Home / ਦੁਨੀਆ ਭਰ / ਇਸ ਪੰਜਾਬੀ ਕੁੜੀ ਦੇ ਦਿਲ ਚ ਮਹਾਰਾਜਾ ਦਲੀਪ ਲਈ ਕਿੰਨਾ ਸਤਿਕਾਰ

ਇਸ ਪੰਜਾਬੀ ਕੁੜੀ ਦੇ ਦਿਲ ਚ ਮਹਾਰਾਜਾ ਦਲੀਪ ਲਈ ਕਿੰਨਾ ਸਤਿਕਾਰ

ਇਸ ਪੰਜਾਬੀ ਸਿੱਖ ਕੁੜੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਜੀ ਲਈ ਕਿੰਨਾ ਸਤਿਕਾਰ ਹੈ। ਪੰਜਾਬ ਤੋਂ ਲੱਖਾਂ ਕੋਹਾਂ ਦੂਰ ਰਹਿ ਕੇ ਪੰਜਾਬੀਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੀ ਤਾਜ਼ਾ ਮਿਸਾਲ ਯੂ.ਕੇ. ਦੀ ਜਸਮੀਨ ਕੌਰ ਰਾਏ ਹੈ। ਜਸਮੀਨ ਨੇ ਪਾਕਿਸਾਨ ਯਾਤਰਾ ਦੌਰਾਨ ਲਾਹੌਰ ਦੇ ਕਿਲ੍ਹੇ ਦੀ ਮਿੱਟੀ ਲਿਆ ਕਿ ਖਾਲਸਾ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਦੀ ਮਿੱਟੀ ਨਾਲ ਇਕਮਿਕ ਕੀਤੀ। ਜਸਮੀਨ ਨੇ ਅਜੀਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ ਦੋ ਸਾਲ ਪਹਿਲਾਂ ਬ੍ਰਮਿੰਘਮ ਯੂਨੀਵਰਸਿਟੀ ਸ਼ੁਰੂ ਕਰਨ ਤੋਂ ਪਹਿਲਾਂ ਲੰਡਨ ਵਿਚ ਸਿੱਖ ਰਾਜ ਸਬੰਧੀ ਲੱਗੀ ਇਕ ਪ੍ਰਦਰਸ਼ਨੀ ਨੂੰ ਵੇਖਿਆ, ਜਿਸ ਤੋਂ ਪ੍ਰਭਾ ਵਿਤ ਹੋ ਕੇ ਉਹ ਪਾਕਿਸਤਾਨ ਯਾਤਰਾ ‘ਤੇ ਗਈ ਅਤੇ ਉਸ ਨੇ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਲਾਹੌਰ ਦੇ ਕਿਲ੍ਹੇ ਦੀ ਮਿੱਟੀ ਲਿਆਂਦੀ। ਜਿਸ ਨੂੰ ਹੁਣ ਉਸ ਨੇ ਥੈਟਫੋਰਡ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਦੀ ਮਿੱਟੀ ਨਾਲ ਮਿਲਾ ਦਿੱਤਾ। ਗੱਲ ਸਤਿਕਾਰ ਤੇ ਸੱਚੀ ਸ਼ਰਧਾ ਭਾਵਨਾ ਦੀ ਹੈ।ਜਸਮੀਨ ਨੇ ਕਿਹਾ ਕਿ ਯੂ.ਕੇ. ‘ਚ ਸਿੱਖ ਇਤਿਹਾਸ ਦੇ ਇਸ ਅਣਮੁੱਲੇ ਹਿੱਸੇ ਨੂੰ ਪੜ੍ਹ ਪਾਇਆ ਨਹੀਂ ਜਾਂਦਾ। ਜਦ ਕਿ ਸਿੱਖਾਂ ਅਤੇ ਖਾਸ ਤੌਰ ਤੇ ਨੌਜਵਾਨਾਂ ਲਈ ਇਸ ਦੀ ਜਾਣਕਾਰੀ ਹੋਣਾ ਮਹੱਤਵਪੂਰਨ ਹੈ।ਦੱਸ ਦਈਏ ਕਿ ਮਹਾਰਾਜਾ ਦਲੀਪ ਸਿੰਘ (6 ਸਤੰਬਰ1838 – 22 ਅਕਤੂਬਰ 1893), ਦਾ ਜਨਮ 6 ਸਤੰਬਰ, 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ ਜੋ ਬਾਅਦ ਦੀ ਜ਼ਿੰਦਗੀ ਵਿੱਚ ਬਲੈਕ ਪ੍ਰਿੰਸ ਆਫ਼ ਪੇਰਥਸ਼ਿਰ ਵੀ ਕਹਿਲਾਇਆ,ਸਿੱਖ ਰਾਜ ਦੇ ਆਖਰੀ ਮਹਾਰਾਜਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ, ਮਹਾਰਾਣੀ ਜਿੰਦ ਕੌਰ ਦਾ ਇੱਕੋ ਇੱਕ ਬੱਚਾ ਸੀ।ਦੱਸ ਦਈਏ ਕਿ ਇੰਗਲੈਂਡ ਚ ਸਿੱਖ ਭਾਈਚਾਰੇ ਦੇ ਲੋਕ ਬਹੁਤ ਜਿਆਦਾ ਵੱਡੀ ਗਿਣਤੀ ਵਿੱਚ ਰਹਿੰਦੇ ਹਨ।

error: Content is protected !!