Home / ਦੁਨੀਆ ਭਰ / ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਖ਼ਬਰ

ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਖ਼ਬਰ

ਇਹ ਖਬਰ ਉਨ੍ਹਾਂ ਸਭ ਪੰਜਾਬੀਆਂ ਲਈ ਜਰੂਰੀ ਹੈ ਜੋ ਪੜ੍ਹਾਈ ਦੇ ਤੌਰ ’ਤੇ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀ ਹਨ। ਉਨ੍ਹਾਂ ਨੂੰ ਹੁਣ ਬਿਨੈ-ਪੱਤਰ ਜਮ੍ਹਾ ਕਰਵਾਉਣ ਤੋਂ ਬਾਅਦ ਕਰੀਬ 4 ਤੋਂ 6 ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪਵੇਗਾ। ਕੈਨੇਡਾ ਸਰਕਾਰ ਨੇ ਕੋਵਡ ਕਾਰਨ ਵੀਜ਼ਾ ਨਿਯਮਾਂ ’ਚ ਇਕ ਵਾਰ ਫਿਰ ਬਦਲਾਅ ਕੀਤਾ ਹੈ, ਜਿਸ ’ਚ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਸਿਰਫ਼ 4 ਏਅਰਪੋਰਟਾਂ (ਵੈਨਕੂਵਰ, ਟੋਰਾਂਟੋ, ਕੈਲਗਰੀ, ਮਾਂਟਰੀਅਲ) ’ਤੇ ਹੀ ਲੈਂਡਿੰਗ ਦੀ ਇਜਾਜ਼ਤ ਹੋਵੇਗੀ।ਦੱਸ ਦਈਏ ਕਿ ਇਸ ਦੇ ਨਾਲ ਹੀ ਕੈਨੇਡਾ ਪਹੁੰਚਣ ਵਾਲੇ ਹਰ ਵਿਦਿਆਰਥੀ ਨੂੰ ਏਅਰਪੋਰਟ ’ਤੇ ਹੀ ਆਪਣਾ ਕਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਨਵੇਂ ਨਿਯਮਾਂ ਤਹਿਤ ਕੈਨੇਡਾ ਪਹੁੰਚਣ ਵਾਲੇ ਹਰੇਕ ਵਿਦਿਆਰਥੀ ਨੂੰ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ ’ਤੇ ਕਰੀਬ 3 ਦਿਨ ਬਿਤਾਉਣੇ ਪੈਣਗੇ। 3 ਦਿਨਾਂ ਬਾਅਦ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਆਵੇਗੀ। ਜੇ ਰਿਪੋਰਟ ਨੈਗੇਟਿਵ ਆਈ ਤਾਂ ਬਾਕੀ ਦੇ 11 ਦਿਨ ਵਿਦਿਆਰਥੀ ਆਪਣੇ ਘਰ ਪਹੁੰਚ ਕੇ ਕੁਆਰੰਟਾਈਨ ਹੋ ਸਕਦਾ ਹੈ। ਜੇ ਰਪੋਰਟ + ਆਈ ਤਾਂ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ ’ਤੇ ਹੀ ਵਿਦਿਆਰਥੀ ਨੂੰ 14 ਦਿਨ ਕੁਆਰੰਟਾਈਨ ਹੋਣਾ ਪਵੇਗਾ | ਦੱਸ ਦਈਏ ਕਰੋਨਾ ਕਾਰਣ ਵੱਡੀ ਗਿਣਤੀ ਵਿਚ ਅੰਬੈਸੀ ’ਚ ਵਿਦਿਆਰਥੀਆਂ ਦੇ ਬਿਨੈ-ਪੱਤਰਾਂ ਦੇ ਰਿਜ਼ਲਟ ਪੈਂਡਿੰਗ ਹਨ।ਅੱਜ ਹਰ ਕੋਈ ਵਿਦਿਆਰਥੀ ਵਿਦੇਸ਼ ਜਾਣ ਨੂੰ ਲੈ ਕੇ ਕਨਫਿਊਜ਼ ਹੈ ਕਿ ਉਹ ਕਿਹੜੇ ਇੰਟੇਕ ਵਿਚ ਅਪਲਾਈ ਕਰੇ। ਜੇ ਕੋਈ ਵੀ ਵਿਦਿਆਰਥੀ ਕੋਵਡ ਨਿਯਮਾਂ ਦੀ ਉਲੰ ਘਣਾ ਕਰਦਾ ਪਾਇਆ ਗਿਆ ਤਾਂ ਸਰਕਾਰ ਵੱਲੋਂ ਵਿਦਿਆਰਥੀ ਨੂੰ ਕਰੀਬ ਸਾਢੇ 7 ਲੱਖ ਡਾਲਰ ਜੁਰਮਾਨਾ, 6 ਮਹੀਨੇ ਦੀ ਕੈ ਦ ਜਾਂ ਸਰਕਾਰ ਵੱਲੋਂ ਉਸ ਨੂੰ ਭਾਰਤ ਡਿਪੋ ਰਟ ਕਰਨ ਦੇ ਨਾਲ-ਨਾਲ ਕਾਲਜ ਅਤੇ ਯੂਨੀਵਰਸਿਟੀ ਨੂੰ ਵੀ ਭਾਰੀ ਜੁਰ ਮਾਨਾ ਅਤੇ ਨਾਲ ਹੀ ਉਨ੍ਹਾਂ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹਰੇਕ ਤੱਕ ਇਹ ਜਾਣਕਾਰੀ ਪਹੰਚ ਸਕੇ ਧੰਨਵਾਦ।।

error: Content is protected !!