Home / ਵੀਡੀਓ / ਸੈਟਰ ਸਰਕਾਰ ਦਾ ਖੁੱਲ੍ਹਿਆ ਇਕ ਹੋਰ ਭੇਤ

ਸੈਟਰ ਸਰਕਾਰ ਦਾ ਖੁੱਲ੍ਹਿਆ ਇਕ ਹੋਰ ਭੇਤ

ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਪੂਰੀ ਖ਼ਬਰ ਵੇਖਣ ਵਾਸਤੇ ਅਸੀਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਤੋਂ ਇਲਾਵਾ ਅਸੀਂ ਇੱਕ ਮੀਡੀਆ ਚੈਨਲ ਦੀ ਰਿਪੋਰਟ ਸਾਂਝੀ ਕਰਦੇ ਹਾਂ ਤਾਂ ਜੋ ਹੋਰ ਜਾਣਕਾਰੀ ਮਿਲ ਸਕੇ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਤਿੰਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ‘ਤੇ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਮੇਟੀ ਬਣਾਈ ਹੈ। ਇਸ ਕਮੇਟੀ ਵਿੱਚ ਚਾਰ ਮੈਂਬਰ ਹਨ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ, ਸ਼ੈਕਰੀ ਸੰਗਠਨ ਦੇ ਅਨਿਲ ਘਨਵਤ ਤੇ ਖੇਤੀ ਅਰਥ ਸ਼ਾਸਤਰੀ ਅਸ਼ੋਕ ਗੁਲਾਟੀ ਤੇ ਡਾ. ਪ੍ਰਮੋਦ ਜੋਸ਼ੀ ਸ਼ਾਮਲ ਹਨ। ਕਿਸਾਨ ਲੀਡਰ ਇਨ੍ਹਾਂ ਨੂੰ ਸਰਕਾਰੀ ਬੰਦੇ ਕਹਿ ਰਹੇ ਹਨ। ਆਓ ਇਨ੍ਹਾਂ ਬਾਰੇ ਜਾਣਦੇ ਹਾਂ: ਭੁਪਿੰਦਰ ਸਿੰਘ ਮਾਨ: ਉਹ ਭਾਰਤੀ ਕਿਸਾਨ ਯੂਨੀਅਨ ਕੌਮੀ ਪ੍ਰਧਾਨ, ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਦੇ ਚੇਅਰਮੈਨ। ਸਾਲ 1990 ਵਿਚ ਰਾਜ ਸਭਾ ਮੈਂਬਰ ਬਣੇ, ਨਾਮਜ਼ਦ ਸੀ। ਕਿਸਾਨਾਂ ਲਈ ਲਗਾਤਾਕ ਸੰਘਰਸ਼ ਕਰਦੇ ਰਹੇ ਹਨਪ੍ਰਮੋਦ ਕੁਮਾਰ ਜੋਸ਼ੀ: ਖੇਤੀਬਾੜੀ ਅਰਥਸ਼ਾਸਤਰੀ ਤੇ ਭੋਜਨ ਨੀਤੀ ਦੇ ਮਾਹਰ। ਸਾਊਥ ਏਸ਼ੀਆ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ। ਭਾਰਤ ਸਰਕਾਰ ਵਿੱਚ ਖੁਰਾਕ ਦਾ ਅਧਿਕਾਰ ਕਮੇਟੀ ਦੇ ਮੈਂਬਰ ਵੀ ਰਹੇ ਹਨ। ਉਨ੍ਹਾਂ ਨੂੰ ਖੇਤੀਬਾੜੀ ਦੇ ਪ੍ਰਸ਼ਾਸਨ ਵਿੱਚ ਕੰਮ ਕਰਨ ਦਾ ਲੰਮਾ ਤਜ਼ਰਬਾ ਹੈ। ਅਸ਼ੋਕ ਗੁਲਾਟੀ: ਅਸ਼ੋਕ ਗੁਲਾਟੀ ਇੱਕ ਖੇਤੀਬਾੜੀ ਅਰਥਸ਼ਾਸਤਰੀ ਹੈ। ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਾ ਸੁਝਾਅ ਦੇਣ ਵਾਲੀ ਕਮੇਟੀ ਸੀਏਸੀਪੀ ਦੇ ਚੇਅਰਮੈਨ ਰਹੇ। 2015 ਵਿਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਗਏ। ਮੌਜੂਦਾ ਸਮੇਂ ਇਨਫੋਸਿਸ ਚੇਅਰ ਆਈਸੀਆਰਆਈਈਆਰ ਵਿੱਚ ਖੇਤੀਬਾੜੀ ਪ੍ਰੋਫੈਸਰ ਵਜੋਂ ਤਾਇਨਾਤ ਹਨ।

error: Content is protected !!