Home / ਸਿੱਖੀ ਖਬਰਾਂ / ਦਰਸ਼ਨ ਕਰੋ ਜੀ ਗੁਰੂਦਵਾਰਾ ਸ਼੍ਰੀ ਚਿੱਲਾ ਸਾਹਿਬ, ਸਿਰਸਾ

ਦਰਸ਼ਨ ਕਰੋ ਜੀ ਗੁਰੂਦਵਾਰਾ ਸ਼੍ਰੀ ਚਿੱਲਾ ਸਾਹਿਬ, ਸਿਰਸਾ

ਦਰਸ਼ਨ ਕਰੋ ਜੀ ਤੇ ਇਤਿਹਾਸ ਜਾਣੋ ਗੁਰੂਦਵਾਰਾ ਸ਼੍ਰੀ ਚਿੱਲਾ ਸਾਹਿਬ ਹਰਿਆਣਾ ਦੇ ਸਿਰਸਾ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਨੋਹਰੀਆ ਬਜਾਰ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਆਏ ਅਤੇ ਕੁਝ ਸਮਾਂ ਅਰਾਮ ਕੀਤਾ | ਉਹਨਾਂ ਦਿਨਾ ਵਿਚ ਇਥੇ ਮੁਸਲਮਾਨ ਫ਼ਕੀਰਾਂ ਦਾ ਮੇਲਾ ਲਗਦਾ ਸੀ | ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਸਨ | ਗੁਰੂ ਸਾਹਿਬ ਦੇ ਕਪੜੇ ਆਮ ਨਾਲੋ ਥੋੜੇ ਵਖ ਸਨ | ਜਦੋਂ ਲੋਕਾ ਨੇ ਗੁਰੂ ਸਹੈਬ ਦਾ ਪਹਿਰਾਵਾ ਦੇਖਿਆ ਜੋ ਕੇ ਨਾ ਤਾ ਹਿੰਦੂਆਂ ਵਾਲਾ ਸੀ ਤੇ ਨਾਂ ਹੀ ਮੁਸਲਮਾਨਾਂ ਵਾਲਾ ਤਾਂ ਲੋਕ ਗੁਰੂ ਸਾਹਿਬ ਦੇ ਨੇੜੇ ਜੁੜ ਨਾ ਸ਼ੁਰੂ ਹੋ ਗਏ | ਗੁਰੂ ਸਾਹਿਬ ਨੇ ਬਾਣੀ ਗਾਉਣੀ ਸ਼ੁਰੂ ਕਰ ਦਿਤੀ ਜਿਸ ਨੂੰ ਸੁਣ ਕੇ ਹੋਰ ਲੋਕ ਵੀ ਆਉਣਾ ਸ਼ੁਰੂ ਹੋ ਗਏ | ਇਹ ਦੇਖਕੇ ਫ਼ਕੀਰਾਂ ਨੇ ਅਪਣੀਆ ਕਰਾਮਾਤਾਂ ਦਿਖਾਉਣੀਆ ਸ਼ੁਰੂ ਕਰ ਦਿਤੀਆਂ | ਉਹਨਾਂ ਦੀ ਗੁਰੂ ਸਾਹਿਬ ਨਾਲ ਬਹੁਤ ਵਾਰਤਾਲਾਪ ਹੋਈ | ਪੀਰ ਨੇ ਕਿਹਾ ਕੇ ਉਹ ਆਸਮਾਨ ਵਿਚੋਂ ਦੀ ਦੋ ਘੋੜੇ ਬੁਲਾਉਣਗੇ ਅਤੇ ਇਥੇ ਥੋੜੀ ਦੇਰ ਰੁਕ ਕੇ ਉਹ ਵਾਪਿਸ ਚਲੇ ਜਾਣਗੇ | ਗੁਰੂ ਸਾਹਿਬ ਨੇ ਪੰਜ ਵਾਰ “ਸਤਿ ਕਰਤਾਰ” ਕਿਹਾ ਅਤੇ ਘੋੜਿਆਂ ਦੀ ਉਡੀਕ ਕਰਨ ਲਗੇ | ਪਰ ਘੋੜੇ ਨਾ ਆਏ | ਪੀਰ ਇਹ ਦੇਖ ਕੇ ਬਹੁਤ ਹੈਰਾਨ ਹੋਏ, ਪੀਰ ਨੂੰ ਅਪਣੇ ਗਿਆਨ ਤੇ ਬਹੁਤ ਮਾਣ ਸੀ | ਫ਼ੇਰ ਪੀਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਦੋਵੇਂ ਇਕ ਝੁੱਗੀ ਵਿਚ ੪੦ ਦਿਨ ਤਪ ਕਰਨਗੇ ਅਤੇ ਹਰ ਰੋਜ ਸਿਰਫ਼ ਇਕ ਅਨਾਜ਼ ਦਾ ਦਾਣਾ ਅਤੇ ਪਾਣੀ ਦਾ ਗਿਲਾਸ ਪਾਣੀ ਹੀ ਪੀਣਗੇ | ਗੁਰੂ ਸਾਹਿਬ ਨੇ ਸਵਿਕਾਰ ਕਰ ਲਿਆ ਅਤੇ ਉਹ ਝੁੱਗੀ ਵਿਚ ਬੈਠ ਗਏ | ਗੁਰੂ ਸਾਹਿਬ ਨੇ ਨਾ ਹੀ ਪਾਣੀ ਪੀਤਾ ਨਾ ਹੀ ਅਨਾਜ਼ ਦਾ ਦਾਣਾ ਖਾਦਾ ਅਤੇ ਦੁਸਰੀ ਤਰਫ਼ ਪੀਰ ਜਾਅਦਾ ਦਿਨ ਝੁਗੀ ਵਿਚ ਨਾ ਬੈਠ ਸਕਿਆ | ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਪੁਛਿਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਅਤੇ ਉਹ ਗੁਰੂ ਸਾਹਿਬ ਦੇ ਚਰਨੀ ਪੈ ਗਏ |ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਹਰ ਤਰ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ।ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਜਾਣਕਾਰੀ ਲਈ ਸਾਡਾ ਫੇਸਬੁੱਕ ਤੇ ਪੇਜ਼ ਸਿੱਖ ਇਤਿਹਾਸ Sikhs History ਜਰੂਰ ਲਾਇਕ ਕਰੋ ਜੀ ।ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!