Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਕਨੇਡਾ ਚ ਪੰਜਾਬੀ ਸਿੱਖ ਨੌਜਵਾਨ ਬਾਰੇ ਆਈ ਇਹ ਖਬਰ

ਕਨੇਡਾ ਚ ਪੰਜਾਬੀ ਸਿੱਖ ਨੌਜਵਾਨ ਬਾਰੇ ਆਈ ਇਹ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਕਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਿ੍ਟਿਸ਼ ਕੋਲੰਬੀਆ ਵਿਚ ਪੜ੍ਹਾਈ ਕਰਨ ਆਇਆ ਅਮਰਿੰਦਰ ਸਿੰਘ ਸੰਧੂ ਪੁੱਤਰ ਮਲਕੀਤ ਸਿੰਘ ਵਾਸੀ ਜਲੰਧਰ ਲਗਪਗ ਪੌਣੇ 3 ਸਾਲ ਪਹਿਲਾਂ ਕੈਨੇਡਾ ‘ਚ ਪੜ੍ਹਾਈ ਕਰਨ ਲਈ ਆਇਆ ਸੀ ਤੇ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਹੁਣ ਓਪਨ ਵਰਕ ਪਰਮਿਟ ‘ਤੇ ਕੰਮ ਕਰਦਾ ਸੀ | ਅਮਰਿੰਦਰ ਸਿੰਘ ਬੀਤੇ ਕੁਝ ਦਿਨ ਤੋਂ ਪਰੇ ਸ਼ਾਨ ਰਹਿਣ ਮਗਰੋਂ ਇਕ ਦਿਨ ਉਸਨੇ ਫਾ ਹਾ ਲੈ ਕੇ ਇਹ ਸਭ ਕਰ ਲਿਆ ਹੈ | ਇਸ ਸਬੰਧੀ ਉਸ ਦੇ ਮਿੱਤਰ ਸੁਖਪ੍ਰੀਤ ਸਿੰਘ ਖੁਰਮੀ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਲੈ ਕੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ। ਮਾਪਿਆਂ ਦਾ ਇਕਲੌਤਾ ਵਾਰਸ ਸੀ ਤੇ ਇਸ ਸਮੇਂ ਪਰਿਵਾਰ ਯੂ.ਪੀ. ‘ਚ ਰਹਿੰਦਾ ਹੈ। ਉਸਦੀ ਬਾਡੀ ਨੂੰ ਭਾਰਤ ਭੇਜਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਨੇਡਾ ਚ ਇਹ ਕੋਈ ਪਹਿਲਾ ਮਾਮਲਾ ਨਹੀ ਹੈ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਆਏ ਮਹੀਨੇ ਆ ਰਹੇ ਹਨ। ਦੱਸ ਦਈਏ ਕਿ ਪਿੱਛੇ ਗਗਨਦੀਪ ਸਿੰਘ ਖਾਲਸਾ ਨਾਲ ਵੀ ਹੋਣੀ ਵਰਤ ਗਈ ਸੀ ਜਿਸ ਦੀ ਬਾਡੀ ਲੱਗਭੱਗ ਦੋ ਮਹੀਨਿਆਂ ਬਾਅਦ ਮਿਲੀ ਹੈ। ਜਾਣਕਾਰੀ ਅਨੁਸਾਰ ਕੈਲਗਰੀ ਵਾਸੀ ਨੌਜਵਾਨ ਗਗਨਦੀਪ ਸਿੰਘ ਖਾਲਸਾ ਦੀ ਬਾਡੀ ਕਰੀਬ 2 ਮਹੀਨੇ ਬਾਅਦ ਲੱਭ ਗਈ ਹੈ। ਦੱਸ ਦਈਏ ਕਿ 25 ਜੁਲਾਈ ਨੂੰ ਬੈਫ ਨੈਸ਼ਨਲ ਪਾਰਕ ਵਿਖੇ ਖਾਲਸਾ ਆਪਣੇ ਦੋਸਤਾਂ ਨਾਲ ਉਤਰੀ ਸਸਕੈਚਵਨ ਨਦੀ ਕਿਨਾਰੇ ਤਸਵੀਰਾਂ ਲੈ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕਣ ਕਾਰਨ ਉਹ ਪਾਣੀ ‘ਚ ਤਰ ਗਿਆ ਸੀ, ਜਿਸ ਤੋਂ ਉਸ ਦਾ ਕੋਈ ਥਹੁ ਪਤਾ ਨਹੀਂ ਸੀ ਲਗਾ। ਕੈਲਗਰੀ ਪੁਲਿਸ ਤੇ ਅਲਬਰਟਾ ਕੰਜ਼ਰਵੇਸ਼ਨ ਦੀ ਟੀਮ ਨੇ ਦੋ ਮਹੀਨੇ ਦੀ ਖੋਜ ਤੋਂ ਬਾਅਦ ਇਸ ਹੋਣੀ ਵਾਲੀ ਥਾਂ ਤੋਂ ਕਈ ਕਿਲੋਮੀਟਰ ਦੂਰ ਅਬਰਾਹਮ ਝੀਲ ਦੇ ਕੰਢੇ ‘ਤੇ ਖਾਲਸਾ ਨੌਜਵਾਨ ਦੀ ਬਾਡੀ ਨੂੰ ਲੱਭ ਲਿਆ ਹੈ।

error: Content is protected !!