Home / ਪੰਜਾਬੀ ਖਬਰਾਂ / ਕਿਸਾਨਾਂ ਤੇ ਕੇਂਦਰ ਸਰਕਾਰ ਦੀ ਮੀਟਿੰਗ ਬਾਰੇ ਆਈ ਵੱਡੀ ਖਬਰ

ਕਿਸਾਨਾਂ ਤੇ ਕੇਂਦਰ ਸਰਕਾਰ ਦੀ ਮੀਟਿੰਗ ਬਾਰੇ ਆਈ ਵੱਡੀ ਖਬਰ

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਕਿਸਾਨ ਜਥੇਬੰਦੀਆਂ ਦੀ 7 ਮੈਂਬਰੀ ਕਮੇਟੀ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਅੱਜ ਖ਼ਤਮ ਹੋ ਗਈ ਹੈ। ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਵਿਚਾਲੇ ਲੱਗਭਗ ਦੋ ਘੰਟੇ ਚੱਲੀ ਇਹ ਮੀਟਿੰਗ ਬੇਸਿੱਟਾ ਰਹੀ ਹੈ। ਇਸ ਦੇ ਨਾਲ ਹੀ ਸੂਚਨਾ ਇਹ ਵੀ ਮਿਲੀ ਹੈ ਕਿ ਇਸ ਮੀਟਿੰਗ ਵਿਚ ਨਿ ਰਾ ਸ਼ ਹੋ ਕੇ ਨਿਕਲੇ ਕਿਸਾਨ ਆਗੂਆਂ ਨੇ ਮੀਟਿੰਗ ਦਾ ਬਾਇਕਾਟ ਕਰ ਦਿੱਤਾ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਤੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ।ਦੱਸ ਦਈਏ ਕਿ ਇਥੇ ਕ੍ਰਿਸ਼ੀ ਭਵਨ ਵਿਚ ਹੋ ਰਹੀ ਮੀ‌ਟਿੰਗ ਵਿਚ ਕੇਂਦਰੀ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੇ ਸਨ ਅਤੇ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਹੋਈ ਇਸ ਪਹਿਲੀ ਮੀਟਿੰਗ ਵਿਚ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਮੀਟਿੰਗ ‘ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਸਨ, ਮੀਟਿੰਗ ਦੌਰਾਨ ਕਿਸਾਨਾਂ ਨੇ ਆਪਣਾ ਪੱਖ ਰੱਖਿਆ ਅਤੇ ਪਹਿਲੀ ਗੱਲ ਇਹ ਰੱਖੀ ਕਿ ਪਹਿਲਾਂ ਕੇਂਦਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਉਸ ਤੋਂ ਬਾਅਦ ਹੀ ਕੋਈ ਗੱਲ ਕੀਤੀ ਜਾਵੇਗੀ।ਦੱਸ ਦਈਏ ਕਿ ਹੁਣ ਕਿਸਾਨਾਂ ਨੇ ਆਪਣਾ ਰੇਲ ਅੰਦੋਲਨ ਤਿੰਨ ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਇਹ ਅੰਦੋਲਨ 17 ਅਕਤੂਬਰ ਤਕ ਵਧਾ ਦਿੱਤਾ ਗਿਆ ਹੈ।ਦੱਸ ਦਈਏ ਕਿ ਪੰਜਾਬ ਚ ਇਨ੍ਹਾਂ ਕਾਲੇ ਬਿੱਲਾਂ ਦੇ ਰੋਸ ਚ ਥਾਂ ਥਾਂ ਧਰਨੇ ਲੱਗ ਰਹੇ ਹਨ। ਇਸ ਵਿੱਚ ਹਰ ਵਰਗ ਦਾ ਵਿਅਕਤੀ ਸ਼ਾਮਲ ਹੈ। ਕਿਸਾਨ ਜਥੇਬੰਦੀਆਂ ਪੰਜਾਬੀ ਗਾਇਕ ਸਿੱਖ ਪ੍ਰਚਾਰਕ ਤੇ ਨੌਜਵਾਨ ਵਰਗ ਆਦਿ ਸਭ ਇਸ ਮੋਰਚੇ ਚ ਆਪਾ ਬਣਦਾ ਯੋਗਦਾਨ ਪਾ ਰਹੇ ਹਨ ਤੇ ਕੇਂਦਰ ਦੇ ਕੰਨਾਂ ਤੱਕ ਆਪਣੀ ਆਵਾਜ ਪਹੁੰਚਾ ਰਹੇ ਹਨ।

error: Content is protected !!