Home / ਸਿੱਖੀ ਖਬਰਾਂ / ਪੜਾਈ ਵਾਸਤੇ ਕਿਹੜਾ ਪਾਠ ਕਰੀਏ

ਪੜਾਈ ਵਾਸਤੇ ਕਿਹੜਾ ਪਾਠ ਕਰੀਏ

ਅੱਜ-ਕੱਲ੍ਹ ਅਸੀ ਮਾਪਿਆਂ ਨੂੰ ਦੇਖਿਆ ਹੈ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਬਾਰੇ ਸ਼ੁਰੂ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਕਰਕੇ ਮਾਪੇ ਅਕਸਰ ਬੱਚਿਆਂ ਤੇ ਦਬਾਅ ਪਾਉਂਦੇ ਹਨ ਚੰਗੇ ਨੰਬਰਾਂ ਲਈ। ਤੇ ਕਈ ਤਰ੍ਹਾਂ ਦੀ ਰੋਕਾ ਵੀ ਲਾ ਦਿੰਦੇ ਹਨ ਜਿਸ ਤਰ੍ਹਾਂ ਖੇਡਣ ਤੇ ਟੀਵੀ ਨਾ ਦੇਖਣ ਤੇ ਮੋਬਾਈਲ ਫੋਨ ਬੰਦ ਕਰਵਾ ਦਿੰਦੇ ਹਨ ਪਰ ਫਿਰ ਵੀ ਕਈ ਵਾਰ ਗੱਲ ਨਹੀ ਬਣਦੀ। ਅੱਜ ਅਸੀ ਤੁਹਾਨੂੰ ਇਸ ਦਾ ਹੱਲ ਦੱਸਣ ਲੱਗੇ ਹਾਂ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੇ ਦਿਮਾਗ ਚ ਹੋਰ ਤਰ੍ਹਾਂ ਦੇ ਖਿਆਲ ਨਿਕਲ ਜਾਣਗੇ ਤੇ ਉਨ੍ਹਾਂ ਦਾ ਮਨ ਪੜਾਈ ਚ ਵੀ ਜਿਆਦਾ ਲੱਗੇਗਾ। ਸੰਗਤ ਨੂੰ ਬੇਨਤੀ ਹੈ ਜੀ ਕਿ ਇਹ ਵੀਡੀਓ ਪੂਰੀ ਜਰੂਰ ਸੁਣੋ ਜੋ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ। ਅੱਜ ਦੇ ਜੀਵਨ ਚ ਸਿੱਖਿਆ ਤੋਂ ਬਿਨਾਂ ਕੋਈ ਮਨੁੱਖ ਸਫਲ ਨਹੀ ਹੋ ਸਕਦਾ ਜੋ ਵਿਦਿਆ ਸਾਡਾ ਜਰੂਰੀ ਅੰਗ ਹੈ ਜਿਸ ਬਿਨਾਂ ਜੀਵਨ ਅਧੂਰਾ ਹੈ ਜੀ।। ਗੁਰਬਾਣੀ ਵਿਚ ਦੂਜੀ ਤਰ੍ਹਾਂ ਦੀ ਵਿਦਿਆ, ‘ਪਰਾ ਵਿਦਿਆ’ ਨੂੰ ਉਚਿਤ ਠਹਿਰਾਇਆ ਗਿਆ ਹੈ। ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ—ਵਿਦਿਆ ਵੀਚਾਰੀ ਤਾਂ ਪਰਉਪਕਾਰੀ। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। (ਗੁ.ਗ੍ਰੰ.356)। ਵਿਦਿਆ ਦੇ ਦੋ ਰੂਪ ਹਨ। ਇਕ ‘ਅਪਰਾ ਵਿਦਿਆ’, ਜੋ ਨੀਵੇਂ ਦਰਜੇ ਦੀ ਵਿਦਿਆ ਮੰਨੀ ਗਈ ਹੈ। ਇਸ ਦਾ ਸੰਬੰਧ ਬ੍ਰਹਮ ਸੰਬੰਧੀ ਸਗੁਣ ਗਿਆਨ ਨਾਲ ਹੈ। ਇਸ ਨਾਲ ਮੋਖ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਦੂਜੀ ‘ਪਰਾ ਵਿਦਿਆ’ ਰਾਹੀਂ ਮੋਖ ਪ੍ਰਾਪਤ ਹੁੰਦਾ ਹੈ। ਇਸ ਨੂੰ ‘ਬ੍ਰਹਮ -ਵਿਦਿਆ’ ਜਾਂ ‘ਆਤਮ-ਵਿਦਿਆ’ ਕਿਹਾ ਜਾ ਸਕਦਾ ਹੈ। ਕਾਮ , ਕ੍ਰੋ ਧ , ਲੋਭ , ਮੋਹ , ਅਹੰਕਾਰ ਆਦਿ ਦੁਰਵ੍ਰਿੱਤੀਆਂ ਅਥਵਾ ਵਿਕਾਰਾਂ ਦਾ ਦਮਨ ਕਰਕੇ ਵੇਦਾਂਤ ਦੀਆਂ ਸਿਖਿਆਵਾਂ ਦਾ ਪਾਲਨਾ ਕਰਨਾ ਇਸ ਵਿਦਿਆ ਦੇ ਅੰਗ ਹਨ। ਕ੍ਰਮ ਵਜੋਂ ਅਪਰਾ ਵਿਦਿਆ ਪਹਿਲੀ ਪੌੜੀ ਹੈ ਅਤੇ ਪਰਾ ਵਿਦਿਆ ਦੂਜੀ। ਸ਼੍ਰਵਣ , ਮਨਨ ਅਤੇ ਨਿਦਿਧੑਯਾਸਨ ਦੀ ਪ੍ਰਕ੍ਰਿਆ ਤੋਂ ਲੰਘਦਾ ਹੋਇਆ ਜਿਗਿਆਸੂ ਧਿਆਨ ਅਤੇ ਸਮਾਧੀ ਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ। ਉਸ ਵੇਲੇ ਆਪਾ-ਪਰਕਾ ਭੇਦ ਮਿਟ ਜਾਂਦਾ ਹੈ। ਇਹ ਗਿਆਨ ਪਰਾ-ਵਿਦਿਆ ਅਖਵਾਉਂਦਾ ਹੈ।

error: Content is protected !!