Home / ਸਿੱਖੀ ਖਬਰਾਂ / ਇਸ ਬੇਰੀ ਚ ਹੁੰਦੇ ਹਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ

ਇਸ ਬੇਰੀ ਚ ਹੁੰਦੇ ਹਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ

ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ। ਇਸ ਸਥਾਨ ਉੱਤੇ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੀ ਸਥਿਤ ਹੈ। ਇਥੇ ਕਈ ਸਾਲਾਂ ਤੋਂ ਹਰੀ ਭਰੀ ਬੇਰੀ ਸਾਹਿਬ ਨੂੰ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਕਰਨ ਦਾ ਮਾਣ ਹਾਸਿਲ ਹੈ। ਇਸ ਪਵਿੱਤਰ ਸਥਾਨ ਉੱਤੇ ਹੀ ਗੁਰੂ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਜ਼ਿਲਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ਼ ਸਵੇਰੇ ਬੇਈਂ ਨਦੀ ਵਿਚ ਇਸ਼ਨਾਨ ਕਰਕੇ ਇਸ ਅਸਥਾਨ ਤੇ ਭਗਤੀ ਕਰਿਆ ਕਰਦੇ ਸਨ | ਗੁਰੂ ਸਾਹਿਬ ਨੇ ਇਸ ਅਸਥਾਨ ਤੇ ੧੪ ਸਾਲ ੯ ਮਹੀਨੇ ਅਤੇ ੧੩ ਦਿਨ ਗੁਜਾਰੇ | ਇਕ ਦਿਨ ਜਦ ਗੁਰੂ ਸਾਹਿਬ ਬੇਈਂ ਨਦੀ ਵਿਚ ਚੁਬੀ ਮਾਰੀ ਤਾਂ ਤੀਸਰੇ ਦਿਨ ਗੁਰੂਦਵਾਰਾ ਸ਼੍ਰੀ ਸੰਤ ਘਾਟ ਸਾਹਿਬ ਵਾਲੇ ਅਸਥਾਨ ਤੇ ਪ੍ਰਗਟ ਹੋਏ | ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸਿਖੀ ਦੇ ਪ੍ਰਚਾਰ ਲਈ ਘਰ ਬਾਰ ਛਡ ਦਿਤਾ ਅਤੇ ਚਾਰ ਉਦਾਸੀਆਂ ਕਿਤੀਆਂ | ਇਸ ਅਸਥਾਨ ਤੇ ਗੁਰੂ ਸਾਹਿਬ ਨੇ ਅਪਣੇ ਹਥੀਂ ਬੇਰ ਦਾ ਬੁਟਾ ਲਗਾਇਆ ਜੋ ਅਜ ਇਕ ਦਰਖਤ ਦੇ ਰੁਪ ਵਿਚ ਖੜਾ ਹੈ |ਗੁਰੁਦਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ (ਕਪੂਰਥਲਾ, ਪੰਜਾਬ) ਵਿਖੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਲੋਦੀ ਦੇ ਮੋਦੀਖਾਨੇ ਵਿੱਚ ਮੋਦੀ ਵਜੋਂ ਨੌਕਰੀ ਕੀਤੀ। ਇਸ ਧਰਤ ਉਤੇ ਵੇਈਂ ਨਦੀ ਹੈ ਜਿਸ ਵਿੱਚ ਗੁਰੂ ਜੀ ਇਸ਼ਨਾਨ ਕਰਦੇ ਸਨ। ਇਸ ਸਥਾਨ ਤੇ ਗੁਰੂ ਸਾਹਿਬ ਨੇ ਰੱਬੀ ਚਿੰਤਨ ਤੇ ਸਾਧਨਾ ਕੀਤੀ। ਉਪਰੰਤ ਜਗਤ ਉਧਾਰ ਲਈ ਉਦਾਸੀਆਂ ਦਾ ਆਰੰਭ ਕਰਨ ਤੋਂ ਪਹਿਲਾਂ ਉਹਨਾਂ ਨੇ ਮੂਲ ਮੰਤਰ ਦਾ ਉਚਾਰਣ ਕੀਤਾ ਅਤੇ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਆਰੰਭ ਕੀਤੀਆਂ।

error: Content is protected !!