Home / ਦੁਨੀਆ ਭਰ / ਇੰਗਲੈਂਡ ਤੋਂ ਆਈ ਵੱਡੀ ਖਬਰ ਦੁਨੀਆਂ ਲਈ

ਇੰਗਲੈਂਡ ਤੋਂ ਆਈ ਵੱਡੀ ਖਬਰ ਦੁਨੀਆਂ ਲਈ

ਵਿਸ਼ਵ ਅੰਦਰ ਆਈ ਕਰੋਨਾ ਨੇ ਪੂਰੀ ਦੁਨੀਆ ਨੂੰ ਆਪਣੀ ਪਕੜ ਵਿਚ ਲੈ ਲਿਆ ਸੀ। ਜਿਸ ਨੇ ਸਾਰੀ ਦੁਨੀਆਂ ਨੂੰ ਪੂਰੀ ਤਰ੍ਹਾਂ ਔਖਾ ਕਰ ਕੇ ਰੱਖ ਦਿੱਤਾ। ਅਜੇ ਤੱਕ ਦੁਨੀਆ ਇਸ ਦੀ ਗਿਫਤ ਵਿੱਚੋਂ ਬਾਹਰ ਨਹੀਂ ਆ ਸਕੀ ਸੀ, ਕਿ ਹੁਣ ਬ੍ਰਿਟੇਨ ਦੇ ਵਿੱਚ ਦੁਬਾਰਾ ਤੋ ਸਾਹਮਣੇ ਆਏ ਕਰੋਨਾ ਦੇ ਨਵੇਂ ਸਟਰੇਨ ਕਾਰਨ ਦੁਨੀਆਂ ਫਿਰ ਤੋਂ ਚਿੰਤਾ ਵਿਚ ਨਜ਼ਰ ਆ ਰਹੀ ਹੈ। ਨਵੇਂ ਸਟ੍ਰੇਨ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਫਿਰ ਤੋਂ ਤਾਲਾਬੰਦੀ ਕੀਤੀ ਗਈ ਹੈ ਅਤੇ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾ ਦਿਤਾ ਗਿਆ ਹੈ। ਦੱਸ ਦਈਏ ਕਿ ਕਿਉਂਕਿ ਕਰੋਨਾ ਦਾ ਇਹ ਨਵਾਂ ਰੂਪ ਪਹਿਲੇ ਕਰੋਨਾ ਨਾਲੋ 70 ਫੀਸਦੀ ਜ਼ਿਆਦਾ ਰਿਸਕੀ ਹੈ। ਇੰਗਲੈਂਡ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਫਿਰ ਪਾਬੰਦੀ ਲਗਾ ਦਿੱਤੀ ਗਈ ਹੈ। ਇੰਗਲੈਂਡ ਅੰਦਰ ਸਾਹਮਣੇ ਆਇਆਂ ਕਰੋਨਾ ਦਾ ਨਵਾਂ ਸਟਰੇਨ ਦਿਨ ਬ ਦਿਨ ਵੱਡਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕੇਸਾਂ ਦੇ ਵਾਧੇ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਇੰਗਲੈਂਡ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਸੀ। ਜਿਸ ਨੂੰ ਹੁਣ 17 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ।ਦੱਸ ਦਈਏ ਕਿ ਬ੍ਰਿਟਿਸ਼ ਸਰਕਾਰ ਨੇ ਆਖਿਆ ਹੈ ਕਿ ਤਮਾਮ ਦਿੱਕਤਾਂ ਦੇ ਬਾਵਜੂਦ ਵੀ ਇਨਫੈ ਕਸ਼ਨ ਦੀ ਦਰ ਤੇ ਕੰਟਰੋਲ ਨਹੀਂ ਕੀਤਾ ਜਾ ਰਿਹਾ ਹੈ। ਬ੍ਰਿਟੇਨ ਅੰਦਰ ਦੂਸਰੇ ਘੱਟ ਰਿਸਕ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ 10 ਦਿਨ ਲਈ ਇਕਾਂਤ-ਵਾਸ ਦੇ ਵਿੱਚ ਰੱਖਣ ਦਾ ਐਲਾਨ ਕੀਤਾ ਗਿਆ ਹੈ। ਬ੍ਰਿਟੇਨ ਵਿੱਚ ਇਸ ਕਾਰਨ ਇਕ ਲੱਖ ਦੇ ਕਰੀਬ ਜਿੰਦਗੀਆਂ ਚਲੇ ਜਾਣ ਦਾ ਅੰਕੜਾ ਸਾਹਮਣੇ ਆਇਆ ਹੈ। ਦੇਸ਼ ਅੰਦਰ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜਿਸਦੇ ਤਹਿਤ ਹੁਣ ਤੱਕ 5.38 ਲੱਖ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।

ਜਦੋਂ ਸਰਕਾਰ ਨੂੰ ਇਸ ਟੀਕਾਕਰਨ ਦੇ ਅਭਿਆਨ ਦਾ ਕੁਝ ਅਸਰ ਦਿਖਾਈ ਦੇਵੇਗਾ ਤਾਂ ਉਸ ਤੋਂ ਬਾਅਦ ਹੀ ਪਾਬੰ ਦੀਆਂ ਵਿਚ ਕੁਝ ਸਖਤੀ ਕੀਤੇ ਜਾਣ ਤੇ ਵਿਚਾਰ ਕੀਤਾ ਜਾਵੇਗਾ। ਕਰੋਨਾ ਦੇ ਵਧ ਰਹੇ ਰਿਸਕ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਅੰਕੜਾ ਵਧਣ ਦੀ ਉਮੀਦ ਹੈ। ਕਿਉਂਕਿ ਨਵਾਂ ਸਟਰੇਨ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਕਾਰਨ ਜਿੰਦਗੀਆਂ ਚਲੇ ਜਾਣ ਦੀ ਦਰ ਵੀ ਵਧ ਰਹੀ ਹੈ। ਦੱਸ ਦਈਏ ਕਿ ਇਸ ਨਾਲ ਇੰਗਲੈਂਡ ਆਉਣ ਜਾਣ ਵਾਲੇ ਲਈ ਵੱਡੀ ਦਿੱਕਤ ਹੋ ਗਈ ਹੈ ਕਿਉਂਕਿ ਇੰਗਲੈਂਡ ਹੁਣ 17 ਜੁਲਾਈ ਤੱਕ ਬੰਦ ਕਰ ਦਿੱਤਾ ਗਿਆ ਹੈ।

error: Content is protected !!