Home / ਪੰਜਾਬੀ ਖਬਰਾਂ / ‘ਸਰਦੂਲ ਸਿਕੰਦਰ’ ਦੇ ਪਰਿਵਾਰ ਲਈ ਵੱਡੀ ਖਬਰ

‘ਸਰਦੂਲ ਸਿਕੰਦਰ’ ਦੇ ਪਰਿਵਾਰ ਲਈ ਵੱਡੀ ਖਬਰ

ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਕਰੋਨਾ ਕਾਰਨ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਦੱਸਿਆ ਕਿ ਸਿਕੰਦਰ ਪਿਛਲੇ ਡੇਢ ਮਹੀਨੇ ਤੋਂ ਹੌਸਪੀਟਲ ਵਿੱਚ ਸਨ ਪਰ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦੀ ਖ਼ੈਰ ਖ਼ਬਰ ਨਹੀਂ ਪੁੱਛੀ ਅਤੇ ਕੋਈ ਮਦਦ ਨਹੀਂ ਕੀਤੀ, ਅਮਰ ਨੂਰੀ ਦੇ ਬਿਆਨ ਤੋਂ ਬਾਅਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਉਨ੍ਹਾਂ ਨੂੰ ਮਿਲਣ ਗਏ ਸਨ ਹੁਣ ਪੰਜਾਬ ਕੈਬਨਿਟ ਨੇ ਗਾਇਕ ਸਰਦੂਲ ਸਿਕੰਦਰ ਦੇ ਦੇ ਹਾਂ ਤ ‘ਤੇ ਦੁ ਖ ਜਤਾਇਆ ਹੈ ਅਤੇ ਮਦਦ ਦਾ ਐਲਾਨ ਕੀਤਾ ਹੈ।।ਦੱਸ ਦਈਏ ਕਿ ਪੰਜਾਬ ਮੰਤਰੀ ਮੰਡਲ ਨੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦੇ ਚਲੇ ਜਾਣ ‘ਤੇ ਅ ਫਸੋ ਸ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਰਦੂਲ ਸਿਕੰਦਰ ਦੇ ਹੌਸਪੀਟਲ ਦਾ10 ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀ ਜਾਵੇਗੀ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮਰਹੂਮ ਗਾਇਕ ਦੇ ਪਰਿਵਾਰ ਕੋਲ ਹੌਸਪੀਟਲ ਦਾ ਬਕਾਇਆ ਦੇਣ ਲਈ ਕੋਈ ਪੈਸਾ ਨਹੀਂ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਦਾ ਨਿਪਟਾਰਾ ਕਰਨ ਦਾ ਐਲਾਨ ਕੀਤਾ ਹੈ।। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਵੀ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਕਿ ਬਕਾਇਆ ਅਦਾ ਨਾ ਕਰਨ ਦੀ ਸੂਰਤ ਵਿੱਚ ਸਰਦੂਲ ਸਿਕੰਦਰ ਦੀ ਬਾਡੀ ਪਰਿਵਾਰ ਨੂੰ ਸੌਂਪੇ ਜਾਣ ‘ਚ ਪ੍ਰਾਈਵੇਟ ਹੌਸਪੀ ਟਲ ਵੱਲੋਂ ਕਿਸੇ ਤਰ੍ਹਾਂ ਤੰਗ ਨਾ ਕੀਤਾ ਜਾਵੇ।ਇਕ ਸੰਦੇਸ਼ ਵਿੱਚ ਮੰਤਰੀ ਮੰਡਲ ਨੇ ਇਸ ਪੱਖ ਨੂੰ ਅੰਕਿਤ ਕੀਤਾ ਕਿ ਸਰਦੂਲ ਸਿੰਕਦਰ ਦੇ ਚਲੇ ਨਾਲ ਮੁਲਕ ਨੇ ਨਾਮਵਰ ਪੰਜਾਬੀ ਗਾਇਕਾਂ ਵਿੱਚੋਂ ਇਕ ਅਨਮੋਲ ਹੀਰਾ ਗੁਆ ਲਿਆ। ਉਨ੍ਹਾਂ ਦੇ ਤੁਰ ਜਾਣ ਨਾਲ ਪੈਦਾ ਹੋਏ ਖਲਾਅ ਨੂੰ ਪੂਰਨਾ ਨਾ-ਮੁਮਕਿਨ ਹੈ।।।। ।।

error: Content is protected !!