Home / ਪੰਜਾਬੀ ਖਬਰਾਂ / ਬੈਂਕਾਂ ਬਾਰੇ ਆਈ ਹੁਣੇ ਵੱਡੀ ਖਬਰ

ਬੈਂਕਾਂ ਬਾਰੇ ਆਈ ਹੁਣੇ ਵੱਡੀ ਖਬਰ

ਬੈਂਕ ਨਾਲ ਸਬੰਧਤ ਕੰਮ ਮਾਰਚ ਵਿਚ ਕਰਨ ਵਾਲੇ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਮਾਰਚ ਮਹੀਨੇ ਵਿਚ 10 ਦਿਨ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ। ਦੱਸ ਦਈਏ ਕਿ 11 ਤਾਰੀਖ਼ ਨੂੰ ਮਹਾਸ਼ਿਵਰਾਤਰੀ ਤੇ 29 ਮਾਰਚ ਨੂੰ ਹੋਲੀ ਕਾਰਨ ਬੈਂਕ ਬੰਦ ਰਹਿਣਗੇ। ਇਸ ਮਹੀਨੇ ਵਿਚ ਕੁੱਲ 4 ਐਤਵਾਰ ਹਨ ਅਤੇ 13 ਨੂੰ ਦੂਜਾ ਤੇ 27 ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਹੋਣਗੇ।ਦੱਸ ਦਈਏ ਕਿ ਲਗਾਤਾਰ 4 ਦਿਨ ਨਹੀਂ ਹੋਵੇਗਾ ਕੰਮ 15 ਅਤੇ 16 ਮਾਰਚ ਨੂੰ ਬੈਂਕਾਂ ਦੀ ਰਾਸ਼ਟਰ ਪੱਧਰੀ ਹੜ ਤਾਲ ਰਹੇਗੀ। ਇਹ ਹੜ ਤਾਲ ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਤੇ ਕਰਕੇ ਕੀਤੀ ਜਾਣੀ ਹੈ। ਇਸ ਹੜਤਾਲ ਕਾਰਨ ਬੈਂਕ ਲਗਾਤਾਰ 4 ਦਿਨ ਤੱਕ ਬੰਦ ਰਹਿ ਸਕਦੇ ਹਨ। ਇਹ ਇਸ ਲਈ ਕਿਉਂਕਿ 13 ਮਾਰਚ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਅਤੇ ਫਿਰ 14 ਨੂੰ ਐਤਵਾਰ ਹੈ, ਯਾਨੀ ਜੇਕਰ ਹੜ ਤਾਲ ਹੋਈ ਤਾਂ 13 ਮਾਰਚ ਤੋਂ ਲੈ ਕੇ 16 ਮਾਰਚ ਤੱਕ ਬੈਂਕਾਂ ਵਿਚ ਕੰਮਕਾਜ ਬੰਦ ਰਹਿਣਗੇ।ਜਾਣਕਾਰੀ ਅਨੁਸਾਰ ਸਰਕਾਰ ਨੇ 1 ਫਰਵਰੀ, 2021 ਨੂੰ ਪੇਸ਼ ਕੀਤੇ ਬਜਟ ਵਿਚ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ, ਬੈਂਕਾਂ ਦੇ ਨਾਵਾਂ ਦੀ ਅਧਿਕਾਰਤ ਘੋਸ਼ਣਾ ਨਹੀਂ ਹੋਈ ਹੈ ਪਰ ਰਿਪੋਰਟਾਂ ਮੁਤਾਬਕ, ਨਿੱਜੀਕਰਨ ਲਈ 4 ਬੈਂਕਾਂ- ਬੈਂਕ ਆਫ਼ ਮਹਾਰਾਸ਼ਟਰ, ਬੈਂਕ ਆਫ਼ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਨਾਮ ਚੁਣੇ ਗਏ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਬੈਂਕਾਂ ਵੱਲੋਂ ਸੱਦੀ ਗਈ ਹੜ ਤਾਲ ਦੀ ਵਜ੍ਹਾ ਨਾਲ ਕੰਮਕਾਰ ਠੱ ਪ ਰਹਿਣ ਦੀ ਸੰਭਾਵਨਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ।। ਧੰਨਵਾਦ।।।

error: Content is protected !!