Home / ਵੀਡੀਓ / ਜਥੇਬੰਦੀਆਂ ਕਿਉਂ ਨਹੀਂ ਹੋਣਗੀਆਂ ਕਮੇਟੀ ਅੱਗੇ ਪੇਸ਼ ?

ਜਥੇਬੰਦੀਆਂ ਕਿਉਂ ਨਹੀਂ ਹੋਣਗੀਆਂ ਕਮੇਟੀ ਅੱਗੇ ਪੇਸ਼ ?

ਜਥੇਬੰਦੀਆਂ ਕਿਉਂ ਨਹੀਂ ਹੋਣਗੀਆਂ ਕਮੇਟੀ ਅੱਗੇ ਪੇਸ਼ ?”’ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਕਿਹਾ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਬਿਨਾਂ ਕੋਈ ਗੱਲ ਮਨਜ਼ੂਰ ਨਹੀਂ। ਮੋਰਚੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਉਹ ਸੁਪਰੀਮ ਕੋਰਟ ਵਲੋਂ ਸਮੱ ਸਿਆ ਦੀ ਵਿਖਾਈ ਸਮਝਦਾਰੀ ਦੀ ਕਦਰ ਕਰਦੇ ਹਨ ਤੇ ਸੁਣਵਾਈ ਦੌਰਾਨ ਜਤਾਈ ਹਮਦਰਦੀ ਲਈ ਵੀ ਧੰਨਵਾਦੀ ਹਨ। ਸੁਪਰੀਮ ਕੋਰਟ ਦੇ ਅੱਜ ਦੇ ਫੈਸਲੇ ਤੋਂ ਬਾਅਦ ਸੁਣੋ ਸਭ ਤੋਂ ਪਹਿਲਾਂ ਜਥੇਬੰਦੀਆਂ ਦੀ ਇੰਟਰਵਿਊ ਕਿਸਾਨ ਜਥੇਬੰਦੀਆਂ ਉੱਚ ਅਦਾਲਤ ਵਲੋੋਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਉਪਰ ਰੋਕ ਲਗਾਏ ਜਾਣ ਦੇ ਸੁਝਾਅ ਦਾ ਸਵਾਗਤ ਕਰਦੀਆਂ ਹਨ, ਪਰ ਵਿਅਕਤੀਗਤ ਜਾਂ ਸਮੂਹਿਕ ਤੌਰ ‘ਤੇ ਉਹ ਸੁਪਰੀਮ ਕੋਰਟ ਵਲੋਂ ਨਿਯੁਕਤ ਕਿਸੇ ਵੀ ਕਮੇਟੀ ਦੀ ਕਾਰਵਾਈ ਵਿਚ ਸ਼ਾਮਿਲ ਨਹੀਂ ਹੋਣਗੇ। ਸਰਕਾਰ ਦੇ ਵਤੀਰੇ ‘ਤੇ ਪਹੁੰਚ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਅਦਾਲਤ ‘ਚ ਅੱਜ ਦੀ ਸੁਣਵਾਈ ਸਮੇਂ ਵਾਰ-ਵਾਰ ਸਰਕਾਰੀ ਅਧਿਕਾਰੀ ਇਹ ਕਹਿੰਦੇ ਰਹੇ ਕਿ ਉਹ ਕਾਨੂੰਨ ਰੱਦ ਕਰਨ ਲਈ ਸਹਿਮਤ ਨਹੀਂ ਹਨ।ਸੰਯੁਕਤ ਮੋਰਚੇ ਨੇ ਕਿਹਾ ਹੈ ਕਿ ਉਹ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਾਰੇ ਪੱਖਾਂ ਨੂੰ ਵਿਚਾਰਦਿਆਂ ਆਪਣੇ ਵਕੀਲਾਂ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਅਸੀਂ ਕਿਸੇ ਵੀ ਕਮੇਟੀ ਅੱਗੇ ਜਾਣ ਦੀ ਤਜਵੀਜ਼ ਨਾਲ ਸਹਿਮਤ ਨਹੀਂ ਹਾਂ। ਅਦਾਲਤ ਨੇ ਵਕੀਲਾਂ ਨੂੰ ਕਿਸਾਨ ਆਗੂਆਂ ਨਾਲ ਸਲਾਹ ਕਰਕੇ ਦੱਸਣ ਲਈ ਸੁਣਵਾਈ ਮੰਗਲਵਾਰ ‘ਤੇ ਪਾ ਦਿੱਤੀ ਸੀ ਪਰ ਹੁਣ ਵਕੀਲਾਂ ਨੇ ਦੱਸਿਆ ਹੈ ਕਿ ਮੰਗਲਵਾਰ ਨੂੰ ਇਸ ਮਸਲੇ ਉਪਰ ਉੱਚ ਅਦਾਲਤ ਦੀ ਸੁਣਵਾਈ ਲਈ ਜਾਰੀ ਸੂਚੀ ਵਿਚ ਕੋਈ ਜ਼ਿਕਰ ਹੀ ਨਹੀਂ ਹੈ ਅਤੇ ਸਿਰਫ ਉੱਚ ਅਦਾਲਤ ਦੇ ਅੱਜ ਸੁਣਾਏ ਹੁਕਮ ਦਾ ਐਲਾਨ ਕੀਤੇ ਜਾਣਾ ਹੀ ਸੂਚੀ ‘ਚ ਸ਼ਾਮਿਲ ਹੈ।

error: Content is protected !!