Home / ਪੰਜਾਬੀ ਖਬਰਾਂ / ਕਿਸਾਨ ਲਈ ‘ਚ ਪੀਰ ਬੁਧੂ ਸ਼ਾਹ ਦੇ ਵਾਰਸਾਂ ਨੇ ਲਾਇਆ ਲੰਗਰ

ਕਿਸਾਨ ਲਈ ‘ਚ ਪੀਰ ਬੁਧੂ ਸ਼ਾਹ ਦੇ ਵਾਰਸਾਂ ਨੇ ਲਾਇਆ ਲੰਗਰ

ਦਿੱਲੀ ਪਹੁੰਚੇ ਕਿਸਾਨਾਂ ਲਈ ਮੁਸਲਿਮ ਭਾਈਚਾਰੇ ਨੇ ਲੰਗਰ ਲਾਇਆ। ਰਸਤੇ ਵਿੱਚ ਜਾ ਰਹੇ ਕਿਸਾਨਾਂ ਨੂੰ ਲੋਕਾਂ ਨੇ ਖਾਣ ਪੀਣ ਦੀ ਰਸ਼ਦ ਦਿੱਤੀ। ਇਸ ਵਿੱਚ ਬਜੁਰਗ ਜੁਵਾਕ ਤੇ ਨੌਜਵਾਨ ਕਿਸਾਨਾਂ ਨੂੰ ਕੇਲੇ, ਬਿਸਕੁਟ, ਨਮਕੀਨ ਦੇ ਪੈਕਟੇ ਤੇ ਪਾਣੀ ਦੀਆਂ ਬੋਤਲਾਂ ਦੇ ਰਹੇ ਸਨ। ਇਸਦੀ ਵੀਡੀਓ ਸੋਸ਼ਲ਼ ਮੀਡੀਆ ਉੱਤੇ ਬੜੀ ਤੇਜੀ ਨਾਲ ਸ਼ੇਅਰ ਹੋ ਰਹੀਆਂ ਹਨ। ਇਸ ਲਈ ਕਿਸਾਨ ਲੋਕਾਂ ਦਾ ਧੰਨਵਾਦ ਕਰ ਰਹੇ ਹਨ।ਉੱਧਰ ਦੂਜੇ ਪਾਸੇ ਦਿੱਲੀ ਕਮੇਟੀ ਨੇ ਅਣਮਿੱਥੇ ਸਮੇਂ ਲਈ ਲੰਗਰ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਕਿਸਾਨਾਂ ਭਰਾਵਾਂ ਲਈ ਲੰਗਰ ਤੇ ਜ਼ਰੂਰੀ ਵਸਤਾਂ ਦਾ ਇੰਤਜ਼ਾਮ ਦਿੱਲੀ ਗੁਰਦੁਆਰਾ ਕਮੇਟੀ ਕਰ ਰਹੀ ਹੈ । ਦੱਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਨੇ ਇਕ ਬਿਆਨ ਵਿਚ ਕਿਹਾ ਕਿ ਦੇਸ਼ ਦੇ ਕਿਸਾਨਾਂ ਸੰਘਰਸ਼ ਕਰ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਤੇ ਪਾਰਟੀ ਦੀ ਦਿੱਲੀ ਇਕਾਈ ਦੀ ਡਿਊਟੀ ਲਗਾਈ ਹੈ ਕਿ ਦਿੱਲੀ ਠਹਿਰਾਅ ਦੌਰਾਨ ਕਿਸਾਨਾਂ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਜੀ ਆਇਆਂ ਆਖਦੇ ਹੋਏ ਅਪੀਲ ਕਰਦੇ ਹਾਂ ਕਿ ਉਹ ਬੇਫਿਕਰ ਹੋ ਕੇ ਦਿੱਲੀ ਆਉਣ ਤੇ ਜਿੰਨੇ ਵੀ ਦਿਨ ਤੁਹਾਨੂੰ ਲੰਗਰ ਪਾਣੀ ਦੀ ਜ਼ਰੂਰਤ ਹੋਵੇ, ਤੁਹਾਨੂੰ ਕੋਈ ਰਾਸ਼ਨ ਪਾਣੀ ਇਕੱਠਾਕਰਨ ਦੀ ਜ਼ਰੂਰਤ ਨਹੀਂ ਦਿੱਲੀ ਗੁਰਦੁਆਰਾ ਕਮੇਟੀ ਆਪ ਸੰਗਤਾਂ ਦੀ ਸੇਵਾ ਕਰੇਗੀ।ਕਿਸਾਨਾਂ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਦਰਵਾਜੇ ਖੋਲ ਦਿੱਤੇ ਹਨ। ਜਾਣਕਾਰੀ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਰਾਸ਼ਨ ਇਕੱਠਾ ਕਰਨ ਦੀਆਂ ਰਿਪੋਰਟਾਂ ਉਹਨਾਂ ਨੇ ਵੇਖੀਆਂ ਹਨ ਤੇ ਉਹ ਦਿੱਲੀ ਆ ਰਹੇ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਲੰਗਰ ਜਾਂ ਰਾਸ਼ਨ ਪਾਣੀ ਦਾ ਫ਼ਿਕਰ ਨਾ ਕਰਨ, ਜਿੰਨੇ ਵੀ ਦਿਨ ਕਿਸਾਨ ਦਿੱਲੀ ਠਹਿਰਾਣਗੇ। ਲੰਗਰ ਦੀ ਜਿੰਮੇਵਾਰੀ ਸੇਵਾ ਸਾਡੀ ਹੈ।ਕਿਸਾਨ ਸਾਡੇ ਭਰਾ ਹਨ।

error: Content is protected !!