Home / ਵੀਡੀਓ / ਜਾਣੋ ਤਿਰੰਗੇ ਚ “ਕੇਸਰੀ ਰੰਗ” ਉਪਰ ਕਿਉ ਹੈ

ਜਾਣੋ ਤਿਰੰਗੇ ਚ “ਕੇਸਰੀ ਰੰਗ” ਉਪਰ ਕਿਉ ਹੈ

ਤਿਰੰਗੇ ਵਿੱਚ ਕੇਸਰੀ ਰੰਗ ਕਿਊ ਹੈ ਉਪਰ ? ਸੁਣੋ ਇਸਦਾ ਇਤਿਹਾਸ !! ਇਸ ਸਿੰਘ ਵੀਰ ਨੇ ਦੱਸਿਆ ਅਸਲੀ ਇਤਿਹਾਸ ਤਿਰੰਗੇ ਦਾ ਜਰੂਰ ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ।
ਭਾਰਤ ਦਾ ਰਾਸ਼ਟਰੀ ਝੰਡਾ (ਜਾਂ ਤਿਰੰਗਾ) ਤਿੰਨ ਰੰਗਾਂ, ਕੇਸਰੀ, ਚਿੱਟਾ ਅਤੇ ਹਰੇ ਰੰਗ ਦੀਆਂ ਖਿਤਿਜ ਪੱਟੀਆਂ ਵਿੱਚ ਇੱਕ ਨੀਲੇ ਰੰਗ ਦੇ ਚੱਕਰ ਵਾਲ਼ਾ ਇੱਕ ਤਿੰਨ ਰੰਗਾ ਝੰਡਾ ਹੈ ਜਿਸਦੀ ਕਲਪਨਾ ਪਿੰਗਲੀ ਵੈਂਕਿਆ ਨੇ ਕੀਤੀ ਸੀ।ਇਸਨੂੰ 15 ਅਗਸਤ 1947 ਨੂੰ ਅੰਗਰੇਜ਼ਾਂ ਵਲੋਂ ਭਾਰਤ ਦੀ ਅਜ਼ਾਦੀ ਦੇ ਕੁਝ ਹੀ ਦਿਨ ਪਹਿਲਾਂ 22 ਜੁਲਾਈ 1947 ਨੂੰ ਮੁਨੱਕਦ ਭਾਰਤੀ ਸੰਵਿਧਾਨ-ਸਭਾ ਦੀ ਬੈਠਕ ਵਿੱਚ ਅਪਣਾਇਆ ਗਿਆ ਸੀ। ਇਸ ਵਿੱਚ ਤਿੰਨ ਇੱਕੋ ਜਿੰਨੀ ਚੌੜਾਈ ਦੀਆਂ ਖਿਤਿਜੀ ਪੱਟੀਆਂ ਹਨ,ਜਿਹਨਾਂ ਵਿੱਚ ਸਭ ਤੋਂ ਉੱਤੇ ਕੇਸਰੀ, ਵਿਚਲੇ ਚਿੱਟੀ ਅਤੇ ਹੇਠਾਂ ਗੂੜੇ ਹਰੇ ਰੰਗ ਦੀ ਪੱਟੀ ਹੈ। ਝੰਡੇ ਦੀ ਲੰਬਾਈ ਅਤੇ ਚੋੜਾਈ ਦਾ ਅਨੁਪਾਤ 2:3 ਹੈ। ਚਿੱਟੀ ਪੱਟੀ ਵਿੱਚ ਗੂੜੇ ਨੀਲੇ ਰੰਗ ਦਾ ਇੱਕ ਚੱਕਰ ਹੈ ਜਿਸ ਵਿੱਚ 24 ਓਏ ਹਨ। ਇਸ ਚੱਕਰ ਦਾ ਵਿਆਸ ਤਕਰੀਬਨ ਚਿੱਟੀ ਪੱਟੀ ਦੀ ਚੌੜਾਈ ਦੇ ਬਰਾਬਰ ਹੈ।
ਤਿਰੰਗੇ ਦੇ ਤਿੰਨ ਰੰਗਾਂ ਦਾ ਮਹੱਤਵ ਰਾਸ਼ਟਰੀ ਤਿਰੰਗੇ ‘ਚ ਕੇਸਰੀ ਸਫੈਦ ਅਤੇ ਹਰਾ ਤਿੰਨੋਂ ਰੰਗਾਂ ਦਾ ਆਪਣਾ ਇਕ ਵੱਖਰਾ ਹੀ ਮਹੱਤਵ ਹੈ। ਕੇਸਰੀ ਰੰਗ ਜਿੱਥੇ ਸ਼ਕਤੀ ਦਾ ਪ੍ਰਤੀਕ ਹੈ, ਉਥੇ ਹੀ ਸਫੇਦ ਰੰਗ ਸ਼ਾਂਤੀ ਨੂੰ ਦਰਸਾਉਂਦਾ ਹੈ। ਜੇ ਗੱਲ ਕਰੀਏ ਹਰੇ ਰੰਗ ਦੀ ਤਾਂ ਹਰਾ ਰੰਗ ਹਰਿਆਲੀ ਅਤੇ ਅਮੀਰੀ ਨੂੰ ਦਿਖਾਉਂਦਾ ਹੈ। ਤਿੰਨਾਂ ਰੰਗਾਂ ਵਿਚਾਲੇ ਬਣਿਆ ਚੱਕਰ ਜੀਵਨ ‘ਚ ਗਤੀਸ਼ੀਲਤਾ ਅਤੇ ਇਸ ਦੀਆਂ ਤਿਲੀਆਂ ਧਰਮ ਦੇ 24 ਨਿਯਮ ਦੱਸਦੀਆਂ ਹਨ। ਤਿਰੰਗੇ ਦੇ ਰੰਗਾਂ ਵਾਂਗ ਹੀ ਇਸ ਦੀ ਬਣਾਵਟ ਵੀ ਕਾਫੀ ਖਾਸ ਹੈ। ਤਿਰੰਗੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ 2:3 ਹੁੰਦਾ ਹੈ।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!