Home / ਪੰਜਾਬੀ ਖਬਰਾਂ / ਕਨੇਡਾ ਤੋਂ ਇਸ ਸਿੱਖ ਆਗੂ ਦਾ ਇਹ ਐਲਾਨ

ਕਨੇਡਾ ਤੋਂ ਇਸ ਸਿੱਖ ਆਗੂ ਦਾ ਇਹ ਐਲਾਨ

ਕਨੇਡਾ ਤੋਂ ਖਬਰਾਂ ਅਨੁਸਾਰ ਕੈਨੇਡਾ ਦੇ ਨਵੀਨਤਾ ਵਿਗਿਆਨ ਅਤੇ ਉਦਯੋਗ ਮੰਤਰੀ ਨਵਦੀਪ ਸਿੰਘ ਬੈਂਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੈਂਸ ਨੇ ਸਿਰਫ਼ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹੀ ਅਸਤੀਫਾ ਦਿੱਤਾ ਹੈ। ਜਦ ਕਿ ਉਹ ਐਮ.ਪੀ. ਵਜੋਂ ਕੰਮ ਕਰਦੇ ਰਹਿਣਗੇ। ਜਸਟਿਨ ਟਰੂਡੋ ਦੀ ਸਰਕਾਰ ਵਿੱਚ ਉਨ੍ਹਾਂ ਕੋਲ ਇੱਕ ਵੱਡਾ ਅਹੁਦਾ ਸੀ। ਜਸਟਿਨ ਟਰੂਡੋ ਤੋਂ ਬਾਅਦ ਵਜ਼ਾਰਤ ਵਿੱਚ ਉਨ੍ਹਾਂ ਦਾ ਹੀ ਨੰਬਰ ਸੀ।ਨਵਦੀਪ ਬੈਂਸ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਇਸ ਤੋਂ ਬਾਅਦ ਕਿਸੇ ਚੋਣ ਵਿੱਚ ਉਮੀਦਵਾਰ ਨਹੀਂ ਹੋਣਗੇ। ਜਿਸ ਦਾ ਅਰਥ ਇਹ ਨਿਕਲਦਾ ਹੈ ਕਿ ਉਹ ਸਰਗਮ ਸਿਆਸਤ ਛੱਡ ਰਹੇ ਹਨ। ਪਹਿਲੀ ਵਾਰ ਉਨ੍ਹਾਂ ਨੇ ਮਿਸੀਸਾਗਾ ਤੋਂ 2004 ਤੋਂ 2011 ਤਕ ਐਮ.ਪੀ. ਵਜੋਂ ਪ੍ਰਤੀਨਿਧਤਾ ਕੀਤੀ। ਸਾਲ 2011 ਵਿੱਚ ਉਹ ਚੋਣ ਨਹੀਂ ਜਿੱਤ ਸਕੇ ਪਰ 2015 ਵਿੱਚ ਐਮ ਪੀ ਬਣ ਕੇ ਕੈਬਨਿਟ ਮੰਤਰੀ ਵੀ ਬਣੇ। ਸਾਲ 2019 ਵਿੱਚ ਫੇਰ ਜਨਤਾ ਨੇ ਉਨ੍ਹਾਂ ਵਿਚ ਭਰੋਸਾ ਪ੍ਰਗਟ ਕੀਤਾ ਅਤੇ ਉਹ ਐੱਮ.ਪੀ. ਦੀ ਚੋਣ ਜਿੱਤ ਕੇ ਫੇਰ ਕੈਬਨਿਟ ਮੰਤਰੀ ਬਣ ਗਏ। 12 ਜਨਵਰੀ 2021 ਨੂੰ ਉਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੇ ਅਹੁਦੇ ਦਾ ਕੰਮ ਕਾਰ ਵਿਦੇਸ਼ ਮੰਤਰੀ ਨੂੰ ਸੌਂਪਿਆ ਗਿਆ ਹੈ। ਹੋ ਸਕਦਾ ਹੈ ਅਗਲੇ ਦਿਨ ਜਸਟਿਨ ਟਰੂਡੋ ਮੰਤਰੀ ਮੰਡਲ ਵਿਚ ਫੇਰ-ਬਦਲ ਕਰਨ ਨਵਦੀਪ ਸਿੰਘ ਬੈਂਸ ਦਾ ਜਨਮ 16 ਜੂਨ 1977 ਨੂੰ ਟੋਰਾਂਟੋ ਵਿੱਚ ਹੋਇਆ।ਉਹ ਭਾਰਤ ਨਾਲ ਸਬੰਧ ਰੱਖਦੇ ਹਨ। ਨਵਦੀਪ ਬੈਂਸ ਯਾਰਕ ਯੂਨੀਵਰਸਿਟੀ ਤੋਂ ਬੈਚਲਰ ਆਫ ਐਡਮਨਿਸਟਰੇਸ਼ਨ ਵਿੱਚ ਗ੍ਰੈਜੂਏਟ ਹਨ। ਜਦ ਕਿ ਯੂਨੀਵਰਸਿਟੀ ਆਫ ਵਿਸਰਾ ਤੋਂ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਪੋਸਟ ਗਰੈਜੂਏਟ ਹਨ। ਉਹ ਰਾਇਰਸਨ ਯੂਨੀਵਰਸਟੀ ਦੇ ਸਕੂਲ ਵਿਚ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ।

error: Content is protected !!