Home / ਪੰਜਾਬੀ ਖਬਰਾਂ / ਕਿਸਾਨ ਧਰਨਿਆਂ ਤੋਂ ਆਈ ਵੱਡੀ ਖਬਰ

ਕਿਸਾਨ ਧਰਨਿਆਂ ਤੋਂ ਆਈ ਵੱਡੀ ਖਬਰ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਕਿਸਾਨੀ ਸੰਘਰਸ਼ ਦੌਰਾਨ ਦੋ ਹੋਰ ਕਿਸਾਨ ਵੀਰਾਂ ਨਾਲ ਭਾਣਾ ਵਰਤ ਗਿਆ ਅਤੇ ਰੱਬ ਨੂੰ ਪਿਆਰਾ ਹੋ ਗਿਆ। ਇਹ ਮਾਨਸਾ ਦੇ ਰੇਲਵੇ ਟਰੈਕ ‘ਤੇ ਹੋਇਆ ਹੈ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਇਸ ਕਿਸਾਨ ਦੀ ਪਹਿਚਾਣ ਜਗਰਾਜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰੱਦੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਜਗਰਾਜ ਸਿੰਘ ਦੀ ਉਮਰ ਕਰੀਬ 57 ਸਾਲ ਸੀ ਅਤੇ ਉਹ ਧਰਨੇ ‘ਤੇ ਲਗਾਤਾਰ ਆ ਰਿਹਾ ਸੀ। ਪਰ ਅੱਜ ਜਦ ਉਹ ਧਰਨੇ ਵਿੱਚ ਬੈਠਾ ਸੀ ਤਾਂ ਬ ਹੋ ਸ਼ ਹੋ ਗਿਆ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਰੱਬ ਨੂੰ ਪਿਆਰਾ ਹੋਇਆ ਘੋਸ਼ਿਤ ਕਰ ਦਿੱਤਾ। ਉਧਰ ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਇਸ ਕਿਸਾਨ ਦੇ ਪਰਿਵਾਰ ਦਾ ਸਾਰਾ ਕਰਜ਼ਾ ਮਾਫ ਕਰੇ ਅਤੇ ਉਸਨੂੰ 10 ਲੱਖ ਰੁਪਏ ਦਾ ਮੁਆਵਜਾ ਦੇਵੇ ਤੇ ਇਸ ਦੇ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ। ਪਰ ਹਾਲੇ ਤੱਕ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਬਿਆਨ ਨਹੀਂ ਦਿੱਤਾ। ਉਕਤ ਕਿਸਾਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨਾਲ ਜੁੜਿਆ ਹੋਇਆ ਸੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਇਹ ਉਸ ਵੇਲੇ ਹੋਇਆ ਜਦੋਂ ਉਹ ਜਥੇਬੰਦੀਆਂ ਦੇ ਸ਼ਹਿਰ ਵਿੱਚ ਕੱਢੇ ਮੁਜ਼ਾਹਰੇ ਵਿੱਚ ਭਾਗ ਲੈਕੇ ਮਾਨਸਾ ਦੀਆਂ ਰੇਲਵੇ ਲਾਈਨਾਂ ਉਪਰ ਆ ਕੇ ਮੋਦੀ ਸਰਕਾਰ ਤੇ ਨਾਅਰੇ ਬਾਜ਼ੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਕਿਸਾਨ 3 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਇਸ ਦੇ ਤਿੰਨ ਬੱਚੇ ਹਨ, ਜਦੋਂ ਕਿ ਇਸ ਦੀ ਧਰਮ ਪਤਨੀ ਵੀ ਨਹੀਂ ਰਹੇ। ਇਸ ਉਪਰ 12 ਲੱਖ ਰੁਪਏ ਦਾ ਸਰਕਾਰੀ/ਪ੍ਰਾਈਵੇਟ ਕਰਜ਼ਾ ਦੱਸਿਆ ਜਾਂਦਾ ਹੈ। ਉਧਰ ਇਸੇ ਤਰਾਂ ਪਟਿਆਲਾ ‘ਚ ਵੀ ਮਾਨਸਾ ਵਰਗਾ ਭਾਣਾ ਵਰਤ ਗਿਆ । ਅੱਜ ਪਟਿਆਲਾ ਨੇੜਲੇ ਪਿੰਡ ਮਹਿਮਦਪੁਰ ਵਿਖੇ  ਕਿਸਾਨ ਆਗੂ ਹਰਬੰਸ ਸਿੰਘ ਮਹਿਮਦਪੁਰ ਦੀ ਦਿਲ ਦਾ ਦੌ ਰਾ ਪੈਣ ਕਾਰਨ ਹੋਈ। ਉਹ 63 ਸਾਲ ਦੇ ਸਨ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਨਾਲਾ ਜੁੜੇ ਹੋਏ ਸਨ।।

error: Content is protected !!