Home / ਦੁਨੀਆ ਭਰ / ਵਾਈਟ ਹਾਊਸ ਤੋਂ ਮਿਲੀ ਵੱਡੀ ਸਪੋਰਟ

ਵਾਈਟ ਹਾਊਸ ਤੋਂ ਮਿਲੀ ਵੱਡੀ ਸਪੋਰਟ

ਹਾਲੀਵੁੱਡ ਦੁਆਰਾ ਕਿਸਾਨਾਂ ਨੂੰ ਵੱਡੇ ਪੱਧਰ ਤੇ ਸਪੋਰਟ ਮਿਲਣ ਤੋਂ ਬਾਅਦ ਹਰ ਕੋਈ ਹਰੇਕ ਦੇਸ਼ ਤੋਂ ਵੱਡੇ ਪੱਧਰ ਤੇ ਮੱਦਦ ਮਿਲ ਰਹੀ ਹੈ। ਰਿਹਾਨਾ ਤੋਂ ਸ਼ੁਰੂਆਤ ਹੋਈ ਦੱਸ ਦਈਏ ਹੁਣ ਜੋ ਬੀਬੀ ਮੈਦਾਨ ਚ ਆਈ ਹੈ ਉਹ ਹੈ ਅਮਰੀਕਨ ਰਾਸ਼ਟਰਪਤੀ ਜੋਅ ਬਾਈਡਨ ਦੀ ਸਾਥੀ American president joe biden ਦੀ US Representative Ilhan Omar ਨੇ ਸਾਡੇ ਕਿਸਾਨਾਂ ਨਾਲ਼ ਹੋਣ ਦੀ ਆਵਾਜ਼ ਮਾਰ ਦਿੱਤੀ ਐ। ਆਉ ਜਾਣਦੇ ਹਾਂ ਕੌਣ ਹੈ ਇਹ ਦੁਮਾਲੇ ਵਾਲੇ ਬੀਬੀ।।। ਕਿਸਾਨਾਂ ਦੇ ਹੱਕ ‘ਚ ਖੜਨ ਵਾਲੀ ਅਮਰੀਕਾ ਦੀ ਸਿਆਸਤਦਾਨ ਇਲਹਾਨ ਉਮਰ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ?ਕੀ ਤੁਸੀਂ ਇਲਹਾਨ ਉਮਰ ਨੂੰ ਜਾਣਦੇ ਓ? ਇਲਹਾਨ ਸੋਮਾਲੀਆ ਮੂਲ ਦੀ ਮੁਸਲਮਾਨ ਕੁੜੀ ਏ ਅਤੇ 1995 ਵਿੱਚ ਸੋਮਾਲੀਆ ਤੋਂ ਬਾਅਦ ਰਫਿਊਜੀ ਬਣ ਅਮਰੀਕਾ ਆ ਗਈ। ਉਸ ਦਾ ਪਿਓ ਡਰਾਈਵਰੀ ਕਰਨ ਲੱਗਾ। ਇਲਹਾਨ ਦੇ ਸਫਰ ‘ਚ ਇਕ ਗੱਲ ਜੋ ਤੁਸੀਂ ਨੋਟ ਕਰਦੇ ਹੋ, ਉਹ ਹੈ ਉਸ ਦਾ ਮੂਲ ਪਹਿਰਾਵਾ, ਜੋ ਉਸ ਨੇ ਕਦੀ ਨਹੀਂ ਛੱਡਿਆ।ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਉਸ ਦੀ ਨੰਗੇ ਸਿਰ ਵਾਲੀ ਤਸਵੀਰ ਲੱਭੀਏ, ਪਰ ਉਸ ਦੀਆਂ ਸੈਂਕੜੇ ਤਸਵੀਰਾਂ ‘ਚੋਂ ਸਾਨੂੰ ਇਕ ਵੀ ਅਜਿਹੀ ਤਸਵੀਰ ਨਹੀਂ ਲੱਭੀ।ਪਰ ਉਸ ਦੀਆਂ ਇੰਨੀਆਂ ਤਸਵੀਰਾਂ ਇੰਟਰਨੈਟ ‘ਤੇ ਕਿਉਂ ਨੇ ? ਕਿਉਂਕਿ ਉਹ ਅਮਰੀਕੀ ਪਾਰਲੀਮੈਂਟ ਦੇ ਲਈ ਚੁਣੀ ਗਈ ਏ। ਹਾਂਜੀ, ਉਹੀ ਅਮਰੀਕਾ ਜਿਹੜਾ ਪੂੰਜੀਵਾਦੀ ਪੱਛਮੀ ਸੱਭਿਅਤਾ ਦਾ ਹੋਕਾ ਦਿੰਦਾ, ਜੋ ਪੱਛਮੀ ਸੱਭਿਅਤਾ ਲੋਕਾਂ ਨੂੰ ਪੜਾਉਂਦੀ ਏ ਕਿ ਨੰਗਾ ਹੋਣਾ ਤੁਹਾਡਾ ਹੱਕ ਏ। ਉਹੀ ਸੱਭਿਅਤਾ ਜੋ ਸਾਨੂੰ ਕਹਿੰਦੀ ਏ ਕਿ ਕੁੜਤਾ ਪਜਾਮਾ ਪਾਕੇ ਦਫਤਰ ਨਹੀਂ ਜਾਇਆ ਜਾਂਦਾ। ਜੋ ਸਾਡੇ ਮੁੰਡੇ ਅਤੇ ਕੁੜੀਆਂ ਨੂੰ ਵਾਲਾਂ ਦੇ ‘ਸਟਾਈਲ’ ਬਣਾਉਣਾ ਸਖਾਉੰਦੀ ਏ।

error: Content is protected !!