Home / ਦੁਨੀਆ ਭਰ / ਮਾਂ ਬੋਲੀ ਦੀ ਸੇਵਾ ਕਰਨ ਵਾਲੀ ਇਹ ਹਸਤੀ ਨਹੀ ਰਹੀ

ਮਾਂ ਬੋਲੀ ਦੀ ਸੇਵਾ ਕਰਨ ਵਾਲੀ ਇਹ ਹਸਤੀ ਨਹੀ ਰਹੀ

ਵੱਡੀ ਖਬਰ ਆ ਰਹੀ ਹੈ ਸਾਹਿਤ ਜਗਤ ਤੋਂ ,ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੀ ਇਹ ਹਸਤੀ ਨਹੀ ਰਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੀ ਇਸ ਹਸਤੀ ਵੀ ਇਸ ਦੁਨੀਆਂ ਤੋਂ ਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਪੰਜਾਬ ਚ ਮਾ ਤਮ ਦਾ ਮਾਹੌਲ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸਾਹਿਤ ਜਗਤ ਦੇ ਵਿੱਚੋਂ ਵੀ ਇਕ ਵੱਡੀ ਖਬਰ ਸਾਹਮਣੇ ਆਈ ਹੈ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਂਬਰ ਤੇ ਭਾਸ਼ਾ ਵਿਭਾਗ ਪੰਜਾਬ ਦੇ ਸਨਮਾਨਤ ਇੰਗਲੈਂਡ ਦੇ ਇਕ ਸ਼ਹਿਰ ਵਿੱਚ ਵਸਦੇ ਉਘੇ ਪਰਵਾਸੀ ਪੰਜਾਬੀ ਦਰਸ਼ਨ ਧੀਰ ਦਾ ਦਿ ਹਾਂ ਤ ਹੋ ਗਿਆ ਹੈ। ਦਰਸ਼ਨ ਧੀਰ ਦੇ ਸਵੈ ਜੀਵਨੀ ਪੂਰਬ ਤੇ ਪੱਛਮ ਦੀ ਕਮਾਈ, ਦੇਸ ਪਰਦੇਸ ਦੇ ਜੀਵਨ ਦੇ ਅਨੁਭਵਾਂ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। ਉੱਥੇ ਹੀ ਬਹੁਤ ਸਾਰੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਇਨ੍ਹਾਂ ਦੀਆਂ ਰਚਨਾਵਾਂ ਨੂੰ ਅਧਾਰ ਬਣਾ ਕੇ ਆਪਣੀ ਐਮ ਫਿਲ ਅਤੇ ਪੀ ਐਚ ਡੀ ਦੀ ਖੋਜ ਦਾ ਕਾਰਜ ਕੀਤਾ ਹੈ। ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਵੀ ਆਯੋਜਿਤ ਕਰਵਾਈਆ ਗਈਆ ਅੰਤਰ-ਰਾਸ਼ਟਰੀ ਕਾਨਫਰੰਸਾਂ ਵਿਚ ਸ਼ਿਰਕਤ ਕਰਕੇ ਵਡਮੁੱਲੇ ਵਿਚਾਰ ਸਾਂਝੇ ਕਰਦੇ ਰਹੇ ਸਨ।ਉਹ ਬਰਤਾਨੀਆ ਦੇ ਮੁੱਢਲੇ ਪ੍ਰਵਾਸੀ ਪੰਜਾਬੀ ਲੇਖਕਾਂ ਵਿਚੋਂ ਇਕ ਸਨ। ਉਹਨਾਂ ਨੇ 8 ਕਹਾਣੀ ਸੰਗ੍ਰਹਿ,15 ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਉਨ੍ਹਾਂ ਦੇ ਦੇ ਹਾਂਤ ਤੇ ਸਾਬਕਾ ਵਾਈਸ-ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਿੰਸਿਪਲ ਡਾਕਟਰ ਅਰਵਿੰਦਰ ਸਿੰਘ, ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾਕਟਰ ਤਜਿੰਦਰ ਕੌਰ, ਪਰਵਾਸ ਮੈਗਜ਼ੀਨ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਵੱਲੋਂ ਦੁ ਖ ਦਾ ਇਜ਼ਹਾਰ ਕੀਤਾ ਗਿਆ ਹੈ।।।

error: Content is protected !!