Home / ਪੰਜਾਬੀ ਖਬਰਾਂ / ਗੁਰਸਿੱਖ ਕਿਸਾਨ ਵੀਰ ਨਾਲ ਹੋਇਆ ਇਹ ਭਾਣਾ

ਗੁਰਸਿੱਖ ਕਿਸਾਨ ਵੀਰ ਨਾਲ ਹੋਇਆ ਇਹ ਭਾਣਾ

ਕਿਸਾਨਾਂ ਦੇ ਕਾਫ਼ਿਲੇ ਦੌਰਾਨ ਟਰੈਕਟਰ ਤੋਂ ਗਿਰੇ ਮਾਨਸਾ ਦੇ ਕਿਸਾਨ ਵੀਰਵਾਰ ਨੂੰ ਰੱਬ ਪਿਆਰਾ ਹੋ ਗਿਆ । ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਸਾਨਾਂ ਨੇ ਹਾਈਵੇ ਜਾਮ ਕਰ ਦਿੱਤਾ ਤਾਂ ਹਰਿਆਣਾ ਸਰਕਾਰ ਨੇ ਵੀਰ ਕਿਸਾਨ ਦੇ ਪਰਿਵਾਰ ਨੂੰ 20 ਲੱਖ ਦਾ ਮੁਆਵਜ਼ਾ ਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਜਾਮ ਖੋਲ ਦਿੱਤਾ ਗਿਆ। ਦੱਸ ਦਈਏ ਕਿ ਦਰਅਸਲ, ਵੀਰਵਾਰ ਨੂੰ ਸਵੇਰੇ ਸਵੇਰੇ ਇਹ ਭਾਣਾ ਹੋਇਆ ਹੈ। ਜਿਸ ਵਿੱਚ ਮਾਨਸਾ ਦੇ ਪਿੰਡ ਖਿਆਲੀ ਚਹਿਲਾ ਵਾਲੀ ਨਿਵਾਸੀ ਕਿਸਾਨ ਧੰਨਾ ਸਿੰਘ ਰੱਬ ਨੂੰ ਪਿਆਰਾ ਹੋ ਗਿਆ। ਦੱਸ ਦਈਏ ਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਦਿੱਲੀ ਪਹੁੰਚ ਗਏ ਹਨ। ਉੱਧਰ ਦੂਜੇ ਪਾਸੇ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਰੈਲੀ  ਦੀ ਆਗਿਆ ਦੇ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਲ ਸਿੰਘ ਰਾਜੇਵਾਲ ਕੀਤੀ ਹੈ। ਰਾਮਲੀਲਾ ਗਰਾਉਂਡ ਦੀ ਥਾਂ ਇਹ ਜਗ੍ਹਾ ਬੁਰਾੜੀ ਮੈਦਾਨ ਵਿਖੇ ਦਿੱਤੀ ਗਈ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਲਈ ਬਣੀ ਕਮੇਟੀ ਵਿੱਚ ਰਾਜੇਵਾਲ ਨੁਮਾਇੰਦੇ ਦੇ ਤੌਰ ਉਤੇ ਸ਼ਾਮਲ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਗ੍ਰਹਿਮ ਮੰਤਰਾਲੇ ਵੱਲੋਂ ਮਿਲੇ ਸੁਨੇਹੇ ਵਿੱਚ ਦਿੱਲੀ ਵਿੱਚ ਰੈਲੀ ਦੀ ਆਗਿਆ ਦੇ ਦਿੱਤੀ ਗਈ ਹੈ। ਕਿਸਾਨਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਕਾਰਨ ਰਾਮਲੀਲਾ ਗਰਾਊਂਡ ਰੈਲੀ ਲਈ ਛੋਟਾ ਹੋਣਾ ਹੈ। ਇਸ ਲਈ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਰੈਲੀ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸਦੀ ਆਗਿਆ ਮਿਲਣ ਤੋਂ ਪੁਲਿਸ ਰਸਤੇ ਵਿੱਚ ਰੋਕ ਨਹੀਂ ਰਹੀ। ਖਬਰ ਅੱਪਡੇਟ ਹੋ ਰਹੀ ਹੈ….।

error: Content is protected !!