ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਰੀਬ ਸਵਾ ਮਹੀਨੇ ਤੋਂ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ਉਤੇ ਡੇਰੇ ਜਮਾਈ ਬੈਠੇ ਹਨ। ਹੁਣ ਤੱਕ ਸੱਤ ਦੌਰ ਦੀ ਕੇਂਦਰ ਸਰਕਾਰ ਨਾਲ ਹੋਈ ਗੱਲਬਾਤ ਬੇਸਿੱਟਾ ਨਿਕਲਣ ਤੋਂ ਬਾਅਦ ਕਿਸਾਨਾਂ ਵੱਲੋਂ ਬਾਰਡਰਾਂ ਉਤੇ ਹੀ ਲੋਹੜੀ ਮਨਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਤੇ ਕਿਸਾਨ ਅੰਦੋਲਨ ਵਿਚ ਬੈਠੇ ਕਿਸਾਨਾਂ ਵਾਸਤੇ ਲੋਹੜੀ ਲਈ ਸਿੱਖ ਚੈਂਬਰ ਆਫ਼ ਕਾਮਰਸ ਗਲੋਬਲ ਅਮਰੀਕਾ ਦੇ ਐਨਆਰਆਈ ਭਰਾਵਾਂ ਵੱਲੋਂ 25 ਕੁਇੰਟਲ ਮੂੰਗਫਲੀ ਅਤੇ 10 ਕੁਇੰਟਲ ਰਿਉੜੀਆਂ ਭੇਜੀਆਂ ਗਈਆਂ ਹਨ। ਕਲੱਬ ਦੇ ਸਾਰੇ ਮੈਂਬਰਾਂ ਨੇ ਅਰਦਾਸ ਕੀਤੀ ਕਿ ਇਹ ਖੇਤੀ ਅੰਦੋਲਨ ਸ਼ਾਂਤੀਪੂਰਵਕ ਚੱਲਦਾ ਰਹੇ ਅਤੇ ਜਲਦੀ ਹੀ ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣ ਦੀ ਕਿਸਾਨਾਂ ਦੀ ਮੰਗ ਪੂਰੀ ਹੋਵੇ। ਉੱਧਰ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਲਈ ਕੀਤੇ ਕਾਰਜਾਂ ਚੋ ਇਕ ਵਿਸ਼ੇਸ਼ ਉਪਰਾਲਾ।
ਦਿੱਲੀ ਦੀ ਧਰਤੀ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ, ਟੈਂਟ, ਗਜ਼ਰ ਤੇ ਹੋਰ ਸਹੂਨਤਾਂ ਪ੍ਰਦਾਨ ਕਰਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਕਿਸਾਨਾਂ ਵਾਸਤੇ ਮੋਬਾਈਲ ਰੈਣ ਬਸੇਰੇ ਬਣਾ ਕੇ ਪੇਸ਼ ਕਰ ਦਿੱਤੇ ਹਨ। ਚਲਦੇ ਫਿਰਦੇ ਇਹ ਰੈਣ ਬਸੇਰੇ ਲੋੜ ਮੁਤਾਬਕ ਕਿਤੇ ਵੀ ਲਿਜਾਏ ਜਾ ਸਕਦੇ ਹਨ। ਇਹ ਰੈਣ ਬਸੇਰੇ ਕੱਲ੍ਹ ਸ਼ਾਮ ਨੁੰ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਕਿਸਾਨਾਂ ਹਵਾਲੇ ਕੀਤੇ ਗਏ।”