Home / ਪੰਜਾਬੀ ਖਬਰਾਂ / ਦਿੱਲੀ ਗੁ: ਪ੍ਰਬੰਧਕ ਕਮੇਟੀ ਵੱਲੋਂ ਇੱਕ ਹੋਰ ਵਿਸ਼ੇਸ਼ ਉਪਰਾਲਾ

ਦਿੱਲੀ ਗੁ: ਪ੍ਰਬੰਧਕ ਕਮੇਟੀ ਵੱਲੋਂ ਇੱਕ ਹੋਰ ਵਿਸ਼ੇਸ਼ ਉਪਰਾਲਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਲਈ ਕੀਤੇ ਕਾਰਜਾਂ ਚੋ ਇਕ ਵਿਸ਼ੇਸ਼ ਉਪਰਾਲਾ। ਦਿੱਲੀ ਦੀ ਧਰਤੀ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ, ਟੈਂਟ, ਗਜ਼ਰ ਤੇ ਹੋਰ ਸਹੂਨਤਾਂ ਪ੍ਰਦਾਨ ਕਰਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਕਿਸਾਨਾਂ ਵਾਸਤੇ ਮੋਬਾਈਲ ਰੈਣ ਬਸੇਰੇ ਬਣਾ ਕੇ ਪੇਸ਼ ਕਰ ਦਿੱਤੇ ਹਨ। ਚਲਦੇ ਫਿਰਦੇ ਇਹ ਰੈਣ ਬਸੇਰੇ ਲੋੜ ਮੁਤਾਬਕ ਕਿਤੇ ਵੀ ਲਿਜਾਏ ਜਾ ਸਕਦੇ ਹਨ। ਇਹ ਰੈਣ ਬਸੇਰੇ ਕੱਲ੍ਹ ਸ਼ਾਮ ਨੁੰ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਕਿਸਾਨਾਂ ਹਵਾਲੇ ਕੀਤੇ ਗਏ।”ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨਾਂ ਆਗੂਆਂ ਲਈ ਲੰਗਰ ਵੀ ਲੈ ਕੇ ਜਾਦੀ ਹੈ ਜਦੋਂ ਉਹ ਕੇਦਰ ਨਾਲ ਮੀਟਿੰਗ ਤੇ ਜਾਦੇ ਨੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਦਿੱਲੀ ਗੁਰਦੁਆਰਾ ਕਮੇਟੀ ਦੁਬਾਰਾ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਦੇ ਨਾਲ ਨਾਲ ਵੱਖ ਵੱਖ ਤਰ੍ਹਾਂ ਦੇ ਲੰਗਰ ਕਿਸਾਨਾਂ ਲਈ ਲਗਾਏ ਜਾ ਰਹੇ ਹਨ। ਦੱਸ ਦਈਏ ਕਿ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲਾ- ਕਿਸਾਨ ਨੌਜਵਾਨ ਵੀਰਾਂ ਸਿਰ ਦਸਤਾਰਾਂ ਸਜਾ ਕੇ ਸਿੱਖੀ ਸਿਧਾਂਤਾਂ ਵੱਲ ਮੁੜਨ ਲਈ ਪ੍ਰੇਰਿਤ ਕੀਤਾ। ਕਿਸਾਨ ਵੀਰਾਂ ਦੇ ਜਜ਼ਬੇ ਨੂੰ ਚੜ੍ਹਦੀ ਕਲਾ ‘ਚ ਰੱਖਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘੂ ਬਾਰਡਰ ‘ਤੇ ਖੀਰ ਤੇ ਮਾਲ-ਪੂੜਿਆਂ ਦਾ ਲੰਗਰ ਲਾਇਆ ਗਿਆ। ਕਿਸਾਨ ਅੰਦੋਲਨ ‘ਚ ਵਰਤਾਏ ਜਾਂਦੇ ਪਕਵਾਨਾਂ ‘ਤੇ ਭਾਵੇਂ ਲੋਕ ਕਿੰਨੀ ਮਰਜ਼ੀ ਕਿੰਤੂ-ਪਰੰਤੂ ਕਰਨ ਪਰ ਬਾਬਾ ਨਾਨਕ ਦਾ ਲੰਗਰ ਰਹਿੰਦੀ ਦੁਨੀਆਂ ਤੱਕ ਇੰਝ ਹੀ ਵਰਤਾਇਆ ਜਾਂਦਾ ਰਹੇਗਾ।

error: Content is protected !!