Home / ਸਿੱਖੀ ਖਬਰਾਂ / ਇਹ ਕਥਾ ਜਰੂਰ ਸੁਣੋ ਜੀ ਸਫਲਤਾ ਲਈ

ਇਹ ਕਥਾ ਜਰੂਰ ਸੁਣੋ ਜੀ ਸਫਲਤਾ ਲਈ

ਇਹ ਕਥਾ ਜਰੂਰ ਸੁਣੋ ਜੀ ਸਫਲਤਾ ਲਈ”ਹੇ ਨਾਨਕ, ਆਖ- ਹੇ ਮਨ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖਾਤਰ ਭਟਕਣਾ ਵਿੱਚ ਨਾ ਰੋਲ) ਸੋ, ਜੇ ਆਤਮਕ ਅਨੰਦ ਹਾਸਲ ਕਰਨਾ ਹੈ ਤਾਂ ਪਰਮਾਤਮਾ ਦੀ ਸਰਨ ਪੈ ਜਾ। ਪਰ ਮਨੁੱਖ ਸਦਾ ਵਿਕਾਰਾਂ ਦੀ ਲਪੇਟ ਵਿੱਚ ਆਇਆ ਸਰੀਰਕ ਤੇ ਮਾਇਕੀ ਦੁੱਖਾਂ ਸੁੱਖਾਂ ਵਿੱਚ ਹੀ ਉਲਝਿਆ ਰਹਿੰਦਾ ਹੈ। ਅਗਿਆਨਤਾ ਕਾਰਨ ਗੁਰੂ ਕੋਲੋਂ ਸਰੀਰਕ ਸਦੀਵੀ ਸੁੱਖਾਂ ਨੂੰ ਮੰਗਦਾ ਹੈ (ਜੋ ਕੁਦਰਤੀਂ ਸੰਭਵ ਨਹੀ) ਪਰ ਗੁਰੂ ਸੁਮੱਤ ਬਖਸ਼ਦਾ ਹੈ ਕਿ: ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ॥ (57) ਭਾਵ: ਹਰੇਕ ਦੁਨਿਆਵੀ ਜੀਵ ਦੁੱਖ ਨੂੰ ਛੱਡ ਕੇ ਕੇਵਲ ਸੁੱਖ ਹੀ ਮੰਗਦਾ ਹੈ ਪਰ (ਮਾਇਕੀ) ਸੁੱਖ ਨੂੰ ਦੁੱਖ-ਰੂਪ ਫਲ ਬਹੁਤ ਲਗਦਾ ਹੈ। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀ ਆਉਂਦੀ (ਇਸ ਲਈ ਉਹ ਦੁਨਿਆਵੀ ਸੁੱਖ ਹੀ ਮੰਗਦਾ ਰਹਿੰਦਾ ਹੈ) ਗੁਰੂ ਦਾ ਅਟੱਲ ਫੈਸਲਾ ਹੈ ਕਿ: ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੋਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ (149)। ਭਾਵ: ਹੇ ਨਾਨਕ, (ਇਹ ਜੋ) ਦੁਖ ਨੂੰ ਛਡ ਕੇ ਕੇਵਲ ਸੁੱਖ ਪਏ ਮੰਗਦੇ ਹਨ ਇਹ ਵਿਅਰਥ ਹੀ ਬੋਲਦੇ ਹਨ ਕਿਉਂਕਿ ਸੁੱਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕਪੜੇ ਮਿਲੇ ਹੋਏ ਹਨ ਜੋ ਹਰ ਮਨੁੱਖ ਨੂੰ ਪਹਿਨਣੇ ਹੀ ਪੈਂਦੇ ਹਨ।ਜਿਥੇ ਇਤਰਾਜ਼ ਜਾਂ ਗਿਲਾ ਕੀਤਿਆਂ ਕੋਈ ਲਾਭ ਨਹੀ ਉਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਉਸਦੀ ਰਜ਼ਾ ਮੰਨਣ ਵਿੱਚ ਹੀ ਲਾਭ ਹੈ)। ਇਹ ਬਾਹਰਲੇ ਸਰੀਰਕ ਤੇ ਮਾਇਕੀ ਸੁੱਖ ਦੁੱਖ ਤਾਂ ਪੀਰਾਂ, ਪੈਗੰਬਰਾਂ, ਗੁਰੂਆਂ ਤੇ ਭਗਤਾਂ ਤੇ ਵੀ ਆਉਂਦੇ ਰਹੇ ਕਿਉਂਕਿ ਇਹ ਤਾਂ ਕਰਤੇ ਦਾ ਅਟੱਲ ਨਿਯਮ ਹੈ:ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ॥ ਦੂਜਾ ਭਾਉ ਆਪ ਵਰਤਾਇਆ॥ (1054)।

error: Content is protected !!