Home / ਦੁਨੀਆ ਭਰ / ਲੰਗਰ ਦੀ ਸੇਵਾ ਸਾਰੀ ਦੁਨੀਆਂ ਤੋਂ ਵੱਖਰੀ-ਅਮਰੀਕਾ

ਲੰਗਰ ਦੀ ਸੇਵਾ ਸਾਰੀ ਦੁਨੀਆਂ ਤੋਂ ਵੱਖਰੀ-ਅਮਰੀਕਾ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਅਮਰੀਕਾ ਤੋਂ ਜਾਣਕਾਰੀ ਅਨੁਸਾਰ ਅਮਰੀਕਾ ਦੀ ਪੁਲਸ ਨੇ ਲੰਗਰ ਦੀ ਸੇਵਾ ਨੂੰ ਸਭ ਵੱਡੀ ਸੇਵਾ ਮੰਨਿਆ ਹੈ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਚ ਖੁਸ਼ੀ ਛਾ ਗਈ ਹੈ। ਲੰਗਰ ਦੀ ਸੇਵਾ ਦਾ ਸਿੱਖ ਧਰਮ ਚ ਬਹੁਤ ਜਿਆਦਾ ਮਹੱਤਵ ਹੈ। ਇਹ ਦਾਤ ਸਾਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਹੈ। ਸਾਰੀ ਦੁਨੀਆਂ ਚ ਜਿੱਥੇ ਵੀ ਸਿੱਖ ਵਸਦੇ ਹਨ ਸਭ ਥਾਈਂ ਗੁਰੂ ਦਾ ਲੰਗਰ ਚੱਲਦਾ ਹੈ। ਦੱਸ ਦਈਏ ਕਿ ਲੰਗਰ ਦੀ ਸੇਵਾ ਦੁਨੀਆਂ ਦੀ ਸਭ ਤੋਂ ਵੱਡੀ ਸੇਵਾ ਹੈ ਜਿਸ ਦੀ ਹਾਮੀ ਅਮਰੀਕਾ ਕਨੇਡਾ ਇੰਗਲੈਂਡ ਵੀ ਭਰ ਚੁੱਕੇ ਹਨ।ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵਿਲ ਸਿਆਟਲ ਦੀ ਪ੍ਰਬੰਧਕ ਕਮੇਟੀ ਵਲੋਂ ਕਰੋਨਾ ਸਮੇਂ ਅੱਗੇ ਹੋ ਕੇ ਕੰਮ ਕਰਦੇ ਮੈਰਿਸਵਿਲ ਪੁਲਿਸ ਤੇ ਫਾਇਰ ਬਿ੍ਗੇਡ ਦੇ ਸਟਾਫ਼ ਲਈ ਗੁਰੂ ਘਰ ਕਮੇਟੀ ਵਲੋਂ ਅੱਜ ਪੀਜ਼ਾ ਲੰਗਰ ਦੀ ਸੇਵਾ ਕੀਤੀ ਗਈ | ਕਮੇਟੀ ਦੇ ਪ੍ਰਧਾਨ ਤੇ ਸਿਆਟਲ ਦੇ ਕਾਰੋਬਾਰੀ ਬਲਵੀਰ ਸਿੰਘ ਉਸਮਾਨਪੁਰ, ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਾਲੀਵਾਲ ਤੇ ਸਕੱਤਰ ਹਰਚਰਨ ਸਿੰਘ ਸੰਧੂ ਨੇ ਆਪ ਪੁਲਿਸ ਸਟੇਸ਼ਨ ਪਹੁੰਚ ਕੇ ਮੈਰਿਸਵਿਲ ਪੁਲਿਸ ਦੇ ਚੀਫ਼ ਮਿਸਟਰ ਗੋਲਡਮੈਨ ਅਤੇ ਫਾਇਰ ਚੀਫ਼ ਮਾਰਟਨ ਮੈਕਫਾਲਸ ਨੂੰ ਦੁਪਹਿਰ ਦੇ ਖਾਣੇ ਲਈ ਪੀਜ਼ੇ ਭੇਟ ਕੀਤੇ | ਇਸ ਮੌਕੇ ਬਲਵੀਰ ਸਿੰਘ ਉਸਮਾਨਪੁਰ ਨੇ ਕਹਿਾ ਕਿ ਗੁਰੂ ਘਰ ਕਮੇਟੀ ਇਸ ਔਖ ਵਿਚ ਪਹਿਲੀ ਕਤਾਰ ‘ਤੇ ਕੰਮ ਕਰਨ ਵਾਲਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਤੇ ਮੈਰਿਸਵਿਲ ਦੇ ਮੇਅਰ ਮਿਸਟਰ ਜ਼ੋਨ ਨੈਰਿਗ, ਪੁਲਿਸ ਚੀਫ਼ ਗੋਲਡਮੈਨ ਤੇ ਫਾਇਰ ਚੀਫ਼ ਮਾਰਟਨ ਦਾ ਉਨ੍ਹਾਂ ਨੂੰ ਹਮੇਸ਼ਾ ਹੀ ਵਧੀਆ ਸਹਿਯੋਗ ਮਿਲਦਾ ਹੈ | ਇਸ ਮੌਕੇ ਪੁਲਿਸ ਚੀਫ਼ ਮਿਸਟਰ ਗੋਲਡਮੈਨ ਨੇ ਸਿੱਖ ਕੌਮ ਦੀ ਜੰਮ ਕੇ ਤਾਰੀਫ਼ ਕੀਤੀ |ਉਨ੍ਹਾਂ ਕਿਹਾ ਕਿ ਸਿੱਖਾਂ ਦੀ ਲੰਗਰ ਦੀ ਸੇਵਾ ਸਾਰੀ ਦੁਨੀਆ ਵਿਚ ਪ੍ਰਸਿੱਧ ਹੈ ਤੇ ਬਾਕੀ ਕੌਮਾਂ ਤੋਂ ਬਿਲਕੁਲ ਵੱਖਰੀ ਹੈ | ਉਨ੍ਹਾਂ ਪੁਲਿਸ ਵਿਭਾਗ ਵਲੋਂ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਅਮਰਜੀਤ ਸਿੰਘ ਖੁਰਮਪੁਰ, ਜਗਵੀਰ ਸਿੰਘ ਉਸਮਾਨਪੁਰ ਤੇ ਗੁਰਮੇਲ ਸਿੰਘ ਦੁੱਧਾਲਾ ਵੀ ਹਾਜ਼ਰ ਸਨ |

error: Content is protected !!