Home / ਪੰਜਾਬੀ ਖਬਰਾਂ / ਹਿਮਾਚਲ ਪ੍ਰਦੇਸ਼ ਤੋਂ ਆਈ ਵੱਡੀ ਖਬਰ

ਹਿਮਾਚਲ ਪ੍ਰਦੇਸ਼ ਤੋਂ ਆਈ ਵੱਡੀ ਖਬਰ

ਲੋਕਾਂ ਪਾਏ ਹਿਮਾਚਲ ਪ੍ਰਦੇਸ਼ ਵੱਲ ਚਾਲੇ, ਚੰਡੀਗੜ੍ਹ-ਸ਼ਿਮਲਾ ਹਾਈਵੇਅ ‘ਤੇ ਗੱਡੀਆਂ ਹੀ ਗੱਡੀਆਂ”ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ‘ਚ ਜਾਣ ਦੀ ਛੋਟ ਮਿਲਦਿਆਂ ਹੀ ਸੈਲਾਨੀਆਂ ਨੇ ਵਾਦੀਆਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਅਜਿਹੇ ‘ਚ ਐਤਵਾਰ ਚੰਡੀਗੜ੍ਹ-ਸ਼ਿਮਲਾ ਹਾਈਵੇਅ ਦੇ ਬੈਰੀਅਰ ‘ਤੇ ਵੱਡੀ ਗਿਣਤੀ ਸੈਲਾਨੀਆਂ ਦੀ ਭੀੜ ਇਕੱਠੀ ਹੋ ਗਈ। ਗੱਡੀਆਂ ਦੀਆਂ ਦੂਰ ਤਕ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ। ਹਫਤੇ ਦੇ ਆਖੀਰ ‘ਤੇ ਲੋਕ ਚੰਡੀਗੜ੍ਹ, ਪੰਚਕੂਲਾ ਤੋਂ ਕਸੌਲੀ ਤੇ ਸ਼ਿਮਲਾ ਚਲੇ ਜਾਂਦੇ ਹਨ। ਪਰ ਕਰੋਨਾ ਕਾਰਨ ਸ ਖ ਤ ਆਦੇਸ਼ਾਂ ਦੇ ਚੱਲਦਿਆਂ ਮਾਰਚ ਮਹੀਨੇ ਤੋਂ ਹਿਮਾਚਲ ‘ਚ ਐਂਟਰੀ ਬੰਦ ਸੀ। ਪਰ ਬੀਤੀ 15 ਸਤੰਬਰ ਤੋਂ ਹਿਮਾਚਲ ‘ਚ ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਬੇਸ਼ੱਕ ਦੇਸ਼ ‘ਚ ਆਏ ਦਿਨ ਕਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਖੁੱਲ੍ਹਣ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਨੇ ਹਿਮਾਚਲ ਪ੍ਰਦੇਸ਼ ਵੱਲ ਰੁਖ ਕੀਤਾ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹਿਮਾਚਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਹਿਮਾਚਲ ਪ੍ਰਦੇਸ਼ ਹੁਣ ਸਭ ਦੇ ਆਉਣ ਜਾਣ ਲਈ ਮੁੜ ਖੁੱਲ੍ਹ ਚੁੱਕਾ ਹੈ।ਦੱਸ ਦੇਈਏ ਕਿ ਕਰੋਨਾ ਕਾਰਨ ਪਾਬੰਦੀਆਂ ਦੇ ਚੱਲਦੇ ਪਹਿਲਾਂ ਹਿਮਾਚਲ ਸਰਕਾਰ ਨੇ ਹਿਮਾਚਲ ਅੰਦਰ ਦਾਖਲੇ ਤੇ ਰੋਕ ਲਾਈ ਸੀ ਅਤੇ ਹਿਮਾਚਲ ਆਉਣਾ ਵਾਸਤੇ ਰੈਜਿਸਟਰੇਸ਼ਨ ਕਰਵਾਉਣੀ ਪੈਂਦੀ ਸੀ।ਪਰ ਹੁਣ ਕੈਬਨਿਟ ਮੀਟਿੰਗ ‘ਚ ਇਸ ਫੈਸਲੇ ਨੂੰ ਬਦਲ ਦਿੱਤੀ ਹੈ। ਹੁਣ ਹਿਮਾਚਲ ਅੰਦਰ ਦਾਖਲੇ ਲਈ ਕੋਈ ਰੈਜਿਸਟਰੇਸ਼ਨ ਨਹੀਂ ਕਰਵਾਉਣ ਪਏਗਾ।ਇਸ਼ ਦੇ ਨਾਲ ਹੀ ਸਾਰੇ ਨੈਸ਼ਨਲ ਹਾਈਵੇਅ ਵੀ ਖੋਲ੍ਹ ਦਿੱਤੇ ਗਏ ਹਨ। ਪਰ ਫਿਲਹਾਲ ਇੰਟਰ ਸਟੇਟ ਬੱਸਾਂ ਹਾਲੇ ਨਹੀਂ ਚੱਲਣਗੀਆਂ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!