Home / ਪੰਜਾਬੀ ਖਬਰਾਂ / ਕ੍ਰਿਕਟਰ ਹਰਭਜਨ ਸਿੰਘ ਦੇ ਘਰੋਂ ਆਈ ਖੁਸ਼ਖਬਰੀ

ਕ੍ਰਿਕਟਰ ਹਰਭਜਨ ਸਿੰਘ ਦੇ ਘਰੋਂ ਆਈ ਖੁਸ਼ਖਬਰੀ

ਪੰਜਾਬ ਦੇ ਸ਼ੇਰ ਗੱਭਰੂ ਹਰਭਜਨ ਸਿੰਘ ਜਿਸ ਨੇ ਆਪਣੀ ਗੇਂਦਬਾਜ਼ੀ ਦੇ ਨਾਲ ਕਈ ਨਾਮੀ ਕ੍ਰਿਕੇਟ ਖਿਡਾਰੀਆਂ ਨੂੰ ਕਲੀਨ ਬੋਲਡ ਕੀਤਾ ਹੈ । ਪਰ ਪਿਆਰ ਦੇ ਮਾਮਲੇ ‘ਚ ਗੀਤਾ ਬਸਰਾ ਨੇ ਉਨ੍ਹਾਂ ਨੂੰ ਕਲੀਨ ਬੋਲਡ ਕਰ ਦਿੱਤਾ ਸੀ ।ਜੀ ਹਾਂ ਇੱਕ ਪੋਸਟਰ ਤੋਂ ਸ਼ੁਰੂ ਹੋਈ ਇਸ ਜੋੜੀ ਦੀ ਲਵ ਸਟੋਰੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ ।ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀ ਅਣਦੇਖੀ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਲਾਈਫ ਪਾਰਟਨਰ ਗੀਤਾ ਬਸਰਾ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਵਿਆਹ ਦੀ ਰਾਤ..ਸਮਾਂ ਕਿਵੇਂ ਖੰਭ ਲਾ ਕੇ ਉੱਡ ਜਾਂਦਾ ਹੈ…ਵਿਆਹ ਨੂੰ ਪੰਜ ਸਾਲ ਹੋ ਗਏ ਨੇ ..ਹੈਪੀ ਮੈਰਿਜ ਐਨੀਵਰਸਰੀ ਗੀਤਾ ਬਸਰਾ’ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ । ਪ੍ਰਸ਼ੰਸਕਾਂ ਤੋਂ ਲੈ ਕੇ ਖੇਡ ਜਗਤ ਦੇ ਕਈ ਨਾਮੀ ਖਿਡਾਰੀਆਂ ਨੇ ਵੀ ਕਮੈਂਟ ਕਰਕੇ ਭੱਜੀ ਤੇ ਗੀਤਾ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ ।ਦੱਸ ਦਈਏ ਕਿ ਹਰਭਜਨ ਸਿੰਘ ਸਿੱਖ ਪਰਿਵਾਰ ਦਾ ਇਕਲੋਤਾ ਪੁੱਤਰ ਹੈ ਅਤੇ ਉਸਦੇ ਪਿਤਾ ਸਰਦਾਰ ਸਰਦੇਵ ਸਿੰਘ ਪਲਾਹਾ ਇੱਕ ਵਪਾਰਕ ਵਿਅਕਤੀ ਹਨ, ਜਿਹੜੇ ਕਿ ਵਾਲਵ ਬੇਅਰਿੰਗ ਅਤੇ ਵਾਲਵ ਡੇ ਮਲਿਕ ਹਨ। ਹਰਭਜਨ ਦੀਆ ਪੰਜ ਭੈਣਾ ਹਨ ਅਤੇ ਹਰਭਜਨ ਨੂੰ ਹੀ ਪਰਿਵਾਰ ਦਾ ਬਿਜ਼ਨਸ ਸੰਭਾਲਣਾ ਸੀ ਪਰ ਉਸਦੇ ਪਿਤਾ ਨੇ ਉਸ ਨੂੰ ਕ੍ਰਿਕਟ ਉੱਤੇ ਧਿਆਨ ਦੇਣ ਅਤੇ ਭਾਰਤ ਦੀ ਅਗਵਾਈ ਕਰਨ ਨੂੰ ਕਿਹਾ।ਹਰਭਜਨ ਸਿੰਘ ਆਈਪੀਏਲ ਦੀ ਮੁੰਬਈ ਇੰਡੀਅਨ ਟੀਮ ਅਤੇ 2012-13 ਦੀ ਰਣਜੀ ਟ੍ਰੋਫ਼ੀ ਦੌਰਾਨ ਪੰਜਾਬ ਰਾਜ ਵਲੋਂ ਖੇਡੀ ਟੀਮ ਦਾ ਸਾਬਕਾ ਕਪਤਾਨ ਵੀ ਰਿਹਾ। ਹਰਭਜਨ ਤਜਰਬੇਕਾਰ ਆਫ ਸਪਿੰਨ ਗੇਂਦਬਾਜ ਹੈ। ਟੇਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ੍ਰੀ ਲੰਕਾ ਦੇ ਮੁਥੀਆਹ ਮੁਰਲੀਧਰਨ ਤੋਂ ਬਾਅਦ ਹਰਭਜਨ ਸਿੰਘ ਦੂਜੇ ਨੰਬਰ ਦਾ ਖਿਡਾਰੀ ਹੈ। ਹਰਭਜਨ ਸਿੰਘ ਨੇ 1998 ਵਿੱਚ ਟੇਸਟ ਅਤੇ ਇੱਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਆਪਣੀ ਕੈਰਿਯਰ ਦੀ ਸੁਰੂਆਤ ਕੀਤੀ।

error: Content is protected !!