Home / ਪੰਜਾਬੀ ਖਬਰਾਂ / ਪ੍ਰਤਾਪ ਸਿੰਘ ਬਾਜਵਾ ਦੀ ਸਪੀਚ ਜਰੂਰ ਸੁਣੋ

ਪ੍ਰਤਾਪ ਸਿੰਘ ਬਾਜਵਾ ਦੀ ਸਪੀਚ ਜਰੂਰ ਸੁਣੋ

ਪ੍ਰਤਾਪ ਸਿੰਘ ਬਾਜਵਾ ਦੀ ਖੇਤੀ ਬਿੱਲਾਂ ਨੂੰ ਲੈ ਕੇ ਰਾਜ ਸਭਾ ‘ਚ ਵੱਡੀ ਤੇ ਅਸਰਦਾਰ ਸਪੀਚ। ਉਨ੍ਹਾਂ ਨੇ ਕਿਹਾ ਕਿ ਖੇਤੀ ਦੇ ਕਾਨੂੰਨ ਕਿਸਾਨਾਂ ਲਈ ਜਿੰਦਗੀ ਦਾ ਕਾਲਾ ਵਾਰੰਟ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੱਸੇ ਆਰਡੀਨੈਂਸ ਲਿਆਉਣ ਦੀ ਕੀ ਲੋੜ ਸੀ ?
ਉਨ੍ਹਾਂ ਨੇ ਕਿਹਾ ਕਿ ਪੂੰਜੀਪਤੀਆਂ ਦੇ ਫਾਇਦੇ ਲਈ ਲਿਆਂਦੇ ਗਏ ਕਾਨੂੰਨ।। ਦੱਸ ਦਈਏ ਕਿ ਖੇਤੀ ਮੰਤਰੀ ਤੋਮਰ ਤੇ ਬਾਜਵਾ ਚ ਪੂਰੀ ਸ਼ਬਦੀ ਵਾਰ ਹੋਈ। ਉੱਧਰ ਦੂਜੇ ਪਾਸੇ ਤੋਮਰ ਨੇ ਜਵਾਬ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਗੁੰਮ ਰਾਹ ਕੀਤਾ ਜਾ ਰਿਹਾ ਹੈ ਕਿ ਜੇ ਇਹ ਬਿੱਲ ਲਾਗੂ ਕੀਤੇ ਗਏ ਤਾਂ ਹੋਰ ਲੋਕ ਉਨ੍ਹਾਂ ਦੀ ਜ਼ਮੀਨ ‘ਤੇ ਕਬਜ਼ਾ ਕਰ ਲੈਣਗੇ। ਮੈਨੂੰ ਦੱਸੋ ਕਿ ਜੇ ਖੇਤੀਬਾੜੀ ਕਾਨੂੰਨ ਵਿਚ ਇੱਕ ਵੀ ਵਿਵਸਥਾ ਹੈ ਕਿ ਕੋਈ ਵੀ ਵਪਾਰੀ ਕਿਸੇ ਵੀ ਕਿਸਾਨ ਦੀ ਜ਼ਮੀਨ ਖੋਹ ਸਕਦਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਕਿਸੇ ਸੋਧ ਲਈ ਤਿਆਰ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਪੂਰਾ ਕਾਨੂੰਨ ਮਾੜਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗਲਤ ਪਾਠ ਪੜ੍ਹਾਇਆ ਜਾ ਰਿਹਾ ਹੈ ਕਿ ਜ਼ਮੀਨ ‘ਤੇ ਕ ਬਜ਼ਾ ਕਰ ਲਿਆ ਜਾਵੇਗਾ। ਤੋਮਰ ਨੇ ਕਿਹਾ ਕਿ ਸਿਰਫ ਇੱਕ ਰਾਜ ਨੂੰ ਇਸ ਨਾਲ ਦਿੱਕਤ ਹੈ। ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ।।। ਦੱਸ ਦਈਏ ਕਿ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੈਂ 2 ਮਹੀਨਿਆਂ ਤੋਂ ਕਿਸਾਨ ਯੂਨੀਅਨ ਨੂੰ ਪੁੱਛਦਾ ਰਿਹਾ ਕਿ ਕਾਨੂੰਨ ਵਿਚ ਕੀ ਕਾਲਾ ਹੈ, ਜਿਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਮੈਨੂੰ ਪਤਾ ਨਹੀਂ ਲੱਗ ਸਕਿਆ। ਦੂਜੀ ਧਿਰ ਦੇ ਸੰਸਦ ਮੈਂਬਰਾਂ ਨੇ ਵੀ ਆਪਣੇ ਵਿਚਾਰ ਰੱਖੇ। ਜੇਕਰ ਤੁਸੀ ਪ੍ਰਤਾਪ ਸਿੰਘ ਬਾਜਵਾ ਦੀ ਸਪੀਚ ਨਾਲ ਸਹਿਮਤ ਹੋ ਤਾਂ ਸ਼ੇਅਰ ਕਰੋ ਵੱਧ ਤੋਂ ਵੱਧ ਜੀ।।

error: Content is protected !!