Home / ਸਿੱਖੀ ਖਬਰਾਂ / ਪਵਿੱਤਰ ਸਰੋਵਰਾਂ ਦੀ ਮਹੱਤਤਾ ਤੇ ਸ਼ਕਤੀ

ਪਵਿੱਤਰ ਸਰੋਵਰਾਂ ਦੀ ਮਹੱਤਤਾ ਤੇ ਸ਼ਕਤੀ

ਪਵਿੱਤਰ ਸਰੋਵਰਾਂ ਦੀ ਮਹੱਤਤਾ ਤੇ ਸ਼ਕਤੀ ‘ਗਿਆਨੀ ਪਿੰਦਰਪਾਲ ਸਿੰਘ ਜੀ – ਸਰੋਵਰਾਂ ਉੱਤੇ ਸ਼ੰਕਾ ਕਰਨ ਵਾਲੇ ਜ਼ਰੂਰ ਸੁਣੋ ਜੀ । ਕਥਾਵਾਚਕ – ਗਿਆਨੀ ਪਿੰਦਰਪਾਲ ਸਿੰਘ ਜੀ ”ਸਿੱਖ-ਧਰਮ ਵਿਚ ਗੁਰੂ ਦੀ ਸ਼ਰਣ ਵਿਚ ਆ ਕੇ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਪ੍ਰਵਾਨਿਤ ਹੈ । ਇਸ ਲਈ ਗੁਰੂ-ਧਾਮਾਂ ਨਾਲ ਸਰੋਵਰ ਬਣਾਉਣ ਦੀ ਲੰਬੀ ਪਰੰਪਰਾ ਹੈ । ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਚ ਬਾਉਲੀ ਦੀ ਉਸਾਰੀ ਕਰਵਾ ਕੇ ਹਿੰਦੂ ਧਰਮ ਦੇ ਸਮਾਨਾਂਤਰ ਉਪਚਾਰਕ ਤੀਰਥ ਦੀ ਥਾਂ’ ਤੇ ਵਾਸਤਵਿਕ ਤੀਰਥ ਜਾਂ ਇਸ਼ਨਾਨ-ਗ੍ਰਿਹ ਬਣਾਉਣ ਦੀ ਵਿਵਸਥਾ ਕੀਤੀ ਤਾਂ ਜੋ ਸਿੱਖ ਅਤੇ ਗੁਰੂ ਦਾ ਸੰਬੰਧ ਸੱਚੇ ਅਰਥਾਂ ਵਿਚ ਪ੍ਰਗਟ ਹੋ ਸਕੇ । ਗੁਰੂ ਰਾਮਦਾਸ ਜੀ ਨੇ ਹਰਿਮੰਦਿਰ ਸਾਹਿਬ ਦੇ ਨਾਲ ਸਰੋਵਰ ਬਣਵਾ ਕੇ ਨਾਮ-ਸਾਧਨਾ ਵਿਚ ਮਗਨ ਜਿਗਿਆਸੂਆਂ ਲਈ ਭਵਸਾਗਰ ਤਰਨ ਦੀ ਸਥਾਈ ਵਿਵਸਥਾ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਜਿਗਿਆਸੂ ਦੇ ਤਰਨ ਲਈ ਤਰਨਤਾਰਨ ਗੁਰੂ-ਧਾਮ ਅਤੇ ਸਰੋਵਰ ਦੀ ਵਿਵਸਥਾ ਕੀਤੀ । ਪਰਵਰਤੀ ਕਾਲ ਵਿਚ ਇਸ ਤਰ੍ਹਾਂ ਦੀ ਇਕ ਪਰੰਪਰਾ ਹੀ ਚਲ ਪਈ । ਹੁਣ ਮੁੱਖ ਮੁੱਖ ਇਤਿਹਾਸਿਕ ਗੁਰੂ-ਧਾਮਾਂ ਨਾਲ ਸਰੋਵਰ ਬਣੇ ਹੋਏ ਹਨ ਅਤੇ ਜੋ ਗੁਰੂ-ਧਾਮ ਦਰਿਆਵਾਂ ਦੇ ਕੰਢੇ ਉਤੇ ਸਥਿਤ ਹਨ , ਉਥੇ ਨਦੀਆਂ ਹੀ ਸਰੋਵਰ ਦੀ ਸਥਾਨ-ਪੂਰਤੀ ਕਰਦੀਆਂ ਹਨ । ਸਰੋਵਰ ਦਾ ਸਿੱਖ-ਧਰਮ ਵਿਚ ਇਸ ਪੱਖੋਂ ਵੀ ਮਹੱਤਵ ਹੈ ਕਿ ਜਿਗਿਆਸੂਆਂ ਦੁਆਰਾ ਪਹਿਲਾਂ ਕਾਇਆ ਨੂੰ ਸਵੱਛ ਕਰਕੇ ਹੀ ਧਰਮ-ਧਾਮ ਵਿਚ ਪ੍ਰਵੇਸ਼ ਕਰਨਾ ਉਚਿਤ ਹੈ । ਇਸ ਮੰਤਵ ਦੀ ਪੂਰਤੀ ਲਈ ਸਰੋਵਰ ਜਨ- ਸਮੂਹ ਦੇ ਇਸ਼ਨਾਨ ਲਈ ਇਕ ਸਰਵ-ਸੁਲਭ ਸਾਧਨ ਹੈ । ਪਰ ਸ਼ਰਤ ਇਹੋ ਹੈ ਕਿ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਹੀ ਫਲੀਭੂਤ ਹੁੰਦਾ ਹੈ— ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ । ( ਗੁ.ਗ੍ਰੰ.611 ) ।

error: Content is protected !!