Home / ਪੰਜਾਬੀ ਖਬਰਾਂ / “ਕਿਸਾਨ ਜਥੇਬੰਦੀਆਂ” ਨੇ ਲਿਆ ਇਹ ਫੈਸਲਾ

“ਕਿਸਾਨ ਜਥੇਬੰਦੀਆਂ” ਨੇ ਲਿਆ ਇਹ ਫੈਸਲਾ

ਖਬਰਾਂ ਦੁਬਾਰਾ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਦੇ ਖੇਤੀ ਕਾਨੂੰਨਾਂ ਤੇ ਰੋ ਸ ਵਜੋਂ ਧਰਨੇ ‘ਤੇ ਬੈਠੇ ਕਿਸਾਨਾਂ ਨੇ ਭਾਜਪਾ ਸਰਕਾਰ ਦੇ ਗੱਲਬਾਤ ਦਾ ਸੱਦਾ ਕਬੂਲ ਕਰ ਲਿਆ ਹੈ। ਇਸ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਕੇਂਦਰ ਦਾ ਗੱਲਬਾਤ ਦਾ ਸੱਦਾ ਕਬੂਲ ਕਰ ਲਿਆ ਹੈ, ਇਸ ਲਈ ਕਿਸਾਨ ਜਥੇਬੰਦੀਆਂ ਵਲੋਂ ਗੱਲਬਾਤ ਲਈ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਹੜੀ ਮਜ਼ਬੂਤੀ ਨਾਲ ਸਰਕਾਰ ਸਾਹਮਣੇ ਆਪਣਾ ਪੱਖ ਰੱਖੇਗੀ। ਇਸ ਦੇ ਨਾਲ ਹੀ ਬੀਤੇ ਦਿਨੀਂ ਬੀਜੇਪੀ ਦੇ ਪੰਜਾਬ ਪ੍ਰਧਾਨ ‘ਤੇ ਹੋਏ ਬਾਰੇ ਰਾਜੇਵਾਲ ਨੇ ਕਿਹਾ ਕਿ ਸਾਡੇ ਵਰਕਰਾਂ ਨੇ ਕੋਈ ਹ ਮ ਲਾ ਨਹੀਂ ਕੀਤਾ ਹੈ। ਦੱਸ ਦਈਏ ਕਿ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੱਲਬਾਤ ਲਈ ਵਾਰ-ਵਾਰ ਬੇਨਤੀ ਕੀਤੀ ਗਈ ਹੈ, ਜਿਸ ਨੂੰ ਜਥੇਬੰਦੀਆਂ ਨੇ ਕਬੂਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਨੂੰ ਕੋਈ ਬਹਾਨਾ ਮਿਲੇ, ਲਿਹਾਜ਼ਾ 7 ਮੈਂਬਰੀ ਕਮੇਟੀ ਕੱਲ੍ਹ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਜਾਵੇਗੀ।ਅਫ ਵਾਹਾਂ ਤੋਂ ਸੁਚੇਤ ਰਹਿਣ ਲਈ , ਸੰਘਰਸ਼ ਜ਼ਾਰੀ ਹੈ -ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਯੂਨੀਅਨ ਵੱਲੋਂ ਅਫ ਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ | ਯੂਨੀਅਨ ਵਲੋਂ ਸਿਰਫ ਤਿੰਨ ਥਾਵਾਂ ਤੇ ਹੀ ਰੇਲਵੇ ਲਾਈਨ ਜਾਮ ਸਨ, ਜਿਸਨੂੰ ਤਬਦੀਲੀ ਕਰਕੇ (ਇਸਦਾ ਹੋਰ ਵਿਸਥਾਰ ਕਰਕੇ) ਲਗਪਗ ਪੰਜ ਛੇ ਥਾਵਾਂ ਜਿਸ ਵਿੱਚ ਬੀਜੇਪੀ ਲੀਡਰਾਂ ਦੇ ਘਰਾਂ ਅੱਗੇ ਤੇ ਕਾਰਪੋਰੇਟ ਘਰਾਣਿਆਂ ਅੱਗੇ) ਮੋਰਚੇ ਲਗਾ ਦਿੱਤੇ ਹਨ। ਸ਼ਰਾਰਤੀ ਅਨਸਰ ਘੋਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੂਰੇ ਪੰਜਾਬ ਚ 100 ਥਾਂ ਧਰਨੇ ਨੇ ,ਅਤੇ ਉਗਰਾਹਾਂ ਯੂਨੀਅਨ ਵੱਲੋਂ ਖੁਦ 50 ਥਾਵਾਂ ਤੇ ਧਰਨੇ ਲਗਾਏ ਗਏ ਹਨ ਅਤੇ ਬਾਕੀ ਜਥੇਬੰਦੀਆਂ ਨੇ ਰੇਲਾਂ, ਪੰਪ ਰੋਕੇ ਨੇ … ਉਗਰਾਹਾਂ ਯੂਨੀਅਨ ਨੇ ਟੋਲ ਪਲਾਜ਼ਾ , ਮਾਲ, ਅਡਾਨੀ ਦਾ ਗੋਦਾਮ , ਪ੍ਰਾਈਵੇਟ ਥਰਮਲ , ਪੰਪ ਹੁਣ ਸਿਰਫ ਰੇਲਾਂ ਤੋਂ ਧਰਨੇ ਬਦਲ ਕੇ ਭਾਜਪਾ ਆਗੂਆਂ ਦੇ ਘਰਾਂ ਵੱਲ ਕੂਚ ਕਰਤਾ ਤੇ ਸਿਰਫ 3 ਥਾਵਾਂ ਤੇ ਹੀ ਰੇਲਾਂ ਰੋਕੀਆਂ ਸੀ ਉਹ ਛੱਡ ਦਿੱਤੀਆਂ ਹਨ ਬਾਕੀ 47 ਥਾਵਾਂ ਤੇ ਧਰਨੇ ਨਹੀਂ ਹਿਲਾਏ !! ਸਗੋਂ 2 ਥਾਂ ਹੋਰ ਜੁੜ ਗਏ ਕਿਉਕਿ ਭਾਜਪਾ ਆਗੂਆਂ ਦੇ ਘਰਾਂ ਅੱਗੇ ਮੋਰਚੇ ਕਰਤੇ !! ਹੋਰ ਤਾਂ ਹੋਰ ਸੰਗਤ , ਮੌੜ , ਭੁੱਚੋ ਅਤੇ ਹੋਰ ਦਰਜਨਾਂ ਮੰਡੀਆਂ ਚ ਨਰਮੇ ਦੀ ਸਰਕਾਰੀ ਖਰੀਦ ਕਰਾਉਣ ਲਈ ਵੀ ਕਿਸਾਨ ਵਰਕਰਾਂ – ਆਗੂਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ !

error: Content is protected !!