Home / ਪੰਜਾਬੀ ਖਬਰਾਂ / ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਆਈ ਜਰੂਰੀ ਖਬਰ

ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਆਈ ਜਰੂਰੀ ਖਬਰ

ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਾਸੀਆਂ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਦੇਸ਼ ਤੇ ਪੰਜਾਬ ਅੰਦਰ ਕਰੋਨਾ ਕੇਸਾਂ ਵਿਚ ਕਮੀ ਦੇਖੀ ਜਾ ਰਹੀ ਹੈ ਜਿਸ ਕਰਕੇ ਸਰਕਾਰ ਹੁਣ ਇਕ ਇਕ ਕਰਕੇ ਸਾਰੀਆਂ ਚੀਜ਼ਾਂ ਨੂੰ ਖੋਲ ਰਹੀ ਹੈ| ਇਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਬਾਰੇ ਇਕ ਅਹਿਮ ਫੈਂਸਲਾ ਲਿਤਾ ਹੈ |ਪੰਜਾਬ ਸਰਕਾਰ ਨੇ ਕਰੋਨਾ ਕਾਰਨ ਲਗਾਏ ਗਏ ਲਾਕਡਾਊਨ ਦੌਰਾਨ ਸਰਕਾਰੀ ਦਫਤਰਾਂ ਵਿਚ 50 ਫ਼ੀਸਦੀ ਸਟਾਫ਼ ਦੀ ਹਾਜ਼ਰੀ ਸਬੰਧੀ ਜਾਰੀ ਕੀਤੀ ਗਈਆਂ ਹਿਦਾਇਤਾਂ ਨੂੰ ਵਾਪਸ ਲੈ ਲਿਆ ਹੈ। ਦੱਸ ਦਈਏ ਕਿ ਹੁਣ ਸਰਕਾਰੀ ਦਫ਼ਤਰਾਂ ਵਿਚ ਆਮ ਦਿਨਾਂ ਦੀ ਤਰ੍ਹਾਂ 100 ਫ਼ੀਸਦੀ ਸਟਾਫ਼ ਹਾਜ਼ਰ ਹੋਵੇਗਾ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਕੀਤੀ ਗਈ ਚਿੱਠੀ ਮੁਤਾਬਕ 100 ਫ਼ੀਸਦੀ ਸਟਾਫ਼ ਨੂੰ ਦਫ਼ਤਰਾਂ ‘ਚ ਬੁਲਾਇਆ ਜਾਵੇਗਾ ਪਰ ਨਾਲ ਹੀ ਸਿਹਤ ਵਿਭਾਗ ਵਲੋਂ ਦਿੱਤੀਆਂ ਗਈਆਂ ਹਿਦਾਇਤਾਂ ਤਹਿਤ ਫੇਸ ਮਾਸਕ, ਹੈਂਡ ਸੈਨੀਟਾਈਜ਼ਰ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।ਦੱਸ ਦਈਏ ਕਿ ਇਸ ਨਾਲ ਸਰਕਾਰੀ ਦਫਤਰ ਜਾ ਕੇ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ ਜਿਨ੍ਹਾਂ ਨੂੰ ਸਟਾਫ ਘਟ ਹੋਣ ਕਾਰਨ ਦਫਤਰ ਦੇ ਜਿਆਦਾ ਚੱਕਰ ਮਾਰਨੇ ਪੈਂਦੇ ਸਨ| ਇਸ ਦੇ ਨਾਲ ਹੀ ਕਈਂ ਮਹੀਨਿਆਂ ਤੋਂ ਛੁਟੀਆਂ ਦਾ ਅਨੰਦ ਲੈ ਰਹੇ ਸਰਕਾਰੀ ਬਾਬੂਆਂ ਨੂੰ ਵੀ ਹੁਣ ਰੋਜ਼ ਦਫਤਰਾਂ ਵਿਚ ਬੈਠ ਕੇ ਕੰਮ ਕਰਨਾ ਪਵੇਗਾ| ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਫੈਂਸਲੇ ਦਾ ਸੁਆਗਤ ਕੀਤਾ ਹੈ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸਾਡੇ ਨਾਲ ਜੁੜਨ ਲਈ ਧੰਨਵਾਦ ਜੀ ਸਭ ਦਾ।

error: Content is protected !!