Home / ਪੰਜਾਬੀ ਖਬਰਾਂ / ਹਜੂਰ ਸਾਹਿਬ ਜਾਣ ਵਾਲੀ ਸੰਗਤ ਲਈ ਫਲਾਈਟ ਸ਼ੁਰੂ

ਹਜੂਰ ਸਾਹਿਬ ਜਾਣ ਵਾਲੀ ਸੰਗਤ ਲਈ ਫਲਾਈਟ ਸ਼ੁਰੂ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਅਤੇ ਹੋਰ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਲਈ ਦੋਵਾਂ ਸ਼ਹਿਰਾਂ ਵਿਚਾਲੇ ਸਿੱਧੀ ਹਵਾਈ ਸੰਪਰਕ ਮੁੜ ਸਥਾਪਿਤ ਕੀਤੀ ਗਈ।ਦੱਸ ਦਈਏ ਕਿ 10 ਨਵੰਬਰ ਤੋਂ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਨਾਂਦੇੜ ਵਿਚਕਾਰ ਹਫ਼ਤੇ ਵਿਚ ਤਿੰਨ ਦਿਨ ਸਿੱਧੀ ਉਡਾਣ ਦੀ ਸ਼ੁਰੂਆਤ ਹੋਵੇਗੀ।ਆਉ ਸੰਗਤ ਜੀ ਜਾਣਦੇ ਹਾਂ ਇਹ ਖਬਰ ਪੂਰੀ ਵਿਸਥਾਰ ਦੇ ਨਾਲ”ਸਿੱਖ ਇਤਿਹਾਸ ਵਿੱਚ ਵੱਡੀ ਅਹਿਮੀਅਤ ਰੱਖਦੇ ਦੋ ਪਾਵਨ ਤੀਰਥ ਸਥਾਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਨਾਂਦੇੜ ਸਾਹਿਬ ਵਿਚਾਲੇ ਰੁਕੀ ਹੋਈਆਂ ਉਡਾਣਾਂ ਮੁੜ ਸ਼ੁਰੂ ਹੋਣਗੀਆਂ।ਦੋਹਾਂ ਪਵਿੱਤਰ ਨਗਰੀਆਂ ਵਿਚਾਲੇ ਇਹ ਹਵਾਈ ਸੇਵਾ 10 ਨਵੰਬਰ ਨੂੰ ਸ਼ੁਰੂ ਹੋਵੇਗੀ ਅਤੇ ਇਸ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਖ਼ਬਰ ਦੇ ਨਾਲ ਹੀ ਸਿੱਖ ਯਾਤਰੂਆਂ ਲਈ ਇਕ ਹੋਰ ਅਹਿਮ ਖ਼ਬਰ ਇਹ ਹੈ ਕਿ ਹੁਣ ਤਕ ਕੇਵਲ ਸਨਿਚਰਵਾਰ ਅਤੇ ਐਤਵਾਰ ਚੱਲਦੀਆਂ ਰਹੀਆਂ ਇਹ ਉਡਾਣਾਂ ਦੀ ਜਗ੍ਹਾ ਹੁਣ ਇਹ ਹਵਾਈ ਸੇਵਾ ਹਫ਼ਤੇ ਵਿੱਚ ਤਿੰਨ ਦਿਨ – ਮੰਗਲਵਾਰ, ਵੀਰਵਾਰ ਅਤੇ ਸਨਿਚਰਵਾਰ – ਚੱਲੇਗੀ। ਇਸ ਬਦਲਾਅ ਦੇ ਚੱਲਦਿਆਂ ਸੰਗਤਾਂ ਹੁਣ ਤਖ਼ਤ ਸੱਚਖ਼ੰਡ ਸ੍ਰੀ ਹਜ਼ੂਰ ਸਾਹਿਬ ਅਤੇ ਨਾਂਦੇੜ ਸਥਿਤ ਹੋਰ ਇÎਤਹਾਸਕ ਗੁਰਦੁਆਰਿਆਂ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਬਿਦਰ ਸਥਿਤ ਗੁਰਦੁਆਰਾ ਨਾਨਕ ਝੀਰਾ ਦੇ ਦਰਸ਼ਨ ਵੀ ਕਰ ਸਕਣਗੀਆਂ ਜੋ ਕਿ ਪਹਿਲਾਂ ਸਨਿਚਰਵਾਰ ਅਤੇ ਐਤਵਾਰ ਦੀਆਂ ਉਡਾਣਾਂ ਸਮੇਂ ਸੰਭਵ ਨਹੀਂ ਸੀ।।ਦੱਸ ਦਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੋਨੇ ਅਕਾਲ ਤਖਤ ਸਾਹਿਬਾਨਾਂ ਦਾ ਸਿੱਖ ਭਾਈਚਾਰੇ ਚ ਬਹੁਤ ਵੱਡਾ ਮਹੱਤਵ ਹੈ।। ਦੱਸ ਦਈਏ ਕਿ ਇਹ ਖੁਸ਼ੀ ਗੁਰਜੀਤ ਸਿੰਘ ਔਜਲਾ ਨੇ ਸ਼ਾਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਖਰੀ ਸਮੇਂ ਦੀਆਂ ਯਾਦਾਂ ਵਿਚ ਸੁਭਾਇਮਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ, ਨੰਦੇੜ ਨੂੰ ਏਅਰ ਇੰਡੀਆ ਦੀਆਂ 10 ਨਵੰਬਰ ਤੋਂ ਹਫਤੇ ਵਿਚ ਤਿੰਨ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸ਼੍ਰੀ ਗੁਰੂ ਰਾਮਦਾਸ ਸਾਹਿਬ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਦੀ ਤਰੱਕੀ ਹੀ ਹਮੇਸ਼ਾ ਹੀ ਯਤਨਸ਼ੀਲ ਰਹਾਂਗੇ ਅਤੇ ਗੁਰੂ ਪਿਆਰੀ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ, ਜਿਨ੍ਹਾਂ ਦੀਆਂ ਅਰਦਾਸਾਂ ਹਮੇਸ਼ਾ ਸਦਕਾ ਇਹ ਸੁੱਭ ਕਾਰਜ ਪੂਰਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

error: Content is protected !!