Home / ਪੰਜਾਬੀ ਖਬਰਾਂ / ਕ੍ਰਿਕਟਰ ਹਰਭਜਨ ਸਿੰਘ ਆਏ ਕਿਸਾਨਾਂ ਦੇ ਹੱਕ ਚ

ਕ੍ਰਿਕਟਰ ਹਰਭਜਨ ਸਿੰਘ ਆਏ ਕਿਸਾਨਾਂ ਦੇ ਹੱਕ ਚ

ਕਾਲੇ ਖੇਤੀ ਕਾਨੂੰਨਾਂ ਕਾਰਨ ਸੜਕ ‘ਤੇ ਉਤਰਨ ਵਾਲੇ ਕਿਸਾਨਾਂ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਦਾ ਸਮਰਥਨ ਮਿਲਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸੁਣਨ ਦੀ ਅਪੀਲ ਕੀਤੀ ਹੈ। ਹਰਭਜਨ ਸਿੰਘ ਨੇ ਟਵੀਟ ਕੀਤਾ ਕਿ ਕਿਸਾਨ ਸਾਡਾ ਅੰਨਦਾਤਾ ਹੈ। ਸਾਨੂੰ ਅੰਨਦਾਤਾ ਨੂੰ ਥੋੜ੍ਹਾ ਸਮਾਂ ਦੇਣਾ ਚਾਹੀਦਾ ਹੈ। ਇਸ ਤੋਂ ਅੱਗੇ ਹਰਭਜਨ ਸਿੰਘ ਨੇ ਕਿਹਾ ਕਿ ਕੀ ਇਹ ਸਹੀ ਨਹੀਂ ਹੋਵੇਗਾ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਪੁਲਿਸ ਕਰਵਾਈ ਤੋਂ ਬਗੈਰ ਕਿਸਾਨਾਂ ਦੀ ਗੱਲ ਨਹੀਂ ਸੁਣ ਸਕਦੇ? ਕਿਰਪਾ ਕਰਕੇ ਕਿਸਾਨ ਨੂੰ ਵੀ ਸੁਣੋ। ਜੈ ਹਿੰਦ। ਦੱਸ ਦੇਈਏ ਕਿ ਕਿਸਾਨ ਕੇਂਦਰ ਸਰਕਾਰ ਦੇ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਕਾਰਨ ਸੜਕਾਂ ‘ਤੇ ਆ ਗਏ ਹਨ । ਉਹ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਕਿਸਾਨਾਂ ਦੇ ਦਿੱਲੀ ਵਿੱਚ ਦਾਖਲ ਹੋਣ ਨੂੰ ਲੈ ਕੇ ਪੁਲਿਸ ਨਾਲ ਬਹਿਸ ਵੀ ਹੋਈ । ਇੱਕ ਪਾਸੇ ਜਿੱਥੇ ਕਿਸਾਨ ਦਿੱਲੀ ਵਿੱਚ ਦਾਖਲ ਹੋਣ ‘ਤੇ ਅੜੇ ਰਹੇ ਤਾਂ ਉੱਥੇ ਹੀ  ਪੁਲਿਸ ਨੇ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਿਆ । ਦੱਸ ਦਈਏ ਕਿ ਹਰਭਜਨ ਸਿੰਘ ਪੰਜਾਬ ਦੇ ਪੱਖਾਂ ਦੀ ਗੱਲ ਕਰਦੇ ਰਹਿੰਦੇ ਹਨ। ਹਰਭਜਨ ਸਿੰਘ ਪੰਜਾਬ ਦੇ ਜੰਮਪਲ ਹਨ ਜੋ ਭਾਰਤੀ ਕ੍ਰਿਕਟ ਟੀਮ ਚ ਵੱਢੀ ਸੇਵਾ ਨਿਭਾ ਚੁੱਕੇ ਹਨ।ਹਰਭਜਨ ਸਿੰਘ ਸਿੱਖ ਪਰਿਵਾਰ ਦਾ ਇਕਲੋਤਾ ਪੁੱਤਰ ਹੈ ਅਤੇ ਉਸਦੇ ਪਿਤਾ ਸਰਦਾਰ ਸਰਦੇਵ ਸਿੰਘ ਪਲਾਹਾ ਇੱਕ ਵਪਾਰਕ ਵਿਅਕਤੀ ਹਨ, ਜਿਹੜੇ ਕਿ ਵਾਲਵ ਬੇਅਰਿੰਗ ਅਤੇ ਵਾਲਵ ਡੇ ਮਲਿਕ ਹਨ। ਹਰਭਜਨ ਦੀਆ ਪੰਜ ਭੈਣਾ ਹਨ ਅਤੇ ਹਰਭਜਨ ਨੂੰ ਹੀ ਪਰਿਵਾਰ ਦਾ ਬਿਜ਼ਨਸ ਸੰਭਾਲਣਾ ਸੀ ਪਰ ਉਸਦੇ ਪਿਤਾ ਨੇ ਉਸ ਨੂੰ ਕ੍ਰਿਕਟ ਉੱਤੇ ਧਿਆਨ ਦੇਣ ਅਤੇ ਭਾਰਤ ਦੀ ਅਗਵਾਈ ਕਰਨ ਨੂੰ ਕਿਹਾ। ਹਰਭਜਨ ਨੂੰ ਉਸਦੇ ਪਹਿਲੇ ਕੋਚ ਚਰਨਜੀਤ ਸਿੰਘ ਭੁੱਲਰ ਨੇ ਬੇਸਟਮੇਨ ਵਜੋਂ ਤਿਆਰ ਕੀਤਾ ਸੀ ਪਰ ਉਨ੍ਹਾਂ ਦੇ ਚਲੇ ਜਾਣ ਮਗਰੋਂ ਕੋਚ ਦਵਿੰਦਰ ਅਰੋੜਾ ਦੀ ਸਰਪ੍ਰਸਤੀ ਹੇਠ ਹਰਭਜਨ ਨੇ ਆਪਣੀ ਖੇਡ ਨੂੰ ਸਪਿਨ ਗੇਂਦਬਾਜੀ ਵਿੱਚ ਬਦਲ ਲਿਆ ਸੀ।

error: Content is protected !!