਧੰਨਵਾਦ ਕੀਤਾ। ਸਿੰਘ ਇਸ ਨੂੰ ਪਿਆਰ ਨਾਲ ਦਲ ਬਿਡਾਰ ਵੀ ਆਖਦੇ ਸਨ। ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠ ਮਹੀਨਿਆਂ ਦਾ ਘੇਰਾ ਪਿਆ ਅਤੇ ਖਾਣ-ਪੀਣ ਦਾ ਸਾਮਾਨ ਮੁੱਕ ਗਿਆ ਤਾਂ ਪਾਤਸ਼ਾਹ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਪ੍ਰਾਣ ਤਿਆਗ ਗਿਆ। ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਾਡਾ ਫੇਸਬੁੱਕ ਪੇਜ਼ Sikh History ਸਿੱਖ ਇਤਿਹਾਸ ਜਰੂਰ ਲਾਇਕ ਕਰੋ ਜੀ ।

error: Content is protected !!