Home / ਦੁਨੀਆ ਭਰ / ਵਿਰਾਟ ਕੋਹਲੀ ਨੇ ਆਪਣਾ ਨਾਂ ਸਿਮਰਨਜੀਤ ਰੱਖਿਆ

ਵਿਰਾਟ ਕੋਹਲੀ ਨੇ ਆਪਣਾ ਨਾਂ ਸਿਮਰਨਜੀਤ ਰੱਖਿਆ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਦੁਨੀਆਂ ਦੇ ਨੰਬਰ ਇੱਕ ਕ੍ਰਿਕਟਰ ਵਿਰਾਟ ਕੋਹਲੀ ਬਾਰੇ ਜਾਣਕਾਰੀ ਅਨੁਸਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਨਾਂ ਵਿਰਾਟ ਕੋਹਲੀ ਤੋਂ ਸਿਮਰਨਜੀਤ ਕਰ ਲਿਆ ਹੈ। ਦਰਅਸਲ, ਪੂਰੀ ਦੁਨੀਆ ਇਸ ਵੇਲੇ ਕਰੋਨਾ ਦੀ ਹਵਾ ਹੈ। ਅਜਿਹੇ ਵਿਚ ਇਸ ਲਾਗ ਨਾਲ ਖੜਣ ਵਾਲੇ ਨਾਇਕਾਂ ਨੂੰ ਸ਼ਰਧਾਂ ਜਲੀ ਭੇਂਟ ਕਰਨ ਲਈ ਵਿਰਾਟ ਕੋਹਲੀ ਨੇ ਇਹ ਵੱਡਾ ਕਦਮ ਚੁੱਕਿਆ ਹੈ। ਉਹ ਸਿਮਰਨਜੀਤ ਦੇ ਨਾਂ ਵਾਲੀ ਜਰਸੀ ਪਾ ਕੇ ਮੈਦਾਨ ‘ਤੇ ਉਤਰੇ। ਦੱਸ ਦਈਏ ਕਿ “ਸਿਮਰਨਜੀਤ ਸਿੰਘ, ਜੋ ਸੁਣਨ ਵਿੱਚ ਕਮਜ਼ੋਰ ਸੀ ਪਰ ਇਹ ਘਾਟ ਵੀ ਉਸ ਨੂੰ ਇਸ ਸਮੇਂ ਵਿੱਚ ਦੂਜਿਆਂ ਦੀ ਸਹਾਇਤਾ ਕਰਨ ਤੋਂ ਰੋਕ ਨਹੀਂ ਸਕੀ। ਉਸਨੇ ਲੋਕਾਂ ਤੱਕ ਕਰੋਨਾ ਸਮੇਂ ਵਿੱਚ ਗਰੀਬ ਲੋਕਾਂ ਲਈ ਚੰਦਾ ਇਕੱਠਾ ਕਰਨ ਲਈ ਪਹੁੰਚ ਕੀਤੀ ਅਤੇ ਬਹੁਤ ਸਾਰੇ ਵਿਅਕਤੀਆਂ ਨੇ ਉਸਦੀ ਮਦਦ ਕੀਤੀ ਜੋ ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ ਸਨ | ਸਿਮਰਨਜੀਤ ਸਿੰਘ ਨੇ ਆਪਣੇ ਦੋਸਤਾਂ ਨਾਲ ਲੋਕਾਂ ਦੀ ਮਦਦ ਲਈ 98,000 ਰੁਪਏ ਇਕੱਠੇ ਕੀਤੇ ਸਨ।ਆਰ. ਸੀ. ਬੀ. ਨੇ ਬਕਾਇਦਾ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਦਾ ਐਲਾਨ ਕੀਤਾ। ਇਕ ਵੀਡੀਓ ਦੌਰਾਨ ਕੋਹਲੀ ਕਰੋਨਾ ਦੇ ਨਾਇਕਾਂ ਨੂੰ ਸਲਾਮ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਆਰ. ਸੀ. ਬੀ. ਨੇ ਹੋਰ ਖਿਡਾਰੀ ਵੀ ‘ਮਾਈ ਕੋ ਵਿ ਡ ਹੀਰੋਜ਼’ ਸਲੋਗਨ ਵਾਲੀ ਜਰਸੀ ਪਾਏ ਦਿੱਖਦੇ ਹਨ। ਆਰ. ਸੀ. ਬੀ. ਸੀਜ਼ਨ ਦੇ ਆਪਣੇ ਪਹਿਲੇ ਮੈਚ ਦੌਰਾਨ ਖਿਡਾਰੀਆਂ ਵੱਲੋਂ ਪਾਈ ਜਾਣ ਵਾਲੀ ਜਰਸੀ ਦੀ ਨਿਲਾਮੀ ਵੀ ਕਰੇਗੀ। ਇਸ ਨਾਲ ਜੋ ਕਮਾਈ ਹੋਵੇਗੀ ਉਸ ਨੂੰ ਫਾਉਂਡੇਸ਼ਨ ਵਿਚ ਦਾਨ ਕਰ ਦਿੱਤਾ ਜਾਵੇਗਾ। ਨਾਲ ਹੀ ਨਾਲ ਆਰ. ਸੀ. ਬੀ. ਦੇ ਖਿਡਾਰੀ ਇਨ੍ਹਾਂ ਨਾਇਕਾਂ ਦੀ ਪ੍ਰਰੇਣਾਦਾਇਕ ਕਹਾਣੀਆਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਨਗੇ। ਉਥੇ ਕੋਹਲੀ ਨੇ ਆਖਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਜਦ ਵੀ ਮੈਂ ਇਨ੍ਹਾਂ ਹੀਰੋਜ਼ ਦੀਆਂ ਕਹਾਣੀਆਂ ਸੁਣੀਆਂ ਹਨ, ਤਾਂ ਇਸ ਨੇ ਮੈਨੂੰ ਸ਼ਬਦੀ ਰੂਪ ਨਾਲ ਹੈਰਾਨ ਕਰ ਦਿੱਤਾ ਹੈ। ਮੈਂ ਆਰ. ਸੀ. ਬੀ. ਦੇ ‘ਮਾਈ ਹੀਰੋਜ਼’ ਦੀ ਜਰਸੀ ਪਾ ਕੇ ਸੱਚ-ਮੁੱਚ ਮਾਣ ਮਹਿਸੂਸ ਕਰ ਰਿਹਾ ਹਾਂ, ਜੋ ਹਰ ਉਸ ਵਿਅਕਤੀ ਦੇ ਪ੍ਰਤੀ ਇਕਜੁੱਟਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਦਿਨ-ਰਾਤ ਬੱਲੇਬਾਜ਼ੀ ਕੀਤੀ ਹੈ ਅਤੇ ਮੈਦਾਨ ‘ਤੇ ਖੜੇ ਹਾਂ ਅਤੇ ਮੈਂ ਉਨ੍ਹਾਂ ਨੂੰ ਆਪਣਾ ਹੀਰੋ ਕਹਿਣ ਲਈ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਜਾਣਕਾਰੀ ਅੱਗੇ ਜਰੂਰ ਸ਼ੇਅਰ ਕਰੋ ਜੀ ।

error: Content is protected !!