Home / ਪੰਜਾਬੀ ਖਬਰਾਂ / ਕਿਸਾਨਾਂ ਨੂੰ ਖੁਸ਼ ਕਰਨ ਲਈ ਕੇਂਦਰ ਦੀ ਨਵੀ ਗੇਮ

ਕਿਸਾਨਾਂ ਨੂੰ ਖੁਸ਼ ਕਰਨ ਲਈ ਕੇਂਦਰ ਦੀ ਨਵੀ ਗੇਮ

ਦੱਸ ਦਈਏ ਕਿ ਜਿਵੇ ਸਭ ਨੂੰ ਪਤਾ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਲਈ ਕਿਸਾਨ ਸੰਗਠਨ ਇਨ੍ਹਾਂ ਕਾਨੂੰਨਾਂ ਤੇ ਆਪਣੇ ਰੋ ਸ ਨੂੰ ਹੋਰ ਤਿੱਖਾ ਕਰ ਰਹੇ ਹਨ। ਦੂਜੇ ਪਾਸ ਸਰਕਾਰ ਇਸ ਅੰਦੋਲਨ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹੁਣ ਬੀਜੇਪੀ ਵੱਲੋਂ ਕਿਸਾਨਾਂ ਨੂੰ ਵੱਸ ਵਿਚ ਕਰਨ ਲਈ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ।ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਇਨ੍ਹਾਂ ਤਿੰਨੇ ਖੇਤੀਬਾੜੀ ਕਾਨੂੰਨਾਂ ਸਬੰਧੀ ਜਾਗ ਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਇਨ੍ਹਾਂ ਕਾਨੂੰਨਾਂ ਦੇ ਪੱਖ ਵਿਚ ਮਾਹੌਲ ਬਣਾਉਣ ਲਈ ਪੂਰੇ ਦੇਸ਼ ਦੇ ਕਿਸਾਨਾਂ ਨਾਲ ਬੈਠਕਾਂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।ਬੀਜੇਪੀ ਅਤੇ RSS ਦੇ ਇਸ ਅਭਿਆਨ ਦਾ ਮਕਸਦ ਕਿਸਾਨਾਂ ਨੂੰ ਇਨ੍ਹਾਂ ਨਵੇਂ ਕਾਨੂੰਨਾਂ ਦੇ ਲਾਭ ਦੱਸਣਾ ਅਤੇ ਇਨ੍ਹਾਂ ਕਾਨੂੰਨਾਂ ਨੂੰ ਲੇਕਰ ਕਿਸਾਨਾਂ ਦੇ ਭਰਮਾਂ ਨੂੰ ਦੂਰ ਕਰਨਾ ਹੋਵੇਗਾ। ਜਾਣਕਾਰੀ ਦੇ ਅਨੁਸਾਰ ਭਾਜਪਾ ਦਾ ਕਿਸਾਨ ਮੋਰਚਾ ਹੁਣ ਪਿੰਡਾਂ ‘ਚ ਬੈਠਕਾਂ ਆਯੋਜਿਤ ਕਰੇਗਾ ਅਤੇ ਆਰ. ਐੱਸ. ਐੱਸ. ਸਮਰਥਨ ਵਾਲੇ ਭਾਰਤੀ ਕਿਸਾਨ ਸੰਘ ਕਿਸਾਨਾਂ ਦੀ ਹਮ ਦਰ ਦੀ ਹਾਸਲ ਕਰਨ ਲਈ ਆਪਣੀਆਂ ਯੂਨਿਟਾਂ ਰਾਹੀਂ ਕਿਸਾਨਾਂ ਦੀ ਫ਼ਸਲ ਖਰੀਦ ਅਤੇ ਭੁਗਤਾਨ ‘ਚ ਮਦਦ ਕਰੇਗਾ।ਤੁਹਾਨੂੰ ਦੱਸ ਦੇਈਏ ਕਿ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਵਿਖੇ ਵੱਡਾ ਅੰਦੋਲਨ ਕਰ ਰਹੇ ਹਨ। ਸਰਕਾਰ ਵੱਲੋਂ ਕਿਸਾਨਾਂ ਨੂੰ ਕਈ ਪ੍ਰਪੋਜ਼ਲ ਵੀ ਦਿੱਤੇ ਜਾ ਰਹੇ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਦੱਸ ਦਈਏ ਕਿ ਇਸ ਸਮੇਂ ਕੇਂਦਰ ਨਾਲ ਕਿਸਾਨਾਂ ਦੀ ਹਰ ਮੀਟਿੰਗ ਲੱਗਪਗ ਬੇਸਿੱਟਾ ਜਾ ਰਹੀ ਹੈ। ਹੁਣ ਅਗਲੀ ਮੀਟਿੰਗ ਦੀ ਵਾਰੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!