Home / ਪੰਜਾਬੀ ਖਬਰਾਂ / ਭਗਵੰਤ ਮਾਨ ਨੇ ਬਿੱਲਾਂ ਤੇ ਕਹੀ ਵੱਡੀ ਗੱਲ

ਭਗਵੰਤ ਮਾਨ ਨੇ ਬਿੱਲਾਂ ਤੇ ਕਹੀ ਵੱਡੀ ਗੱਲ

ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿਸ ਤਰ੍ਹਾਂ ਸਰਕਾਰ ਖੇਤੀ ਕਾਨੂੰਨਾਂ ਦੇ ਜਰੀਏ ਆਮ ਆਦਮੀ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਦੁਆਰਾ ਪ੍ਰਾਈਵੇਟ ਕੰਪਨੀਆਂ ਤੋਂ ਖ੍ਰੀਦੀਦਿਆ ਹੋਇਆ ਇੰਟਰਨੈੱਟ ਭਾਵ ਡਾਟਾ ਜਦੋ ਮਰਜ਼ੀ ਬੈਨ ਹੋ ਸਕਦਾ ਹੈ। ਤਾ ਸੋਚੋ ਜੇਕਰ ਇਹ ਕੰਪਨੀਆਂ ਦੇ ਕੰਟਰੋਲ ਆਟਾ ਆ ਗਿਆ ਤਾਂ ਕੀ ਹੋਵੇਗਾ।। ਦੱਸ ਦਈਏ ਕਿ ਜਦੋ ਹੀ ਭਗਵੰਤ ਮਾਨ ਨੇ ਇਹ ਸੁਝਾਅ ਦਿੱਤਾ ਹੈ ਵੱਡੇ ਪੱਧਰ ਤੇ ਲੋਕੀ ਇਸ ਸੁਝਾਅ ਨੂੰ ਸਹੀ ਮੰਨ ਰਹੇ ਹਨ ਕਿ ਬਿਲਕੁਲ ਕੌੜਾ ਸੱਚ ਹੈ ਜੋ ਅੱਗੇ ਜਾ ਕੇ ਇਸ ਤਰ੍ਹਾਂ ਹੀ ਹੋਣਾ ਹੈ। ਸਰਕਾਰ ਦੀ ਚਾਲ ਹੀ ਹੈ।। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਗੁਮ ਰਾਹ ਕਿਸਾਨ ਨਹੀਂ ਹਨ ਗੁਮ ਰਾਹ ਤਾਂ ਸਰਕਾਰ ਹੈ। ਉਨ੍ਹਾਂ ਨੇ ਕਿਹਾ, “ਜੇਕਰ ਸਰਕਾਰ ਡੇਢ ਸਾਲ ਲਈ ਉਸ ‘ਤੇ ਰੋਕ ਲਗਾਉਣਾ ਚਾਹੁੰਦੀ ਹੈ ਅਤੇ ਸੋਧਾਂ ਵੀ ਕਰਨਾ ਚਾਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਸਰਕਾਰ ਮੰਨਦੀ ਹੈ ਕਿ ਇਸ ਵਿੱਚ ਕਮੀਆਂ ਹਨ।” “ਜਿਨ੍ਹਾਂ ਲਈ ਇਹ ਕਾਨੂੰਨ ਬਣਾਏ ਹਨ ਉਹ ਲੱਖਾਂ ਦੀ ਤਾਦਾਦ ਵਿੱਚ ਬੈਠ ਕੇ ਇਹ ਕਹਿ ਰਹੇ ਹਨ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ ਤਾਂ ਸਰਕਾਰ ਦੀ ਕੀ ਮਜ ਬੂਰੀ ਹੈ ਜੋ ਇਸ ਨੂੰ ਲਾਗੂ ਕਰਨਾ ਚਾਹੁੰਦੀ ਹੈ।” “ਇਹ ਸ਼ਰੇ ਆਮ ਕੁਝ ਪੂੰਜੀਪਤੀਆਂ ਲਈ ਕਾਨੂੰਨ ਬਣਾਏ ਜਾ ਰਹੇ ਹਨ, ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ। ਇੱਕ ਵਾਰ ਕਾਨੂੰਨ ਵਾਪਸ ਲੈ ਕੇ ਦੁਬਾਰਾ ਗੱਲਬਾਤ ਕਰਨ, ਰਾਏ-ਮਸ਼ਵਰਾ ਕਰ ਲੈਣ।” ਉਨ੍ਹਾਂ ਨੇ ਕਿਹਾ ਜਿੰਨੀ ਵਾਰ 11 ਗੇੜਾਂ ਦੀ ਸਰਕਾਰ ਨਾਲ ਕਿਸਾਨਾਂ ਦੀ ਗੱਲਬਾਤ ਹੋਈ ਹੈ ਜੇਕਰ ਇਸ ਤੋਂ ਵੀ ਘੱਟ ਸਮੇਂ ਵਿੱਚ ਚਰਚਾ ਕੀਤੀ ਹੁੰਦੀ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।।।।

error: Content is protected !!