Home / ਪੰਜਾਬੀ ਖਬਰਾਂ / ‘ਰਣਜੀਤ ਬਾਵਾ’ ਦੇ ਘਰੋਂ ਵੱਡੀ ਖੁਸ਼ਖਬਰੀ

‘ਰਣਜੀਤ ਬਾਵਾ’ ਦੇ ਘਰੋਂ ਵੱਡੀ ਖੁਸ਼ਖਬਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਗਾਇਕ ਰਣਜੀਤ ਬਾਵਾ ਨੇ ਆਪਣੇ ਨਵੇਂ ਘਰ ਦਾ ਕੀਤਾ ਮਹੂਰਤ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ। ਆਉ ਦੇਖਦੇ ਹਾ ਪੂਰੀ ਖਬਰ ਵਿਸਥਾਰ ਦੇ ਨਾਲ । ਪੰਜਾਬ ਦ ਪੁੱਤਰ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਆਪਣੇ ਨਵੇਂ ਘਰ ਦੀ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਗਾਇਕ ਰਣਜੀਤ ਬਾਵਾ ਨੇ ਨਵੇਂ ਘਰ ਵਿੱਚ ਪਰਵੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ । ਘਰ ਦੇ ਮੂਹਰਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਇਸ ਖ਼ਾਸ ਮੌਕੇ ‘ਤੇ ਪੰਜਾਬੀ ਕਲਾਕਾਰ ਵੀ ਸ਼ਾਮਿਲ ਹੋਏ ਸਨ । ਦੇਸੀ ਕਰਿਊ ਵਾਲਿਆਂ ਨੇ ਵੀ ਇੰਸਟਾਗ੍ਰਾਮ ਸਟੋਰੀ ਚ ਫੋਟੋ ਸ਼ੇਅਰ ਕਰਕੇ ਰਣਜੀਤ ਬਾਵਾ ਨੂੰ ਵਧਾਈ ਦਿੱਤੀ ਹੈ।ਜੇ ਗੱਲ ਕਰੀਏ ਰਣਜੀਤ ਬਾਵਾ ਦੀ ਤਾਂ ਉਹ ਏਨੀਂ ਦਿਨੀਂ ਕਿਸਾਨੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ਆਪਣੇ ਗੀਤਾਂ ਦੇ ਰਾਹੀਂ ਕਿਸਾਨੀ ਘੋਲ ‘ਚ ਜੋਸ਼ ਭਰ ਰਹੇ ਨੇ।ਦੱਸ ਦਈਏ ਕਿ ਰਣਜੀਤ ਬਾਵਾ ਪੰਜਾਬ ਦੇ ਸਟਾਰ ਗਾਇਕ ਹਨ ਜੋ ਅਕਸਰ ਹੀ ਪਰਿਵਾਰਕ ਗੀਤ ਗਾਉਂਦੇ ਹਨ। ਜਿਨ੍ਹਾਂ ਨੇ ਇਸ ਕਿਸਾਨੀ ਸੰਘਰਸ਼ ਚ ਗੀਤਾਂ ਰਾਹੀ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਦੱਸ ਦਈਏ ਕਿ ਰਣਜੀਤ ਬਾਵਾ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਰਣਜੀਤ ਦਾ ਜਨਮ 14 ਮਾਰਚ 1989 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਹੋਇਆ। “ਜੱਟ ਦੀ ਅਕਲ” ਗੀਤ ਨਾਲ ਪ੍ਰਸਿੱਧੀ ਪ੍ਰਾਪਤ ਹੋਈ। ਉਸਨੇ 2015 ਵਿੱਚ ਐਲਬਮ, “ਮਿੱਟੀ ਦਾ ਬਾਵਾ” ਨਾਲ ਆਪਣੀ ਸ਼ੁਰੂਆਤ ਕੀਤੀ। ਬਾਵਾ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ “ਤੂਫਾਨ ਸਿੰਘ” ਨਾਲ ਕੀਤੀ ਹੈ, ਇਹ ਫ਼ਿਲਮ ਭਾਈ ਜੁਗਰਾਜ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਸੀ ਜੋ ਸਿੱਖ ਭਾਈਚਾਰੇ ਨੇ ਬਹੁਤ ਜਿਆਦਾ ਪਸੰਦ ਤੇ ਸਲਾਘਾ ਕੀਤੀ ਸੀ।

error: Content is protected !!