Home / ਦੁਨੀਆ ਭਰ / ਸਿੱਖਾਂ ਵੱਲੋਂ ਲਗਾਏ ਲੰਗਰ ਦੀ ਫੈਨ ਹੋਈ ਨਿਊਜ਼ੀਲੈਂਡ ਦੀ MP

ਸਿੱਖਾਂ ਵੱਲੋਂ ਲਗਾਏ ਲੰਗਰ ਦੀ ਫੈਨ ਹੋਈ ਨਿਊਜ਼ੀਲੈਂਡ ਦੀ MP

ਸਿੱਖ ਧਰਮ ਚ ਲੰਗਰ ਦੀ ਬਹੁਤ ਜਿਆਦਾ ਮਹੱਤਤਾ ਹੈ। ਦੁਨੀਆਂ ਚ ਕੋਨੇ-ਕੋਨੇ ਤੇ ਸਿੱਖ ਭਾਈਚਾਰੇ ਵੱਲੋਂ ਗੁਰੂ ਦਾ ਲੰਗਰ ਖੁੱਲੇ ਦਿਲ ਨਾਲ ਲਾਇਆ ਜਾਦਾ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਚ ਕਰੋਨਾ ਕਾਲ ਦੇ ਦੌਰਾਨ ਅਜੇ ਤੱਕ ਸਿੱਖ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਲੰਗਰ ਦੀ ਸੇਵਾ ਕਰਵਾਈ ਜਾ ਰਹੀ ਹੈ। ਜਿਸ ਦੀ ਹਰ ਪਾਸੇ ਵਾਹ ਵਾਹ ਹੋ ਰਹੀ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਦੀ ਐਮ. ਪੀ ਵੀ ਸਿੱਖਾਂ ਵੱਲੋਂ ਲਗਾਏ ਗਏ ਲੰਗਰ ਦੀ ਫੈਨ ਹੋ ਗਈ ਹੈ।ਦੱਸ ਦਈਏ ਕਿ ਨਿਊਜ਼ੀਲੈਂਡ ਦੀ ਗੋਰੀ ਐਮ ਪੀ ਨੇ ਕਿਹਾ ਹੈ ਸਿੱਖਾਂ ਵੱਲੋਂ ਲਗਾਇਆ ਗਿਆ ਲੰਗਰ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਹੈ। ਜਿਸ ਸਤਿਕਾਰ ਦੁਨੀਆਂ ਚ ਹਰੇਕ ਧਰਮ ਦੇ ਲੋਕ ਕਰਦੇ ਹਨ। ਸਾਡੇ ਦੇਸ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਸਾਡੇ ਦੇਸ਼ ਚ ਕਰੋਨਾ ਦੇ ਸਮੇਂ ਚ ਦਿਲ ਖੋਲ੍ਹ ਕੇ ਮੁਫਤ ਭੋਜਨ (ਲੰਗਰ) ਦੀ ਸੇਵਾ ਕਰ ਰਹੇ ਹਨ। ਦੱਸ ਦਈਏ ਕਿ ਸਿੱਖ ਧਰਮ ਚ ਲੰਗਰ ਦੀ ਬਹੁਤ ਜਿਆਦਾ ਮਹੱਤਤਾ ਹੈ।। ਸਿੱਖ ਧਰਮ ਵਿਚ , ਲੰਗਰ ਦੀ ਸੰਸਥਾ ਇਸਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪ ਚਲਾਈ ਸੀ । ਸਾਂਝੇ ਲੰਗਰ , ਉਹਨਾਂ ਸੰਗਤਾਂ ਨਾਲ ਹੋਂਦ ਵਿਚ ਆਏ ਜਿਹੜੇ ਗੁਰੂ ( ਨਾਨਕ ) ਜੀ ਦੇ ਸਮੇਂ ਕਈ ਸਥਾਨਾਂ ‘ ਤੇ ਉੱਭਰ ਕੇ ਸਾਮ੍ਹਣੇ ਆਏ ਹੋਏ ਸਨ । ਸਿੱਖ , ਲੰਗਰ ਵਿਚ ਤਿਆਰ ਕੀਤੇ ਭੋਜਨ ਨੂੰ ਵੰਡ ਕੇ ਛਕਣ ਲਈ ਬਿਨਾਂ ਜਾਤ-ਪਾਤ ਜਾਂ ਰੁਤਬੇ ਦੇ ਭੇਦ-ਭਾਵ ਦੇ ਪੰਗਤ ( ਸ਼ਬਦੀ , ਇਕ ਕਤਾਰ ) ਵਿਚ ਬੈਠਦੇ ਸਨ । ਰਸੋਈ ਜਿੱਥੇ ਭੋਜਨ ਪੱਕਦਾ ਸੀ , ‘ ਲੰਗਰ` ਤੋਂ ਭਾਵ ਸੀ ਜਿੱਥੇ ਲੰਗਰ ਲਈ ਰਸਦ ਪਹੁੰਚਾਈ ਜਾਂਦੀ ਸੀ ਅਤੇ ਜਿੱਥੇ ਬੈਠਕੇ ਇਸਨੂੰ ਛਕਿਆ ਜਾਂਦਾ ਸੀ । ਸਿੱਖ ਆਪਣੀਆਂ ਭੇਟਾਵਾਂ ਲਿਆਉਂਦੇ ਸਨ ਅਤੇ ਹੱਥੀਂ ਭੋਜਨ ਬਣਾਉਂਦੇ ਅਤੇ ਛਕਾਉਂਦੇ ਸਨ । ਗੁਰੂ ਨਾਨਕ ਜੀ ਅਤੇ ਇਹਨਾਂ ਦੇ ਉੱਤਰਾਧਿਕਾਰੀਆਂ ਨੇ ਲੰਗਰ ਨੂੰ ਬਹੁਤ ਮਹੱਤਤਾ ਦਿੱਤੀ ।

error: Content is protected !!