Home / ਪੰਜਾਬੀ ਖਬਰਾਂ / 26 ਨੂੰ ‘ਨਿਸ਼ਾਨ ਸਾਹਿਬ’ ਲਾਕੇ ਦਿੱਲੀ ਵੱਲ ਜਾਣਗੇ ਸਿੰਘ

26 ਨੂੰ ‘ਨਿਸ਼ਾਨ ਸਾਹਿਬ’ ਲਾਕੇ ਦਿੱਲੀ ਵੱਲ ਜਾਣਗੇ ਸਿੰਘ

ਦਿੱਲੀ ਬੈਠੇ ਸਿੰਘਾਂ ਦੇ ਦਿਲ ਦੀ ਗੱਲ ਹੈ ਕਿ ਉਹ 26 ਨੂੰ ਨਿਸ਼ਾਨ ਸਾਹਿਬ ਲਾ ਕੇ ਦਿੱਲੀ ਵੱਲ ਨੂੰ ਕਰਾਂਗੇ ਕੂਚ,। ਕਿਉਂਕਿ ਨਿਸ਼ਾਨ ਸਾਹਿਬ ਦੀ ਬਦੌਲਤ ਹੀ ਅਸੀ ਅੱਜ ਬ੍ਰੀਗੇਡ ਟੱਪ ਕਿ ਇਥੋਂ ਤੱਕ ਪਹੁੰਚੇ ਹਾਂ। ਨਿਸ਼ਾਨ ਸਾਹਿਬ ਸਾਡੀ ਜਾਨ ਹੈ। ਨਿਸ਼ਾਨ ਸਾਹਿਬ ਜਿੱਤ ਦਾ ਪ੍ਰਤੀਕ ਹੈ ਇਹ ਕਹਿਣਾ ਹੈ ਰਾਜਪੁਰਾ ਦਮਦਮੀ ਟਕਸਾਲ ਦੇ ਮੁਖੀ ਪਰਵਾਨਾ ਵੀਰ ਦਾ। ਜਿਨ੍ਹਾਂ ਨੇ ਕਿਹਾ ਕਿ ਸਾਨੂੰ ਤਿਰੰਗੇ ਨਾਲ ਕੋਈ ਦਿੱਕਤ ਨਹੀਂ ਪਰ ਸਾਡੀ ਪਛਾਣ ਨਿਸ਼ਾਨ ਸਾਹਿਬ ਹੈ ਜੋ ਅਸੀ ਦਿੱਲੀ ਫਤਿਹ ਕਰਨ ਤੋਂ ਬਾਅਦ ਨਿਸ਼ਾਨ ਸਾਹਿਬ ਲਾ ਕੇ ਪੰਜਾਬ ਵਾਪਸ ਜਾਣਾ ਹੈ। ਕਾਨੂੰਨ ਰੱਦ ਕਰਵਾਏ ਬਿਨਾਂ ਅਸੀ ਵਾਪਸ ਨਹੀਂ ਜਾਣਾ। ਦੱਸ ਦਈਏ ਕਿ ਦਮਦਮੀ ਟਕਸਾਲ ਰਾਜਪੁਰਾ ਦੇ ਮੁੱਖ ਸੇਵਾਦਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਹਰ ਤਰ੍ਹਾਂ ਦੀ ਸੇਵਾ ਸੰਗਤਾਂ ਲਈ ਲਾਈ ਹੋਈ। ਹਰ ਪ੍ਰਕਾਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਕੱਪੜਿਆਂ ਦਵਾਈਆਂ। ਲੰਗਰ ਸਭ ਚੀਜਾਂ ਮੁਫਤ ਚ ਕਿਸਾਨਾਂ ਭਰਾਵਾਂ ਨੂੰ ਦਿਲ ਖੋਲ੍ਹ ਕੇ ਦਿੱਤੀਆਂ ਜਾ ਰਹੀਆਂ ਹਨ।। ਦੱਸਣਯੋਗ ਹੈ ਕਿ ਲੱਗਭੱਗ ਦੋ ਮਹੀਨੇ ਹੋਣ ਵਾਲੇ ਦਿੱਲੀ ਬੈਠੇ ਕਿਸਾਨਾਂ ਭਰਾਵਾਂ ਨੂੰ ਪਰ ਵਾਰ ਵਾਰ ਕੇਦਰ ਸਰਕਾਰ ਖਾਲੀ ਮੀਟਿੰਗਾਂ ਕਰਕੇ ਕਿਸਾਨਾਂ ਆਗੂਆਂ ਨੂੰ ਵੰਡਣ ਲਈ ਆਏ ਦਿਨ ਗੇਮ ਪਾ ਰਹੀ ਹੈ। ਪਰ ਕਿਸਾਨਾਂ ਆਗੂਆਂ ਦੀ ਆਪਸੀ ਏਕਤਾ ਕੇਦਰ ਦੀ ਸਭ ਗੇਮ ਫੇਰ ਕਰ ਰਹੀ ਹੈ। ਦੱਸ ਦਈਏ ਕਿ 4 ਤਰੀਕ ਨੂੰ ਹੋਈ ਮੀਟਿੰਗ ਵੀ ਲੱਗਪਗ ਬੇਸਿੱਟਾ ਰਹੀ ਹੈ। ਜਿਸ ਤੋਂ ਬਾਅਦ ਹੁਣ ਅਗਲੀ ਮੀਟਿੰਗ ਤੇ ਚਰਚਾ ਸ਼ੁਰੂ ਹੋ ਗਈ ਹੈ। ਪਰ ਇਸ ਵਾਰ ਕਿਸਾਨਾਂ ਆਗੂਆਂ ਵੱਲੋਂ ਵੀ ਮੀਟਿੰਗ ਤੋਂ ਪਹਿਲਾਂ ਕੁਝ ਸ਼ਰਤਾਂ ਰੱਖਣ ਦੀ ਆਸ ਹੈ ਕਿ ਲਗਾਤਾਰ ਮੀਟਿੰਗ ਬੇਸਿੱਟਾ ਹੋਣ ਤੇ ਕਿਸਾਨ ਭਰਾਵਾਂ ਚ ਨਿਰਾਸ਼ਾ ਹੈ।।। ਜਿਸ ਦੇ ਚੱਲਦਿਆਂ ਕੋਈ ਨਹੀ ਰਣਨੀਤੀ ਬਣਾਈ ਜਾ ਸਕਦੀ ਹੈ ਤਾਂ ਜੋ ਕੇਂਦਰ ਤੇ ਦਬਾਅ ਬਣਾਇਆ ਜਾ ਸਕੇ।।

error: Content is protected !!