Home / ਪੰਜਾਬੀ ਖਬਰਾਂ / ਸਿੱਖਾਂ ਬਾਰੇ ਰਾਜਨਾਥ ਸਿੰਘ ਦਾ ਵੱਡਾ ਬਿਆਨ

ਸਿੱਖਾਂ ਬਾਰੇ ਰਾਜਨਾਥ ਸਿੰਘ ਦਾ ਵੱਡਾ ਬਿਆਨ

ਦੱਸ ਦਈਏ ਕਿ ਕੌਮੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨਾਂ ਦੇ ਘੋਲ ਨੂੰ ਖਾਲਿਸ ਤਾਨੀਆਂ ਨਾਲ ਜੋੜੇ ਜਾਣ ‘ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੱਡਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ,” ਮੈਂ ਕਿਸੇ ਵੀ ਸੂਰਤ ‘ਚ ਆਪਣੇ ਸਿੱਖ ਭਰਾਵਾਂ ਨੂੰ ਇਹ ਸ਼ਬਦ ਕਹੇ ਜਾਣਾ ਸਹਿਣ ਨਹੀਂ ਕਰਾਂਗਾ।” ਰਾਜਨਾਥ ਸਿੰਘ ਨੇ ਕਿਹਾ, “ਮੈਂ ਉਨ੍ਹਾਂ ਨੂੰ ਵੱਡਾ ਭਰਾ ਮੰਨਦਾ ਹਾਂ। ਹਿੰਦੂ ਪਰਿਵਾਰਾਂ ‘ਚ ਹੀ ਜੋ ਵੱਡਾ ਬੇਟਾ ਹੁੰਦਾ ਸੀ, ਉਹੀ ਖਾਲਸਾ ਪੰਥ ਧਾਰਨ ਕਰਦਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੱਭਿਆਚਾਰ ਬਚਾ ਉਣ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਭਾਰਤ ਕਦੇ ਨਹੀਂ ਭੁੱਲ ਸਕਦਾ। ਮੇਰੇ ਅੰਦਰ ਸਿੱਖ ਸਮਾਜ ਲਈ ਬਹੁਤ ਸਤਿਕਾਰ ਹੈ।”ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹਜ਼ਾਰਾਂ ਟਰੈਕਟਰਾਂ ਦੀ ਰੈਲੀ ਦੇ ਸਵਾਲ ਉੱਤੇ ਉਨ੍ਹਾਂ ਕਿਹਾ, “ਮੈਨੂੰ ਉਮੀਦ ਹੈ ਕਿ ਕਿਸਾਨ ਭਰਾ ਇਸ ਔਖ ਦਾ ਸੋਚ-ਸਮਝ ਕੇ ਕੋਈ ਹੱਲ ਕੱਢ ਲੈਣਗੇ। ਉਹ ਕਿਸੇ ਵੀ ਕੀਮਤ ‘ਤੇ ਗਣਤੰਤਰ ਦਿਵਸ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ।”ਦੱਸ ਦਈਏ ਕਿ ਦੂਜੇ ਪਾਸੇ ਕਿਸਾਨਾਂ ਨੇ 26 ਜਨਵਰੀ ਦੀ ਪਰੇਡ ਦੀ ਤਿਆਰੀ ਕਰ ਲਈ ਹੈ ਜਿਸ ਨੂੰ ਲੈ ਕੇ ਲੱਖਾ ਸਿਧਾਣਾ ਪੰਜਾਬ ਚ ਥਾ ਥਾ ਹੋਕਾ ਦੇ ਰਿਹਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਇਨ੍ਹਾਂ ਟਰੈਕਟਰ ਮਾਰਚ ਦਾ ਹਿੱਸਾ ਬਣੇ। ਇਹ ਮਾਰਚ ਮਾਨਸਾ ਦੇ ਵੱਖ-ਵੱਖ ਇਲਾਕਿਆਂ ਚੋਂ ਕਢਿਆ ਗਿਆ। ਦਲੇਲਵਾਲਾ ਤੋਂ ਸ਼ੁਰੂ ਹੋਇਆ ਇਹ ਮਾਰਚ ਧਰਮਪੁਰਾ ਵਿਖੇ ਖਤਮ ਹੋਇਆ।ਜਿਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ-ਨਾਲ , ਆਰ ਨੇਤ ਅਤੇ ਕੋਰਆਲਾ ਮਾਨ ਵੀ ਮਜੂਦ ਰਹੇ। ਜਿਨ੍ਹਾਂ ਨੇ ਇਸ ਟਰੈਕਟਰ ਮਾਰਚ ‘ਚ ਪਿੰਡਾਂ-ਪਿੰਡਾਂ ‘ਚ ਜਾਕੇ ਲੋਕਾਂ ਨੂੰ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਪ੍ਰੇਡ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

error: Content is protected !!