Home / ਪੰਜਾਬੀ ਖਬਰਾਂ / ਸਿੱਖ ਪੰਥ ਲਈ ਵੱਡੀ ਖਬਰ

ਸਿੱਖ ਪੰਥ ਲਈ ਵੱਡੀ ਖਬਰ

ਅੱਜ ਦੋ ਅਨਮੋਲ ਹੀਰੇ ਸਾਨੂੰ ਸਾਰਿਆਂ ਨੂੰ ਸਦੀਵੀ ਵਿ ਛੋ ੜਾ ਦੇ ਗਏ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।ਬਹੁਤ ਹੀ ਛੋਟੀ ਉਮਰ ਵਿੱਚ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲੇ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਹਨ| ਪ੍ਰਮਾਤਮਾ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ| ਭਾਈ ਸਾਹਿਬ ਦੇ ਅਚਨਚੇਤ ਅਕਾਲ ਚਲਾਣੇ ਦਾ ਮੁਖ ਕਾਰਨ ਅਜੇ ਪਤਾ ਨਹੀਂ ਲਗ ਸਕਿਆ|ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰਦਿਆਂ ਭਾਈ ਹਰਨਾਮ ਸਿੰਘ ਜੀ ਨੇ ਆਖ਼ਰੀ ਹਾਜ਼ਰੀ 4 Sept ਨੂੰ ਲਵਾਈ ਸੀ ਜਿਸਦੀ ਜਾਣਕਾਰੀ ਓਹਨਾ ਆਪਣੇ ਪੇਜ ਤੇ ਵੀ ਸ਼ੇਅਰ ਕੀਤੀ ਸੀ | ਭਾਈ ਸਾਹਿਬ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਸਨ ਤੇ ਬਹੁਤ ਹੀ ਰਸ ਭਿਨਾ ਕੀਰਤਨ ਕਰਦੇ ਸਨ | ਸੰਗਤਾਂ ਓਹਨਾ ਦਾ ਕੀਰਤਨ ਬੜੇ ਚਾਅ ਨਾਲ ਸੁਣਦੀਆਂ ਹਨ | ਭਾਈ ਸਾਹਿਬ ਦੀਆ ਬਾਜ਼ਾਰ ਵਿਚ ਸ਼ਬਦ ਗਾਇਨ ਦੀਆ ਕਾਫੀ ਸੀ ਡੀ ਵੀ ਮੌਜੂਦ ਹਨ | ਹਮੇਸ਼ਾ ਬੜੀ ਸਾਦਗੀ ਵਿਚ ਰਹਿਣ ਵਾਲੇ ਭਾਈ ਹਰਨਾਮ ਸਿੰਘ ਜੀ ਦੇ ਇਸ ਤਰਾਂ ਅਚਨਚੇਤ ਅਕਾਲ ਚਲਾਣੇ ਨਾਲ ਸੰਗਤਾਂ ਸਦਮੇ ਵਿਚ ਹਨ |ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।। ਸਚੀ ਦਰਗਹ ਜਾਇ ਸਚਾ ਪਿੜ ਮੱਲਿਆ ।। ਅਲਵਿਦਾ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਰੋਸਾਈ ਹੋਈ ਦਮਦਮੀ ਟਕਸਾਲ ਵਿੱਚ ਰਹਿ ਕਰਕੇ ਅਤਿਅੰਤ ਸਾਦਗੀ ਦਾ ਜੀਵਨ ਜਿਉਂਦੇ ਹੋਏ ਗੁਰਬਾਣੀ ਵਿੱਦਿਆ ਪੜ੍ਹਾਉਣ ਦੇ ਉਸਤਾਦ ਭਗਤ ਸੁੱਚਾ ਸਿੰਘ ਜੀ ਦਾ ਸਰੀਰਕ ਸਦੀਵੀ ਵਿ ਛੋ ੜਾ ਦੇ ਗਏ ਹਨ।ਦੱਸ ਦਈਏ ਕਿ ਇਹ ਖਬਰ ਦਾਦੂਵਾਲ ਨੇ ਸ਼ੇਅਰ ਕੀਤੀ ਹੈ ਉਨ੍ਹਾਂ ਕਿਹਾ ਕਿ ਜਦੋਂ ਸਿੰਘਾਂ ਨੇ ਦਾਸ ਨੂੰ ਜਦੋਂ ਇਹ ਖ਼ਬਰ ਦਿੱਤੀ ਤਾਂ ਭਗਤ ਸੁੱਚਾ ਸਿੰਘ ਜੀ ਕੋਲ ਬੀਤਿਆ ਬਚਪਨ ਦਾ ਸਮਾਂ ਯਾਦ ਆ ਗਿਆ ।

error: Content is protected !!