Home / ਪੰਜਾਬੀ ਖਬਰਾਂ / ਪੰਜਾਬ ਸਰਕਾਰ ਨੇ ਦਿੱਤੀ ਇਹ ਜਾਣਕਾਰੀ

ਪੰਜਾਬ ਸਰਕਾਰ ਨੇ ਦਿੱਤੀ ਇਹ ਜਾਣਕਾਰੀ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਪੰਜਾਬ ਚ ਕਰੋਨਾ ਦੇ ਕਾਰਨ ਪਿਛਲੇ ਸਾਲ ਇਨ੍ਹਾਂ ਦਿਨਾਂ ਚ ਹੀ ਲੌਕਡਾਊਨ ਲੱਗਿਆ ਸੀ। ਜਿਸ ਤੋਂ ਬਾਅਦ ਹਰ ਤਰ੍ਹਾਂ ਦੇ ਕੰਮ ਰੁਕੇ ਗਏ ਸਨ ਬੇਸ਼ੱਕ ਇੱਕ ਦੋ ਕੰਮਾਂ ਨੂੰ ਛੱਡ ਦਿੱਤਾ ਜਾਵੇ ਜੇ। ਲੱਗਭਗ ਸਭ ਤਰ੍ਹਾਂ ਦੇ ਕੰਮ ਰੁਕ ਗਏ ਸਨ।। ਦੱਸ ਦਈਏ ਕਿ ਪੰਜਾਬ ਚ ਕਰੋਨਾ ਦੇ ਕੇਸਾਂ ਚ ਮੁੜ ਵਾਧਾ ਹੋ ਜਰੂਰ ਰਿਹਾ ਪਰ ਕੁਝ ਸ਼ਰਾਰਤੀ ਲੋਕ ਗਲਤ ਖਬਰ ਪਾ ਕੇ ਲੋਕਾਂ ਚ ਭੈਅ ਪੈਦਾ ਕਰ ਰਹੇ ਹਨ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਚੌਕਸ ਹੋਈ ਤੇ ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਸ਼ਾਝੀ ਕੀਤੀ ਹੈ ਕਿ “” ਪੰਜਾਬ ਵਿੱਚ ਤਾਲਾਬੰਦੀ ਕੀਤੇ ਜਾਣ ਦੀਆਂ ਇਹ ਖਬਰਾਂ ਬੇਬੁਨਿਆਦ ਹਨ। ਕ੍ਰਿਪਾ ਕਰਕੇ ਕਿਸੇ ਵੀ ਅਜਿਹੀ ਫਰਜੀ ਖਬਰ / ਅਫ ਵਾਹ ‘ਤੇ ਵਿਸ਼ਵਾਸ ਨਾ ਕਰੋ ਅਤੇ ਨਾ ਹੀ ਅੱਗੇ ਸਾਂਝੀਆਂ ਕਰੋ। ਇਨ੍ਹਾਂ ਖਬਰਾਂ ਨੂੰ ਫੈਲਾਉਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ।।।ਅਸਲ ਚ ਦੱਸ ਦਈਏ ਕਿ ਸੂਬੇ ਵਿੱਚ ਕੋਵਡ ਦੇ ਵਧ ਰਹੇ ਕੇਸਾਂ ‘ਤੇ ਫਿਕਰ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦਰੂਨੀ ਤੇ ਬਾਹਰੀ ਇਕੱਠਾਂ ਉਪਰ ਬੰਦਿਸ਼ਾਂ ਲਾਉਂਦੇ ਹੋਏ ਇਕ ਮਾਰਚ ਤੋਂ ਅੰਦਰੂਨੀ ਇਕੱਠਾਂ ਦੀ ਗਿਣਤੀ 100 ਤੱਕ ਅਤੇ ਬਾਹਰੀ ਇਕੱਠਾਂ ਦੀ ਗਿਣਤੀ 200 ਤੱਕ ਸੀਮਤ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮਾਸਕ/ਸਮਾਜਿਕ ਦੂਰੀ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਟੈਸਟਿੰਗ ਵੀ ਵਧਾ ਕੇ ਪ੍ਰਤੀ ਦਿਨ 30,000 ਤੱਕ ਕਰਨ ਦੇ ਨਿਰਦੇਸ਼ ਦਿੱਤੇ ਹਨ।।।।

error: Content is protected !!