Home / ਪੰਜਾਬੀ ਖਬਰਾਂ / ਜਥੇਦਾਰ ਸਾਹਿਬ ਜੀ ਵੱਲੋਂ ਗੁਰੂਘਰਾਂ ਨੂੰ ਵੱਡਾ ਆਦੇਸ਼

ਜਥੇਦਾਰ ਸਾਹਿਬ ਜੀ ਵੱਲੋਂ ਗੁਰੂਘਰਾਂ ਨੂੰ ਵੱਡਾ ਆਦੇਸ਼

ਜਥੇਦਾਰ ਸਾਹਿਬ ਜੀ ਵੱਲੋਂ ਗੁਰੂਘਰਾਂ ਨੂੰ ਵੱਡਾ ਆਦੇਸ਼”ਜਿਸ ਤਰ੍ਹਾਂ ਸੰਗਤ ਜੀ ਪਤਾ ਹੈ ਪਿਛਲੇ ਬੀਤੀ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ 2 ਪਿੰਡਾਂ ਚ ਜੋ ਗੁਰੂ ਸਾਹਿਬ ਦੀ ਬੇਅ ਦਬੀ ਕੀਤੀ ਗਈ। ਉਸ ਦੇ ਸੰਬੰਧ ਚ ਜਥੇਦਾਰ ਸਾਹਿਬ ਜੀ ਨੇ ਆਦੇਸ਼ ਜਾਰੀ ਕੀਤਾ ਹੈ। ਜਿਨ੍ਹਾਂ ਗੁਰੂਘਰਾਂ ਚ ਕੈਮਰੇ ਨਹੀ ਲੱਗੇ ਹਨ ਉਨ੍ਹਾਂ ਗੁਰੂਘਰਾਂ ਦੀਆਂ ਕਮੇਟੀਆਂ ਨੂੰ ਅਪੀਲ ਹੈ ਕਿ ਆਪਣੇ ਗੁਰੂਘਰਾਂ ਚ ਕੈਮਰੇ ਲਗਾਉ ਜਲਦੀ ਜਾ ਫਿਰ ਜਿਨ੍ਹਾਂ ਘਰਾਂ ਚ ਕੈਮਰੇ ਲੱਗੇ ਉਹ ਨਹੀ ਚੱਲਦੇ ਪਏ ਉਨ੍ਹਾਂ ਨੂੰ ਜਲਦੀ ਠੀਕ ਕਰਵਾਏ ਜਾਣ। ਕਿਉਂਕਿ ਪੰਜਾਬ ਚ ਮਾਹੌਲ ਨੂੰ ਖਰਾ ਬ ਕਰਨ ਲਈ ਇਸ ਤਰਾਂ ਦੀਆਂ ਹੋਣੀਆਂ ਕਰਵਾਈਆਂ ਜਾ ਰਹੀਆਂ ਹਨ। ਜਥੇਦਾਰ ਸਾਹਿਬ ਜੀ ਕਿਹਾ ਕਿ ਪਿੰਡਾਂ ਚ ਗੁਰੂਘਰਾਂ ਚ ਇੱਕ ਦੋ ਸਿੰਘਾਂ ਦੀ ਡਿਊਟੀ ਲਗਾਈ ਜਾਵੇ ਜੋ ਹਰ ਸਮੇਂ ਪਹਿਰੇਦਾਰੀ ਜਰੂਰ ਕਰਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਿਹਾ ਕਿ ਲੋਕਲ ਕਮੇਟੀਆਂ ਇਸ ਅਪੀਲ ਵੱਲੋਂ ਜਰੂਰ ਧਿਆਨ ਦੇਵੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਜਥੇਦਾਰ ਸਾਹਿਬ ਜੀ ਨੇ ਪਾਕਿਸਤਾਨ ਨਨਕਾਣਾ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਵੀ ਗੱਲ ਕੀਤੀ ਹੈ। ਆਪ ਜੀ ਪਾਕਿ ਸਰਕਾਰ ਨੂੰ ਬੇਨਤੀ ਕੀਤੀ ਕਿ ਨਨਕਾਣਾ ਸਾਹਿਬ ਦੇ ਨਾਲ ਨਾਲ ਹੋਰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਣ ਜਿਸ ਤਰ੍ਹਾਂ ਗੁਰੂਦੁਆਰਾ ਪੰਜਾ ਸਾਹਿਬ। ਗੁਰੂਦਵਾਰਾ ਕਰਤਾਰਪੁਰ ਸਾਹਿਬ ਆਦਿ ਸਭ ਗੁਰੂਘਰਾਂ ਦੇ ਦਰਸ਼ਨ ਕਰਵਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।

error: Content is protected !!