Home / ਪੰਜਾਬੀ ਖਬਰਾਂ / ਮੂਸੇਵਾਲਾ ਤੇ ਲੱਖਾ ਸਿਧਾਣਾ ਹੋਏ ਇਕੱਠ

ਮੂਸੇਵਾਲਾ ਤੇ ਲੱਖਾ ਸਿਧਾਣਾ ਹੋਏ ਇਕੱਠ

ਖੇਤੀ ਕਾਨੂੰਨਾਂ ਕਰਕੇ ਕਈ ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨ ਘੋਲ ਕਰ ਰਹੇ ਹਨ।ਇਸ ਕਿਸਾਨ ਘੋਲ ਨੂੰ ਕਰੀਬ 2 ਮਹੀਨੇ ਪੂਰੇ ਹੋ ਚੁਕੇ ਹਨ। ਇਸ ਵਿਚਾਲੇ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਮੌਕੇ ਟਰੈਕਟਰ ਪ੍ਰੇਡ ਦਾ ਸੱਦਾ ਦਿੱਤਾ ਹੈ। ਜਿਸ ਦੇ ਲਈ ਕਈ ਥਾਵਾਂ ‘ਤੇ ਅੱਜ ਟਰੈਕਟਰ ਮਾਰਚ ਕਢੇ ਗਏ। ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਇਨ੍ਹਾਂ ਟਰੈਕਟਰ ਮਾਰਚ ਦਾ ਹਿੱਸਾ ਬਣੇ। ਇਹ ਮਾਰਚ ਮਾਨਸਾ ਦੇ ਵੱਖ-ਵੱਖ ਇਲਾਕਿਆਂ ਚੋਂ ਕਢਿਆ ਗਿਆ। ਦਲੇਲਵਾਲਾ ਤੋਂ ਸ਼ੁਰੂ ਹੋਇਆ ਇਹ ਮਾਰਚ ਧਰਮਪੁਰਾ ਵਿਖੇ ਖਤਮ ਹੋਇਆ।ਜਿਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ-ਨਾਲ , ਆਰ ਨੇਤ ਅਤੇ ਕੋਰਆਲਾ ਮਾਨ ਵੀ ਮਜੂਦ ਰਹੇ। ਜਿਨ੍ਹਾਂ ਨੇ ਇਸ ਟਰੈਕਟਰ ਮਾਰਚ ‘ਚ ਪਿੰਡਾਂ-ਪਿੰਡਾਂ ‘ਚ ਜਾਕੇ ਲੋਕਾਂ ਨੂੰ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਪ੍ਰੇਡ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।ਕਿਸਾਨਾਂ ਦੇ ਇਸ ਘੋਲ ਨੂੰ ਪੰਜਾਬੀ ਕਲਾਕਾਰਾਂ ਦਾ ਪੂਰਾ ਸਾਥ ਮਿਲਿਆ ਹੋਇਆ ਹੈ।ਕਿਸਾਨ ਜਥੇਬੰਦੀਆਂ ਵਲੋਂ ਜੋ ਵੀ ਫੈਸਲੇ ਲਏ ਜਾ ਰਹੇ ਹਨ।ਉਨ੍ਹਾਂ ਫੈਸਲਿਆਂ ਨੂੰ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਪੂਰੀ ਸਪੌਟ ਕਰ ਰਹੀ ਹੈ।ਦੱਸ ਦਈਏ ਕਿ ਪੰਜਾਬ ਚ ਪਿੰਡ ਪਿੰਡ ਚ ਲੱਖਾ ਸਿਧਾਣਾ ਇਸ ਸਮੇਂ 26 ਜਨਵਰੀ ਲਈ ਹੋਕਾ ਦੇ ਰਹੇ ਹਨ। ਉੱਧਰ ਦੂਜੇ ਪਾਸੇ ਦੱਸ ਦਈਏ ਕਿ ਸਪਰੀਮ ਕੋਰਟ ਸੋਮਵਾਰ ਨੂੰ ਖੇਤੀ ਕਾਨੂੰਨਾਂ ਤੇ ਦਿੱਲੀ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਘੋਲ ਨਾਲ ਸਬੰਧਤ ਪਟੀ ਸ਼ਨਾਂ ‘ਤੇ ਸੁਣਵਾਈ ਕਰੇਗੀ। ਸੁਪਰੀਮ ਕੋਰਟ ਇਸ ਨੂੰ ਸੁਲਝਾਉਣ ਲਈ ਬਣਾਈ ਗਈ ਕਮੇਟੀ ਦੇ ਇੱਕ ਮੈਂਬਰ ਦੇ ਬਾਹਰ ਹੋਣ ਦੇ ਮਾਮਲੇ ਨੂੰ ਵੀ ਵਿਚਾਰ ਸਕਦੀ ਹੈ।ਦੱਸ ਦਈਏ ਕਿ ਸਭ ਤੋਂ ਅਹਿਮ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਬਾਰੇ ਪਟੀ ਸ਼ਨ ਹੈ। ਇਹ ਕੇਂਦਰ ਸਰਕਾਰ ਨੇ ਦਿੱਲੀ ਪੁਲਸ ਰਾਹੀਂ ਪਾਈ ਹੈ ਜਿਸ ਵਿੱਚ ਟਰੈਕਟਰ ਪਰੇਡ ਉੱਪਰ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।

error: Content is protected !!