Home / ਪੰਜਾਬੀ ਖਬਰਾਂ / ਖੇਤੀ ਬਿੱਲਾਂ ਬਾਰੇ ਨਹੀਂ ਪਤਾ- ਹੇਮਾ ਮਾਲਿਨੀ

ਖੇਤੀ ਬਿੱਲਾਂ ਬਾਰੇ ਨਹੀਂ ਪਤਾ- ਹੇਮਾ ਮਾਲਿਨੀ

ਲੱਗਦਾ ਧਰਮਿੰਦਰ ਦੇ ਮੁੰਡੇ ਸੰਨੀ ਦਿਓਲ ਤੋਂ ਬਾਅਦ ਉਨ੍ਹਾਂ ਦੀ ਘਰਵਾਲੀ ਦਾ ਵੀ ਦਿਮਾਗ ਹਿੱਲ ਗਿਆ ਹੈ ਜੋ ਪੰਜਾਬੀਆਂ ਬਾਰੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਤਾਜ਼ਾ ਖਬਰ ਅਨੁਸਾਰ ਹਿੰਦੀ ਫਿਲਮਾਂ ਦੀ ਅਦਾਕਾਰ ਅਤੇ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਦਿੱਲੀ ਅੰਦੋ ਲਨ ਕਰ ਰਹੇ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ ਅਤੇ ਉਹ ਸਿਰਫ ਪ੍ਰਦਰ ਸ਼ਨ ਕਰ ਰਹੇ ਹਨ ਕਿਉਂਕਿ ਕਿਸੇ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ।ਪਰ ਜਿਵੇਂ ਹੀ ਉਹਨਾਂ ਨੇ ਇਹ ਬਿਆਨ ਦਿੱਤਾ ਤਾਂ ਲੋਕਾਂ ਨੇ ਹੇਮਾ ਮਾਲਿਨੀ ਨੂੰ ਸ਼ੋਸ਼ਲ ਮੀਡੀਆ ”ਤੇ ਚੰਗੀਆਂ ਲਾਹ ਨਤਾਂ ਪਾਈਆਂ। ਪੰਜਾਬੀ ਅਖਬਾਰ ਰੋਜ਼ਾਨਾ ਸਪੋਕਸਮੈਨ ਨੇ ਉਹਨਾਂ ਦੇ ਬਿਆਨ ਦੀ ਇੱਕ ਫੋਟੋ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਸੀ ਅਤੇ ਲੋਕਾਂ ਦੀ ਰਾਏ ਮੰਗੀ ਸੀ। ਪਰ ਲੋਕਾਂ ਨੇ ਫੇਸਬੁੱਕ ਉੱਪਰ ਉਹਨਾਂ ਨੂੰ ਕਾਫੀ ਤਰਕ ਦਿੱਤੇ ਅਤੇ ਉਹਨਾਂ ਦੇ ਇਸ ਬਿਆਨ ਨੂੰ ਜਵਾਬ ਦਿੱਤਾ ਇਸ ਤੋਂ ਬਿਨਾਂ ਹੇਮਾ ਮਾਲਿਨੀ ਨੇ ਕਿਹਾ, “ਇਹ ਚੰਗਾ ਹੈ ਕਿ ਸੁਪਰੀਮ ਕੋਰਟ ਨੇ ਕਾਨੂੰਨਾਂ ‘ਤੇ ਰੋਕ ਲਗਾ ਦਿੱਤੀ ਹੈ। ਉਮੀਦ ਹੈ ਕਿ ਹਾਲ ਸ਼ਾਂਤੀਪੂਰਨ ਹੋਣਗੇ। ਕਿਸਾਨ ਇੰਨੀਆਂ ਮੀਟਿੰਗਾਂ ਤੋਂ ਬਾਅਦ ਵੀ ਸਹਿਮਤੀ ’ਤੇ ਆਉਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਹਨ ਅਤੇ ਕੀ ਦਿੱਕਤ ਹੈ। ਇਸ ਦਾ ਮਤਲਬ ਹੈ ਕਿ ਉਹ ਅਜਿਹਾ ਕਰ ਰਹੇ ਹਨ ਕਿਉਂਕਿ ਕਿਸੇ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ।”ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟਾਵਰਾਂ ਦੀ ਭੰਨ ‘ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ, “ਪੰਜਾਬ ਨੂੰ ਬਹੁਤ ਨੁਕ ਸਾਨ ਹੋਇਆ ਹੈ ਉਨ੍ਹਾਂ (ਕਿਸਾਨਾਂ) ਨੂੰ ਟਾਵਰਾਂ ਦੀ ਭੰਨ ਕਰਦਿਆਂ ਵੇਖ ਕੇ ਚੰਗਾ ਨਹੀਂ ਲੱਗਿਆ। ਸਰਕਾਰ ਨੇ ਉਨ੍ਹਾਂ ਨੂੰ ਵਾਰ ਵਾਰ ਗੱਲਬਾਤ ਲਈ ਬੁਲਾਇਆ ਹੈ ਪਰ ਉਨ੍ਹਾਂ ਕੋਲ ਆਪਣਾ ਏਜੰਡਾ ਵੀ ਨਹੀਂ ਹੈ।”

error: Content is protected !!