Home / ਸਿੱਖੀ ਖਬਰਾਂ / ਦਰਸ਼ਨ ਕਰੋ ਜੀ ਗੁਰੂਦਵਾਰਾ ਸ਼੍ਰੀ ਥੱੜਾ ਸਾਹਿਬ

ਦਰਸ਼ਨ ਕਰੋ ਜੀ ਗੁਰੂਦਵਾਰਾ ਸ਼੍ਰੀ ਥੱੜਾ ਸਾਹਿਬ

ਦਰਸ਼ਨ ਕਰੋ ਜੀ ਤੇ ਇਤਿਹਾਸ ਜਾਣੋ ਗੁਰੂਦਵਾਰਾ ਸ਼੍ਰੀ ਥੱੜਾ ਸਾਹਿਬ ਜ਼ਿੱਲਾ ਯਮੁਨਾਨਗਰ ਦੇ ਪਿੰਡ ਜੀਵਰਹੇੜੀ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਬਿਹਾਰ, ਅਸਾਮ ਤੋਂ ਵਾਪਿਸ ਆਉਂਦੇ ਹੋਏ ਆਏ | ਗੁਰੂ ਸਾਹਿਬ ਇਥੇ ਪੰਡਿਤ ਭਿਖਾਰੀ ਦਾਸ ਸਾੱਧੁ ਨੂੰ ਮਿਲਣ ਆਏ | ਗੁਰੂ ਸਾਹਿਬ ਇਥੇ ਆ ਕੇ ਸੁਕੇ ਪਿਪਲ ਹੇਠ ਬੈਠ ਗਏ | ਪੰਡਿਤ ਭਿਖਾਰੀ ਦਾਸ ਨੇ ਗੁਰੂ ਸਾਹਿਬ ਨੂੰ ਕਿਹਾ ਕੇ ਇਸ ਹੇਠ ਸਨ ਬੈਠੋ, ਇਸ ਦਰਖਤ ਦੀ ਛਾਂ ਨਹੀਂ ਹੈ | ਗੁਰੂ ਸਾਹਿਬ ਬੋਲੇ ” ਸੁਕੇ ਹਰੇ ਕੀਏ ਖਿਨ ਮਾਹੇ ” ਗੁਰੂ ਸਾਹਿਬ ਦੇ ਇਹ ਬਚਨਾ ਨਾਲ ਪਿਪਲ ਹਰਾ ਹੋ ਗਿਆ ਅਤੇ ਅਜ ਵੀ ਹਰਾ ਖੜਾ ਹੈ | ਪੰਡਿਤ ਹ ਗੰਗਾ ਇਸ਼ਨਾਨ ਲਈ ਹਰ ਕੀ ਪੋੜੀ ਜਾਂਦਾ ਸੀ | ਜਦੋਂ ਗੁਰੂ ਸਾਹਿਬ ਨੇ ਉਸਨੂੰ ਪੁਛਿਆ ਤਾਂ ਪੰਡਿਤ ਨੇ ਦਸਿਆ ਕਿ ਉਹ ਗੰਗਾ ਇਸ਼ਨਾਨ ਲਈ ਜਾਂਦਾ ਹੈ | ਗੁਰੂ ਸਾਹਿਬ ਨੇ ਪੰਡਿਤ ਨੂੰ ਇਕ ਗੜਬੀ ਅਤੇ ਜੋੜਾ ਦਿਤਾ ਅਤੇ ਕਿਹ ਕਿ ਗੰਗਾ ਜੀ ਨੂੰ ਭੇਂਟ ਕਰ ਆਉਣ | ਭਿਖਾਰੀ ਦਾਸ ਨੇ ਉਹ ਦੋਂਵੇ ਚੀਜਾਂ ਗੰਗਾ ਜੀ ਨੂੰ ਭੇਂਟ ਕਰ ਦਿਤੀਆਂ | ਦੁਸਰੇ ਦਿਨ ਜ ਦੋਂ ਪੰਦਿਤ ਖੂਹ ਵਿਚੋਂ ਪਾਣੀ ਕੱਡ ਰਿਹਾ ਸੀ ਤਾਂ ਉਹ ਦੋਵੇਂ ਚਿਜਾਂ ਖੂਹ ਵਿਚੋਂ ਨਿਕਲੀਆਂ | ਗੁਰੂ ਸਾਹਿਬ ਨੇ ਪੰਡਿਤ ਨੂੰ ਕਿਹਾ ਹੈਰਾਨ ਨਾ ਹੋਵੋ | ਸਾਡੀਆਂ ਭੇਟਾਵਾਂ ਲੈਣ ਲਈ ਗੰਗਾ ਚੱਲ ਕਿ ਇਥੇ ਆ ਗਈ ਹੈ |ਗੁਰੂ ਸਹਿਬ ਨੇ ਇਸ ਅਸਥਾਨ ਨੂੰ ਵਰ ਦਿਤਾ ਕਿ ਮਸਿਆ ਵਾਲੇ ਦਿਨ ਜਿਹੜਾ ਇਨਸਾਨ ਇਥੇ ਇਸ਼ਨਾਨ ਕਰੇਗਾ ਉਸਨੂੰ ਹਰ ਕੀ ਪਾਉੜੀ ਤੋਂ ਵੀ ਵੱਧ ਮਹਾਤਮ ਪ੍ਰਾਪਤ ਹੋਵੇਗਾ |ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਹਰ ਤਰ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ।ਸੰਗਤ ਜੀ ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਜਾਣਕਾਰੀ ਲਈ ਸਾਡਾ ਫੇਸਬੁੱਕ ਤੇ ਪੇਜ਼ ਸਿੱਖ ਇਤਿਹਾਸ Sikhs History ਜਰੂਰ ਲਾਇਕ ਕਰੋ ਜੀ ।

error: Content is protected !!