Home / ਪੰਜਾਬੀ ਖਬਰਾਂ / ਮੁਕੇਸ਼ ਅੰਬਾਨੀ ਨੇ ਲਿਆ ਇਹ ਫੈਸਲਾ

ਮੁਕੇਸ਼ ਅੰਬਾਨੀ ਨੇ ਲਿਆ ਇਹ ਫੈਸਲਾ

ਭਾਰਤ ਵਿੱਚ 3 ਖੇਤੀ ਕਾਨੂੰਨਾਂ ਦੇ ਪਾਸ ਹੋ ਜਾਣ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਪ੍ਰਤੀ ਕਿਸਾਨ ਭਰਾਵਾਂ ਵਿੱਚ ਵਧ ਰਹੇ ਰੋਸ ਨੂੰ ਦੇਖਦਿਆਂ ਰਿਲਾਇੰਸ ਨੇ ਕਿਸਾਨਾਂ ਸਾਹਮਣੇ ਆਪਣਾ ਪੱਖ ਰੱਖਿਆ ਹੈ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ ਕਿਸਾਨਾਂ ਤੋਂ ਸਿੱਧੇ ਤੌਰ ਤੇ ਫ਼ਸਲ ਨਹੀਂ ਖ਼ਰੀਦ ਰਹੇ। ਬਲਕਿ ਕਿਸਾਨਾਂ ਤੋਂ ਸਪਲਾਇਰ ਐੱਮ.ਐੱਸ.ਪੀ. ਤੇ ਫ਼ਸਲ ਖ਼ਰੀਦਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਨੇ ਨਾ ਤਾਂ ਪਹਿਲਾਂ ਕਦੇ ਕਾਰਪੋਰੇਟ ਖੇਤੀ ਲਈ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਖਰੀਦੀ ਹੈ ਅਤੇ ਨਾ ਹੀ ਭਵਿੱਖ ਵਿੱਚ ਖੇਤੀ ਲਈ ਵਾਹੀਯੋਗ ਜ਼ਮੀਨ ਖ਼ਰੀਦਣ ਦਾ ਕੰਪਨੀ ਦਾ ਇਰਾਦਾ ਹੈ। ਕੰਪਨੀ ਤਾਂ ਸਗੋਂ ਕਿਸਾਨਾਂ ਨੂੰ ਖੁਸ਼ਹਾਲ ਸਥਿਤੀ ਵਿੱਚ ਦੇਖਣ ਦੀ ਚਾਹਵਾਨ ਹੈ। ਇਸੇ ਲਈ ਕੰਪਨੀ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਹੈ। ਕੰਪਨੀ ਨੇ ਕਦੇ ਵੀ ਘੱਟ ਕੀਮਤ ਤੇ ਲੰਬੇ ਸਮੇਂ ਲਈ ਖਰੀਦ ਸਮਝੌਤਾ ਨਹੀਂ ਕੀਤਾ ਅਤੇ ਕੰਪਨੀ ਕਾਰਪੋਰੇਟ ਜਾਂ ਠੇਕੇਦਾਰੀ ਖੇਤੀਬਾੜੀ ਵਿੱਚ ਦਾਖ਼ਲ ਹੋਣ ਵਿੱਚ ਵੀ ਦਿਲਚਸਪੀ ਨਹੀਂ ਰੱਖਦੀ। ਰਿਲਾਇੰਸ ਦੀ ਜਾਇਦਾਦ ਦੀ ਕੀਤੀ ਗਈ ਖਰਾਬੀ ਪਿੱਛੇ ਹੱਥ ਕੰਪਨੀ ਮੁਕਾਬਲੇ ਬਾਜਾਂ ਦਾ ਹੈ ਨਾ ਕਿ ਕਿਸਾਨਾਂ ਦਾ । ਕੰਪਨੀ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਹੁਣ ਤੱਕ ਸਿੱਧੇ ਜਾਂ ਅਸਿੱਧੇ ਤੌਰ ਤੇ ਕਾਰਪੋਰੇਟ ਜਾਂ ਕੰਟਰੈਕਟ ਪੱਧਰ ਤੇ ਖੇਤੀ ਨਹੀਂ ਕੀਤੀ ਗਈ ਅਤੇ ਨਾ ਹੀ ਭਵਿੱਖ ਵਿਚ ਕੀਤੀ ਜਾਵੇਗੀ।ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਅਨਾਜ, ਫਲ ਅਤੇ ਸਬਜ਼ੀਆਂ ਜੋ ਕੰਪਨੀ ਪਰਚੂਨ ਵਿੱਚ ਵੇਚਦੀ ਹੈ। ਉਹ ਨਿਰਮਾਤਾ ਜਾਂ ਸਪਲਾਇਰ ਦੁਆਰਾ ਲਿਆਂਦੇ ਜਾਂਦੇ ਹਨ। ਕੰਪਨੀ ਇਹ ਕਿਸਾਨਾਂ ਤੋਂ ਸਿੱਧੇ ਤੌਰ ਤੇ ਨਹੀਂ ਖਰੀਦਦੀ। ਕੰਪਨੀ ਕਿਸਾਨਾਂ ਨਾਲ ਮਿਲ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਲਈ ਕੰਪਨੀ ਵੱਲੋਂ ਸਪਲਾਇਰਾਂ ਤੇ ਜ਼ੋਰ ਪਾਇਆ ਜਾਵੇਗਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਜ਼ਰੂਰ ਮਿਲਣਾ ਚਾਹੀਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਚੂਨ ਕਾਰੋਬਾਰ ਤੋਂ ਲੱਖਾਂ ਲੋਕਾਂ ਨੂੰ ਲਾਭ ਹੋ ਰਿਹਾ ਹੈ। ਇਸ ਤਰ੍ਹਾਂ ਹੀ ਜੀਓ ਦੇ 4 ਜੀ ਡਾਟਾ ਤੋਂ ਕਰੋੜਾਂ ਗਾਹਕ ਲਾਭ ਉਠਾ ਰਹੇ ਹਨ।। ਹੁਣ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਲੋਕੀ ਜੀਉ ਰਿਲਾਇੰਸ ਨੂੰ ਦੁਬਾਰਾ ਮੂੰਹ ਤਾਂ ਨਹੀਂ ਲਾਉਂਦੇ।

error: Content is protected !!